(Source: ECI/ABP News/ABP Majha)
Amritsar | ਸ੍ਰੀ ਦਰਬਾਰ ਸਾਹਿਬ ਪਰਿਕਰਮਾ ’ਚ ਲੜਕੀ ਨੇ ਕੀਤਾ ਯੋਗਾ,ਭੜਕੇ ਲੋਕ
Amritsar | ਸ੍ਰੀ ਦਰਬਾਰ ਸਾਹਿਬ ਪਰਿਕਰਮਾ ’ਚ ਲੜਕੀ ਨੇ ਕੀਤਾ ਯੋਗਾ,ਭੜਕੇ ਲੋਕ
ਅੰਮ੍ਰਿਤਸਰ - ਸ੍ਰੀ ਦਰਬਾਰ ਸਾਹਿਬ ਪਰਿਕਰਮਾ ’ਚ ਲੜਕੀ ਨੇ ਕੀਤਾ ਯੋਗਾ
ਸੋਸ਼ਲ ਮੀਡੀਆ ਇਨਫਲੂਐਂਸਰ ਹੈ ਲੜਕੀ
ਸ਼ੀਰਸ਼ ਆਸਣ ਕਰਦੀ ਨਜ਼ਰ ਆ ਰਹੀ ਲੜਕੀ
ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਨੇ ਮੁਆਫ਼ੀ ਮੰਗੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀਡੀਓਗ੍ਰਾਫੀ ਤੇ ਫੋਟੋਸ਼ੂਟ 'ਤੇ ਪਾਬੰਧੀ ਦੇ ਬਾਵਜ਼ੂਦ ਕੁਝ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ |
ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਯੋਗਾ ਕੀਤਾ।
ਉਸ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰ ਸਾਂਝੀ ਕੀਤੀ।
ਜਿਸ ਚ ਅਰਚਨਾ ਮਕਵਾਨਾ ਸ਼ੀਰਸ਼ ਆਸਣ ਕਰਦੀ ਨਜ਼ਰ ਆ ਰਹੀ ਹੈ।
ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਵਾਇਰਲ ਹੋ ਰਹੀ ਹੈ।
ਇਸ ਪੋਸਟ ਵਿਚ ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਟੈਗ ਕੀਤਾ ਹੈ।
ਜਿਸ ਤੋਂ ਬਾਅਦ ਵੱਡੀ ਗਿਣਤੀ ਲੋਕ ਇਸ ਦਾ ਵਿਰੋਧ ਕਰ ਰਹੇ ਰਹੇ ਹਨ।
ਆਸਥਾ ਦੇ ਕੇਂਦਰ ਦਰਬਾਰ ਸਾਹਿਬ 'ਚ ਸਿੱਖ ਮਰਿਆਦਾ ਦੇ ਹੋਏ ਉਲੰਘਣ ਤੋਂ ਬਾਅਦ ਲੋਕਾਂ 'ਚ ਗੁੱਸਾ ਹੈ
ਹਾਲਾਂਕਿ ਵਿਵਾਦ ਖੜ੍ਹਾ ਹੁੰਦਾ ਵੇਖ ਅਰਚਨਾ ਮਕਵਾਨਾ ਨੇ ਮੁਆਫੀ ਵੀ ਮੰਗ ਲਈ ਹੈ।
ਤੇ ਕਿਹਾ ਹੈ ਕਿ ਉਸ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।
ਉਸਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਗੁਰਦੁਆਰਾ ਸਾਹਿਬ ਦੀ ਪਰਿਕਰਮਾ
ਵਿਚ ਯੋਗਾ ਕਰਨਾ ਕੁੱਝ ਲੋਕਾਂ ਨੂੰ ਠੇਸ ਪਹੁੰਚਾ ਸਕਦਾ ਹੈ |
ਮੁਆਫੀ ਮੰਗਦੇ ਹੋਏ ਉਸਨੇ ਕਿਹਾ ਹੈ ਕਿ ਉਹ ਦਿਲੋਂ ਮੁਆਫੀ ਮੰਗਦੀ ਹੈ ਅਤੇ ਭਵਿੱਖ ਵਿਚ ਇਸ ਦਾ ਧਿਆਨ ਰੱਖੇਗੀ
ਕਿਰਪਾ ਕਰਕੇ ਮੁਆਫੀ ਸਵੀਕਾਰ ਕਰੋ।”
ਸੋ ਆਸਥਾ ਦੇ ਕੇਂਦਰ ਦਰਬਾਰ ਸਾਹਿਬ 'ਚ ਸਿੱਖ ਮਰਿਆਦਾ ਦੀ ਉਲੰਘਣਾ ਹੋਈ ਹੈ |
ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਯੋਗਾ ਕੀਤਾ।
ਜਿਸ 'ਤੇ ਵੱਡੀ ਗਿਣਤੀ ਲੋਕਾਂ ਨੂੰ ਇਤਰਾਜ਼ ਹੈ |