ਮੋਦੀ ਸਰਕਾਰ ਵਲੋਂ ਵਧਾਏ ਗਏ ਗੰਨੇ ਦੇ ਮੁੱਲ 'ਤੇ ਬੋਲੇ ਪੰਜਾਬ ਦੇ ਖੇਤੀ ਮੰਤਰੀ ਕੁਲਦੀਪ ਧਾਲੀਵਾਲ
Sugarcane Price: ਕੇਂਦਰ ਸਰਕਾਰ (central government) ਨੇ 2022-23 ਲਈ ਗੰਨੇ ਦੀ ਕੀਮਤ ਵਿੱਚ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਖੰਡ ਮਿੱਲਾਂ ਹੁਣ ਗੰਨਾ ਕਿਸਾਨਾਂ (sugarcane farmers) ਨੂੰ 305 ਰੁਪਏ ਪ੍ਰਤੀ ਕੁਇੰਟਲ ਅਦਾ ਕਰਨਗੀਆਂ। ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ (cabinet meeting) ਵਿੱਚ ਸਰਕਾਰ ਨੇ ਇਸ ਵਿੱਚ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸ ਨੂੰ 2022-23 ਤੱਕ ਵਧਾ ਦਿੱਤਾ ਗਿਆ ਹੈ। ਇਸ ਫੈਸਲੇ ਨਾਲ 5 ਕਰੋੜ ਗੰਨਾ ਕਿਸਾਨਾਂ ਅਤੇ ਉਨ੍ਹਾਂ 'ਤੇ ਨਿਰਭਰ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਹੁਣ ਇਸ 'ਤੇ ਪੰਜਾਬ ਦੇ ਖੇਤੀ ਮੰਤਰੀ ਕੁਲਦੀਪ ਧਾਲੀਵਾਲ (Kuldeep Dhaliwal) ਨੇ ਕਿਹਾ ਹੈ ਕਿ ਗੰਨੇ ਦਾ ਮੁੱਲ ਘੱਟੋ ਘੱਟ 400 ਰੁਪਏ ਪ੍ਰਤੀ ਕੁਇੰਟਲ ਹੋਣਾ ਚਾਹਿਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਮਨਵੇਲਥ ਗੇਮਸ (Commonwealth Games) 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਪੀਠ ਥਾਪੜੀ ਅਤੇ ਪੰਜਾਬ ਖੇਡ ਮੰਤਰੀ ਨਾਲ ਮਿਲ ਕੇ ਸੂਬੇ 'ਚ ਚੰਗੇ ਖੇਡ ਮੈਦਾਨ ਬਣਾਉਣ ਦੀ ਇੱਛਾ ਦਾ ਪ੍ਰਗਟਾਵਾ ਕੀਤਾ।