![ABP Premium](https://cdn.abplive.com/imagebank/Premium-ad-Icon.png)
Truck Accident : Punjab 'ਚ ਐਕਸੀਡੈਂਟ ਦੀ ਭਿਆਨਕ Video Viral
ਪੰਜਾਬ ਦੇ ਨਵਾਂਸ਼ਹਿਰ ਦੇ ਕਸਬਾ ਬਹਿਰਾਮ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਵੱਖ-ਵੱਖ ਕਾਰਾਂ ’ਚ ਸਵਾਰ 6 ਵਿਅਕਤੀਆਂ ਚੋਂ ਤਿੰਨ ਦੀ ਮੌਤ ਹੋ ਗਈ।ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ।ਇਸ ਹਾਦਸੇ 'ਚ ਦੋ ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ। ਪੱਥਰ ਨਾਲ ਭਰੇ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਕਾਰ 'ਚ ਸਵਾਰ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੱਥਰਾਂ ਨਾਲ ਭਰਿਆ ਟਰੱਕ ਬੰਗਾ ਸਾਈਡ ਤੋਂ ਫਗਵਾੜਾ ਵੱਲ ਜਾ ਰਿਹਾ ਸੀ। ਇਸ ਦੌਰਾਨ ਮਾਹਿਲਪੁਰ ਚੌਕ ਬਹਿਰਾਮ ਨੇੜੇ ਟਰੱਕ ਬੇਕਾਬੂ ਹੋ ਕੇ ਦੂਜੇ ਪਾਸੇ ਤੋਂ ਆ ਰਹੀ ਕਾਰ 'ਤੇ ਪਲਟ ਗਿਆ।ਇਸੇ ਦਰਮਿਆਨ ਫਗਵਾੜਾ ਸਾਈਡ ਤੋਂ ਆ ਰਹੀਆਂ ਦੋ ਕਾਰਾਂ, ਜਿਨ੍ਹਾਂ ’ਚੋਂ ਇਕ ਕਾਰ ਨੰਬਰ ਪੀ ਬੀ 06 ਏ ਬੀ 1297, ਜਿਸ ’ਚ ਇਕ ਪਰਿਵਾਰ ਦੇ ਤਿੰਨ ਜੀਅ ਪਤੀ-ਪਤਨੀ ਤੇ ਉਨ੍ਹਾਂ ਦਾ ਬੇਟਾ ਸਵਾਰ ਸਨ, ਉਪਰ ਪਲਟ ਗਿਆ । ਇਸ ਸੜਕ ਹਾਦਸੇ ’ਚ ਉਕਤ ਕਾਰ ’ਚ ਸਵਾਰ ਤਿੰਨਾਂ ਲੋਕਾਂ ਦੀ ਮੌਤ ਹੋ ਗਈ, ਜਦਕਿ ਦੂਜੀ ਕਾਰ ਪੀ ਬੀ 10 ਈ ਡੀ 6500 ਵੀ ਉਕਤ ਟਰਾਲੇ ਦੀ ਲਪੇਟ ’ਚ ਆਈ ਪਰ ਉਕਤ ਕਾਰ ’ਚ ਸਵਾਰ ਤਿੰਨ ਵਿਅਤਕੀ, ਜਿਨ੍ਹਾਂ ’ਚ ਮਨਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪੱਦੀ ਮੱਟ ਵਾਲੀ ਤੇ ਉਸ ਦੀ ਕਰੀਬੀ ਰਿਸ਼ਤੇਦਾਰ ਸੁਖਵਿੰਦਰ ਕੌਰ ਤੇ ਉਸ ਦਾ ਬੇਟਾ ਪਰਮਜੀਤ ਸਿੰਘ ਜ਼ਖ਼ਮੀ ਹੋ ਗਏ।
![ਸਰਕਾਰੀ ਅਧਿਆਪਕ ਨੂੰ ਪੈਟਰੋਲ ਪਾ ਕੇ ਸਾੜਿਆ, ਹਾਲਤ ਗੰਭੀਰ](https://feeds.abplive.com/onecms/images/uploaded-images/2024/07/07/8cac096f5d7b7ce5e579742a0fa70cb31720351636308370_original.jpg?impolicy=abp_cdn&imwidth=470)
![ਮੀਂਹ ਨੇ ਵਧਾਈ ਸੰਗਰੂਰ ਦੇ ਲੋਕਾਂ ਦੀ ਚਿੰਤਾ, ਸਰਕਾਰੀ ਦਫ਼ਤਰਾਂ ਨੂੰ ਵੀ ਪਈਆਂ ਭਾਜੜਾਂ](https://feeds.abplive.com/onecms/images/uploaded-images/2024/07/07/b24a5c84fbce6195a0a9c99dc8c7323c1720347949700370_original.jpg?impolicy=abp_cdn&imwidth=100)
![Kulbir Singh Zira| 'ਮੈਂ ਮੁੱਖ ਮੰਤਰੀ ਨੂੰ ਕਹਿਣਾ, ਅੰਮ੍ਰਿਤਪਾਲ ਤੋਂ NSA ਹਟਾਈ ਜਾਵੇ'](https://feeds.abplive.com/onecms/images/uploaded-images/2024/07/07/504d566ce66583a7f89c04005fb23d0b1720340817846804_original.jpg?impolicy=abp_cdn&imwidth=100)
![Giani Harpreet Singh| 'ਹਿੰਦੂ ਰਾਸ਼ਟਰ' ਜ਼ਿੰਦਾਬਾਦ ਕਿਹਾ ਜਾਂਦਾ ਫਿਰ 'ਸਿੱਖ ਰਾਸ਼ਟਰ' ਦੀ ਗੱਲ 'ਚ ਬੁਰਾ ਕੀ ?](https://feeds.abplive.com/onecms/images/uploaded-images/2024/07/07/b6867f44315826d1e6b73b560e5b0c921720338047471804_original.jpg?impolicy=abp_cdn&imwidth=100)
![Giani Harpreet Singh| 'ਸਿੱਖਾਂ ਨਾਲ ਵਿਤਕਰਾ ਹੋ ਰਿਹਾ, ਸਰਕਾਰ ਧੱਕਾ ਕਰ ਰਹੀ'](https://feeds.abplive.com/onecms/images/uploaded-images/2024/07/07/aa1c071e78c29cfa316e3ac6f836d1e21720337732103804_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)