(Source: ECI/ABP News/ABP Majha)
Patiala After rain | ਬਰਸਾਤੀ ਪਾਣੀ 'ਚ ਡੁੱਬਿਆ ਸ਼ਾਹੀ ਸ਼ਹਿਰ ਪਟਿਆਲਾ | Punjab | Rain
Patiala After rain | ਬਰਸਾਤੀ ਪਾਣੀ 'ਚ ਡੁੱਬਿਆ ਸ਼ਾਹੀ ਸ਼ਹਿਰ ਪਟਿਆਲਾ | Punjab | Rain
ਬਰਸਾਤੀ ਪਾਣੀ 'ਚ ਡੁੱਬਿਆ ਸ਼ਾਹੀ ਸ਼ਹਿਰ ਪਟਿਆਲਾ
ਮਹਿਜ਼ ਇੱਕ ਘੰਟੇ ਦੀ ਬਰਸਾਤ ਨੇ ਹਰ ਪਾਸੇ ਕੀਤੀ ਜਲਥਲ
ਸੜਕਾਂ ਨਹਿਰੀ ਰੂਪ ਧਾਰਨ ਕਰ ਗਈਆਂ
ਨਿਗਮ ਪ੍ਰਬੰਧਾਂ ਦੀ ਖੁੱਲ੍ਹੀ ਪੋਲ - ਸਥਾਨਕ ਵਾਸੀ
ਮਹਿਜ਼ ਇੱਕ ਘੰਟੇ ਦੀ ਬਰਸਾਤ ਨੇ ਸ਼ਾਹੀ ਸ਼ਹਿਰ ਪਟਿਆਲਾ ਦੇ ਨਿਗਮ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ |
ਹਰ ਪਾਸੇ ਜਲ ਥਲ ਤੇ ਅੱਧਾ ਸ਼ਹਿਰ ਪਾਣੀ ਚ ਡੁੱਬਿਆ ਨਜ਼ਰ ਆਇਆ
ਸੜਕਾਂ ਨਹਿਰੀ ਰੂਪ ਧਾਰਨ ਕਰ ਗਈਆਂ
ਤੇ ਵਾਹਨ ਪਾਣੀ ਚ ਡੁੱਬੇ ਨਜ਼ਰ ਆਏ |
ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਖਰਾਬ ਨਗਰ ਨਿਗਮ ਪ੍ਰਬੰਧਾਂ ਦਾ ਨਤੀਜ਼ਾ ਹੈ |
ਜੇਕਰ ਨਗਰ ਨਿਗਮ ਦੇ ਅਧਿਕਾਰੀ ਸਮੇਂ ਸਿਰ ਸੀਵਰੇਜ ਦੀ ਸਫਾਈ ਕਰਵਾਉਂਦੇ ਤਾਂ
ਸ਼ਾਇਦ ਸ਼ਾਹੀ ਸ਼ਹਿਰ ਪਟਿਆਲੇ ਦਾ ਇਹ ਮੰਦਾ ਹਾਲ ਦੇਖਣ ਨੂੰ ਨਾ ਮਿਲਦਾ
ਇਹ ਕਹਿਣਾ ਹੈ ਸਥਾਨਕ ਲੋਕਾਂ ਦਾ
ਦਰਅਸਲ ਅੱਜ ਮਹਿਜ਼ ਕੁਝ ਦੀ ਬਰਸਾਤ ਨੇ ਪਟਿਆਲਾ ਸ਼ਹਿਰ ਦੇ ਨਿਗਮ ਪ੍ਰਬੰਧਾਂ
ਦੇ ਦਾਅਵੇ ਧੋ ਕੇ ਰੱਖ ਦਿੱਤੇ |
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ਨਹਿਰੀ ਰੂਪ ਧਾਰਨ ਕਰ ਗਈਆਂ
ਇੰਨਾ ਹੀ ਨਹੀਂ ਕਈ ਇਲਾਕਿਆਂ ਚ ਫੁੱਟ ਫੁੱਟ ਖੜ੍ਹਾ ਪਾਣੀ ਸਥਾਨਕ ਲੋਕਾਂ ਤੇ ਰਾਹਗੀਰਾਂ ਲਈ
ਪ੍ਰੇਸ਼ਾਨੀ ਦਾ ਸਬੱਬ ਬਣ ਗਿਆ |
ਹਰ ਪਾਸੇ ਜਲ ਥਲ ਤੇ ਅੱਧਾ ਸ਼ਹਿਰ ਪਾਣੀ ਚ ਡੁੱਬਿਆ ਨਜ਼ਰ ਆਇਆ |
ਮੌਸਮ ਬੇਸ਼ੱਕ ਸੁਹਾਵਣਾ ਸੀ ਲੇਕਿਨ ਜ਼ਮੀਨੀ ਹਾਲਾਤ ਲੋਕਾਂ ਲਈ ਮੁਸੀਬਤ ਬਣ ਗਏ
ਜਿਸ ਤੋਂ ਖਫ਼ਾ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਟੈਕਸ ਵਸੂਲੀ ਤਾਂ ਪੂਰੀ ਕਰਦਾ ਹੈ
ਲੇਕਿਨ ਸੁਵਿਧਾਵਾਂ ਅਧੂਰੀਆਂ ਕਿਉਂ ਰਹਿ ਜਾਂਦੀਆਂ ਹਨ |