Fazilka | ਫ਼ਾਜ਼ਿਲਕਾ 'ਚ ਪਿੰਡ ਵਾਲੇ ਤੇ ਪੁਲਿਸ ਆਹਮੋ ਸਾਹਮਣੇ - ਤਣਾਅਪੂਰਨ ਮਾਹੌਲ
Fazilka | ਫ਼ਾਜ਼ਿਲਕਾ 'ਚ ਪਿੰਡ ਵਾਲੇ ਤੇ ਪੁਲਿਸ ਆਹਮੋ ਸਾਹਮਣੇ - ਤਣਾਅਪੂਰਨ ਮਾਹੌਲ
ਫ਼ਾਜ਼ਿਲਕਾ 'ਚ ਪਿੰਡ ਵਾਲੇ ਤੇ ਪੁਲਿਸ ਆਹਮੋ ਸਾਹਮਣੇ
ਮਿੱਟੀ ਦੇ ਟਿੱਪਰਾਂ ਨੂੰ ਲੈ ਕੇ ਪਿੰਡ ਵਾਲਿਆਂ ਤੇ ਪੁਲਿਸ ਵਿਚਾਲੇ ਬਹਿਸਬਾਜ਼ੀ
ਹਾਈਵੇ ਦੀ ਉਸਾਰੀ ਦੌਰਾਨ ਲੰਘ ਰਹੇ ਮਿੱਟੀ ਦੇ ਟਿੱਪਰ
ਮਿੱਟੀ ਦੇ ਟਿੱਪਰਾਂ ਦੇ ਲਾਂਘੇ ਤੋਂ ਪਿੰਡ ਵਾਲਿਆਂ ਨੂੰ ਇਤਰਾਜ਼
ਫਾਜ਼ਿਲਕਾ 'ਚ ਨੈਸ਼ਨਲ ਹਾਈਵੇ ਬਣਾਇਆ ਜਾ ਰਿਹਾ ਹੈ, ਜਿਸ ਲਈ ਮਿੱਟੀ ਨਾਲ ਭਰੇ ਟਿੱਪਰ ਪਿੰਡ ਦੀਆਂ ਲਿੰਕ ਸੜਕਾਂ ਤੋਂ ਲੰਘ ਰਹੇ ਹਨ
ਪਰ ਇਸ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ |
ਮਾਮਲਾ ਇੰਨਾ ਗਰਮਾਇਆ ਕਿ ਪਿੰਡ ਵਾਸੀਆਂ ਤੇ ਪੁਲਿਸ ਅਧਿਕਾਰੀ ਆਹਮੋ-ਸਾਹਮਣੇ ਹੋ ਗਏ |
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਫਾਜ਼ਿਲਕਾ 'ਚ ਜੋ ਨੈਸ਼ਨਲ ਹਾਈਵੇ ਬਣ ਰਿਹਾ ਹੈ
ਉਸ ਲਈ ਹਰ ਰੋਜ਼ ਪਿੰਡ ਜੋਧਕੀ, ਤੁਰਕਾਵਾਲੀ, ਅਬੂਆਂ ਦੀਆਂ ਲਿੰਕ ਸੜਕਾਂ ਤੋਂ ਓਵਰਲੋਡ ਮਿੱਟੀ ਨਾਲ ਭਰੇ ਟਿੱਪਰ ਲੰਘ ਰਹੇ ਹਨ,
ਜਿਸ ਕਾਰਨ ਸੜਕਾਂ ਟੁੱਟ ਰਹੀਆਂ ਹਨ। ਬੱਚਿਆਂ ਦਾ ਸਕੂਲ ਜਾਣਾ ਮੁਸ਼ਕਿਲ ਹੋ ਗਿਆ ਹੈ
ਲੋਕਾਂ ਦਾ ਦੋਸ਼ ਹੈ ਕਿ ਜਦੋਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਸ ਅਧਿਕਾਰੀਆਂ ਨੇ ਵੀ ਟਿੱਪਰ ਚਾਲਕਾਂ ਦਾ ਸਾਥ ਦਿੱਤਾ
ਅਤੇ ਪਿੰਡ ਦੇ ਲੋਕਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ,
ਅਜਿਹੇ 'ਚ ਪਿੰਡ ਦੇ ਲੋਕ ਧਰਨਾ ਦੇ ਕੇ ਟਿੱਪਰ ਬੰਦ ਕਰ ਦਿੱਤੇ ਹਨ
ਜਦਕਿ ਪੁਲਿਸ ਵਲੋਂ ਮਾਮਲਾ ਹੱਲ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ |