ਪੜਚੋਲ ਕਰੋ
ਪਠਾਨਕੋਟ ਚ ਦਰਦਨਾਕ ਹਾਦਸਾ, 2 ਦੀ ਮੌਤ 4 ਜਖ਼ਮੀ
ਪਠਾਨਕੋਟ 'ਚ ਦਰਦਨਾਕ ਹਾਦਸਾ, 2 ਦੀ ਮੌਤ 4 ਜਖ਼ਮੀ
Report- Mukesh Saini (Pathankot)
ਪਠਾਨਕੋਟ ਦੇ ਕਾਠਵਾਲਾ ਪੁਲ 'ਤੇ ਰਾਤ ਸਮੇਂ ਇਕ ਦਰਦਨਾਕ ਘਟਨਾ ਵਾਪਰੀ ਜਦੋਂ ਇਕ ਕਾਰ ਓਵਰਟੇਕ ਕਰਦੇ ਸਮੇਂ ਨਹਿਰ 'ਚ ਡਿੱਗ ਗਈ... ਕਾਰ 'ਚ 6 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 2 ਲੋਕਾਂ ਦੀ ਮੌਤ ਹੋ ਗਈ ਜਦਕਿ 4 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ... ਮ੍ਰਿਤਕ ਨੌਜਵਾਨ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਕਾਰ ਓਵਰਟੇਕ ਕਰਦੇ ਸਮੇਂ ਬੇਕਾਬੂ ਹੋ ਕੇ ਨਹਿਰ 'ਚ ਪਲਟ ਗਈ। ਪਰਿਵਾਰਕ ਸਮਾਗਮ ਤੋਂ ਘਰ ਵਾਪਸ ਆ ਰਹੇ ਸੀ ਕਾਰ ਸਵਾਰ। ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ। ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਹੋਰ ਵੇਖੋ






















