Patiala water Logging | ਪਟਿਆਲਾ ਦੇ ਕਈ ਨੀਵੇਂ ਇਲਾਕੇ ਪਾਣੀ 'ਚ ਡੁੱਬੇ, ਬਰਸਾਤ ਨੇ ਧੋਤੇ ਨਿਗਮ ਪ੍ਰਬੰਧ
Patiala water Logging | ਪਟਿਆਲਾ ਦੇ ਕਈ ਨੀਵੇਂ ਇਲਾਕੇ ਪਾਣੀ 'ਚ ਡੁੱਬੇ, ਬਰਸਾਤ ਨੇ ਧੋਤੇ ਨਿਗਮ ਪ੍ਰਬੰਧ
ਪਟਿਆਲਾ 'ਚ ਬਰਸਾਤ ਨੇ ਧੋਤੇ ਨਿਗਮ ਪ੍ਰਬੰਧ
ਪਟਿਆਲਾ ਦੇ ਕਈ ਨੀਵੇਂ ਇਲਾਕੇ ਪਾਣੀ 'ਚ ਡੁੱਬੇ
ਗੋਢੇ ਗੋਢੇ ਬਰਸਾਤੀ ਪਾਣੀ 'ਚੋਂ ਲੰਘਣ ਨੂੰ ਮਜ਼ਬੂਰ ਲੋਕ
ਬਰਸਾਤੀ ਪਾਣੀ 'ਚ ਵਹਿ ਗਏ ਨਿਗਮ ਪ੍ਰਬੰਧ
ਸ਼ਾਹੀ ਸ਼ਹਿਰ ਪਟਿਆਲਾ ਵਿਖੇ ਮੌਨਸੂਨ ਦੀ ਪਹਿਲੀ ਬਰਸਾਤ ਨੇ ਨਗਰ ਨਿਗਮ ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ
ਮੌਨਸੂਨ ਦੇ ਮੀਂਹ ਪੈਣ ਕਰਕੇ ਇੱਕ ਪਾਸੇ ਜਿੱਥੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਨਿਜਾਤ ਮਿਲੀ ਅਤੇ
ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਬਰਸਾਤ ਮਹਿਜ਼ ਅੱਧਾ ਘੰਟਾ ਪਈ ਜਿਸ ਕਾਰਨ ਪਟਿਆਲਾ ਦੇ ਕਈ ਨੀਵੇਂ ਖੇਤਰਾਂ ਦੇ ਵਿੱਚ ਅਤੇ
ਸ਼ਾਹੀ ਸ਼ਹਿਰ ਦੇ ਹੋਰ ਏਰੀਏ ਦੇ ਵਿੱਚ ਪਾਣੀ ਭਰਨ ਕਰਕੇ ਲੋਕਾਂ ਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਸ਼ਾਹੀ ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਚਾਹੀਦਾ ਸੀ ਕਿ ਬਰਸਾਤਾਂ ਤੋਂ ਪਹਿਲਾਂ ਨਾਲਿਆਂ ਦੀ
ਅਤੇ ਬੜੀ ਨਦੀ ਅਤੇ ਛੋਟੀ ਨਦੀ ਦੀ ਸਫਾਈ ਕਰਵਾਉਣੀ ਚਾਹੀਦੀ ਸੀ ਪਰ ਇਹੋ ਜਿਹਾ ਨਹੀਂ ਹੋਇਆ
ਜੇਕਰ ਸੀਵਰੇਜ ਨਾਲਿਆਂ ਦੀ ਸਫਾਈ ਕਰਵਾਈ ਹੁੰਦੀ ਤਾਂ ਪਟਿਆਲਾ ਦੇ ਵਿੱਚ ਬਰਸਾਤ ਦਾ ਇੰਜ ਪਾਣੀ ਖੜਾ ਨਹੀਂ ਹੋਣਾ ਸੀ
ਇੱਕ ਬਜ਼ੁਰਗ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਾਹੀ ਸ਼ਹਿਰ ਪਟਿਆਲਾ ਦੇ ਬਹੁਤ ਹੀ ਮਾੜਾ ਹਾਲ ਵੇਖਣ ਨੂੰ ਮਿਲ ਰਿਹਾ ਹੈ
ਮਹਿਜ਼ ਅੱਧੇ ਘੰਟੇ ਦੀ ਬਾਰਿਸ਼ ਪੈਣ ਤੋਂ ਬਾਅਦ ਪਟਿਆਲਾ ਦੇ ਵਿੱਚ ਚਾਰ ਚੁਫੇਰੇ ਪਾਣੀ ਖੜਾ ਹੋ ਗਿਆ ਹੈਗਾ ਗੱਲ ਕੀਤੀ ਜਾਵੇ ਬੀ ਟੈਂਕ ਏਰੀਆ ਲਾਲ ਬਾਗ ਕਿਤਾਬਾਂ ਵਾਲਾ ਬਾਜ਼ਾਰ ਅਰਨਾ ਵਰਨਾ ਚੌਂਕ ਚਾਂਦਨੀ ਚੌਂਕ ਪੁਰਾਣੀ ਕਾ ਮੰਡੀ ਤ੍ਰਿਪੜੀ ਨਾਨਾ ਨਗਰ ਵੀ ਦਸ਼ਮੇਸ਼ ਨਗਰ
ਮਾਡਲ ਟਾਊਨ ਅਰਬਨ ਸਟੇਟ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਨ ਕਰਕੇ ਲੋਕਾਂ ਨੂੰ ਬਹੁਤ ਹੀ
ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|