(Source: ECI/ABP News/ABP Majha)
Para Karate Champion Tarun sharma |ਪੈਰਾ ਕਰਾਟੇ ਨੈਸ਼ਨਲ ਚੈਂਪੀਅਨ ਤਰੁਣ ਸ਼ਰਮਾ ਨੂੰ ਮਿਲੀ ਨੌਕਰੀ - ਹੋਇਆ ਭਾਵੁਕ
Para Karate Champion Tarun sharma |ਪੈਰਾ ਕਰਾਟੇ ਨੈਸ਼ਨਲ ਚੈਂਪੀਅਨ ਤਰੁਣ ਸ਼ਰਮਾ ਨੂੰ ਮਿਲੀ ਨੌਕਰੀ - ਹੋਇਆ ਭਾਵੁਕ
ਪੈਰਾ ਕਰਾਟੇ ਨੈਸ਼ਨਲ ਚੈਂਪੀਅਨ ਤਰੂਨ ਸ਼ਰਮਾ ਨੂੰ ਮਿਲੀ ਨੌਕਰੀ
ਮਿਹਨਤ ਤੇ ਸੰਘਰਸ਼ ਨੂੰ ਮਿਲਿਆ ਫ਼ਲ
ਆਊਟ ਸੋਰਸ ਰਾਹੀਂ ਖੰਨਾ ਨਗਰ ਕੌਂਸਲ ਵਿੱਚ ਕਲਰਕ ਦੀ ਨੌਕਰੀ
ਤਰੁਣ ਨੇ ਸਰਕਾਰ ਦਾ ਕੀਤਾ ਧੰਨਵਾਦ
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪੈਰਾ ਕਰਾਟੇ ਚੈਂਪੀਅਨਸ਼ਿਪ ‘ਚ 18 ਗੋਲਡ ਮੈਡਲ ਜਿੱਤਣ ਵਾਲੇ
ਲੁਧਿਆਣਾ ਜ਼ਿਲ੍ਹੇ ਦੇ ਖੰਨਾ ਦੇ ਰਹਿਣ ਵਾਲੇ ਤਰੁਣ ਸ਼ਰਮਾ ਨੂੰ ਪੰਜਾਬ ਸਰਕਾਰ ਨੇ ਨੌਕਰੀ ਦਿੱਤੀ ਹੈ।
ਉਸ ਦੀ ਨਗਰ ਕੌਂਸਲ ਖੰਨਾ ਵਿੱਚ ਕਲਰਕ ਦੀ ਪੋਸਟ ’ਤੇ ਤਾਇਨਾਤੀ ਕੀਤੀ ਗਈ ਹੈ।
ਜਿਸ ਤੋਂ ਬਾਅਦ ਤਰੁਣ ਭਾਵੁਕ ਹੁੰਦਾ ਨਜ਼ਰ ਆਇਆ
ਜ਼ਿਕਰ ਏ ਖਾਸ ਹੈ ਕਿ
ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਗੋਲਡ ਮੈਡਲ ਜਿੱਤ ਚੁੱਕੇ ਖਿਡਾਰੀ ਤਰੁਣ ਸ਼ਰਮਾ
ਪਿਛਲੇ ਕਾਫੀ ਸਮੇਂ ਤੋਂ ਸੂਬਾ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਸਨ। ਪਰ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਸੀ।
ਸਰਕਾਰੀ ਅਣਦੇਖੀ ਤੇ ਨੌਕਰੀ ਨਾ ਮਿਲਣ ਕਰਕੇ ਕੁਝ ਦਿਨ ਪਹਿਲਾਂ ਰੋਸ ਵਜੋਂ
ਲੁਧਿਆਣਾ ਦੇ ਮਿਨੀ ਸਕੱਤਰੇਤ ਦੇ ਵਿੱਚ ਪ੍ਰਦਰਸ਼ਨ ਕਰਦੇ ਹੋਏ ਬੂਟ ਪਾਲਿਸ਼ ਕੀਤੇ ਸੀ
ਇਸ ਤੋਂ ਬਾਅਦ ਉਸਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਉਸ ਨੂੰ ਨੌਕਰੀ ਨਾ ਦਿੱਤੀ ਗਈ ਤਾਂ
ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦੇ ਬਾਹਰ ਭੁੱਖ ਹੜ੍ਹਤਾਲ ਤੇ ਬੈਠੇਗਾ
ਪਰ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਵਿਸ਼ੇਸ਼ ਕਦਮ ਚੁੱਕਦੇ ਹੋਏ ਜਿਲਾ ਪ੍ਰਸ਼ਾਸਨ ਲੁਧਿਆਣਾ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਖੰਨਾ ਵੱਲੋਂ ਮਿਲ ਕੇ ਤਰੁਣ ਸ਼ਰਮਾ ਨੂੰ ਆਊਟ ਸੋਰਸ ਰਾਹੀਂ ਨਗਰ ਕੌਂਸਲ ਖੰਨਾ ਦੇ ਵਿੱਚ ਕਲੈਰੀਕਲ ਪੋਸਟ ਦਾ ਨਿਯੁਕਤੀ ਪੱਤਰ ਦਿੱਤਾ ਹੈ|
ਜਿਸ ਤੋਂ ਬਾਅਦ ਤਰੁਣ ਸ਼ਰਮਾ ਕੁਮਾਰ ਗੌਰਵ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਏਡੀਸੀ ਲੁਧਿਆਣਾ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰਨ ਲਈ ਪਹੁੰਚਿਆ