ਮੰਡੀ 'ਚ ਨਹੀਂ ਵਿਕੇਗਾ ਝੋਨਾ, ਕਿਸਾਨਾਂ ਲਈ ਵੱਡੀ ਮੁਸ਼ਕਿਲ
ਮੰਡੀ 'ਚ ਨਹੀਂ ਵਿਕੇਗਾ ਝੋਨਾ, ਕਿਸਾਨਾਂ ਲਈ ਵੱਡੀ ਮੁਸ਼ਕਿਲ
ਸ੍ਰੀ ਮੁਕਤਸਰ ਸਾਹਿਬ ਦੇ ਆੜਤੀਆ ਐਸੋਸੀਏਸ਼ਨ ਵੱਲੋਂ ਮੰਡੀ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਐ.... ਆੜਤੀਆ ਐਸੋਸੀਏਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਖੇ ਰੋਸ ਪਰਦਰਸ਼ਨ ਕੀਤਾ ਗਿਆ ਐ... ਆੜਤੀਆ ਦਾ ਕਹਿਣਾ ਐ ਕਿ ਕਿਸੇ ਵੀ ਸੈਲਰ ਮਾਲਕ ਵੱਲੋਂ ਸਾਡੇ ਨਾਲ ਕੋਈ ਵੀ ਐਗਰੀਮੈਂਟ ਨਹੀਂ ਕੀਤਾ ਗਿਆ... ਜਿਸ ਕਰਕੇ ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਫਸਲ ਜਿਵੇਂ ਕਿ ਝੋਨਾ ਆਦਿ ਨਹੀਂ ਲਿਆਂਦਾ ਜਾ ਰਿਹਾ,,,,,
ਮੰਡੀ ਦੀ ਜੇਕਰ ਗੱਲ ਕਰੀਏ ਤਾਂ ਮੰਡੀ ਸੁਨਸਾਨ ਪਈ ਹੈ ....ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਮੰਡੀ ਦੂਰ ਦੂਰ ਤੇ ਖਾਲੀ ਨਜ਼ਰ ਆ ਰਹੀ ਹੈ.. ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਸਾਡੀਆਂ ਦਸ ਮੰਗਾਂ ਨੇ ਜੋ ਨਹੀਂ ਮੰਨੀਆਂ ਜਾ ਰਹੀਆਂ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਅਸੀਂ ਇਸੇ ਤਰਾਂ ਹੀ ਹੜਤਾਲ ਤੇ ਰਹਾਂਗੇ






















