ਪੜਚੋਲ ਕਰੋ
ਬਿਜਲੀ ਸੋਧ ਬਿੱਲ-2022 'ਤੇ ਸਿਆਸੀ ਭੂਚਾਲ, Sukhbir Badal ਨੇ PM Modi ਨੂੰ ਯਾਦ ਕਰਵਾਇਆ ਵਾਅਦਾ
ਬਿਜਲੀ ਸੋਧ ਬਿੱਲ-2022 'ਤੇ ਸਿਆਸੀ ਭੂਚਾਲ, ਸੁਖਬੀਰ ਬਾਦਲ ਨੇ ਪੀਐਮ ਮੋਦੀ ਨੂੰ ਯਾਦ ਕਰਵਾਇਆ ਵਾਅਦਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਬਿਜਲੀ ਸੋਧ ਬਿੱਲ-2022 ਵਾਪਸ ਲਿਆ ਜਾਵੇ ਤੇ ਇਸ ਮਾਮਲੇ ਵਿਚ ਰਾਜਾਂ, ਕਿਸਾਨਾਂ ਤੇ ਕਿਸਾਨ ਯੂਨੀਅਨਾਂ ਸਮੇਤ ਸਾਰੀਆਂ ਸਬੰਧਤ ਧਿਰਾਂ ਨਾਲ ਮਸ਼ਵਰਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਹ ਸੋਧ ਬਿੱਲ ਸਾਂਝੀ ਸੰਸਦੀ ਕਮੇਟੀ ਨੂੰ ਭੇਜ ਸਕਦੀ ਹੈ ਤਾਂ ਕਿ ਸਾਰੇ ਇਤਰਾਜ਼ਾਂ ’ਤੇ ਗੱਲਬਾਤ ਕਰ ਕੇ ਅੰਤਿਮ ਫੈਸਲਾ ਲਿਆ ਜਾਵੇ।
ਹੋਰ ਵੇਖੋ






















