Vistara Airline | ਬੰਦ ਹੋਣ ਜਾ ਰਹੀ ਵਿਸਤਾਰਾ ਏਅਰਲਾਈਨ - ਇਸ ਸਾਲ ਭਰੇਗੀ ਆਖ਼ਰੀ ਉਡਾਣ
Vistara Airline | ਬੰਦ ਹੋਣ ਜਾ ਰਹੀ ਵਿਸਤਾਰਾ ਏਅਰਲਾਈਨ - ਇਸ ਸਾਲ ਭਰੇਗੀ ਆਖ਼ਰੀ ਉਡਾਣ
ਬੰਦ ਹੋਣ ਜਾ ਰਹੀ ਵਿਸਤਾਰਾ ਏਅਰਲਾਈਨ
ਇਸ ਸਾਲ ਭਰੇਗੀ ਆਖ਼ਰੀ ਉਡਾਣ
ਬੰਦ ਹੋਣ ਜਾ ਰਹੀ ਏਅਰਲਾਈਨ ਦੀ ਬੁਕਿੰਗ
ਏਅਰ ਇੰਡੀਆ-ਵਿਸਤਾਰਾ ਦਾ ਰਲੇਵਾਂ
ਹਵਾਬਾਜ਼ੀ ਕੰਪਨੀ ਵਿਸਤਾਰਾ ਬੰਦ ਹੋਣ ਜਾ ਰਹੀ
ਵਿਸਤਾਰ ਏਅਰਲਾਈਨ 11 ਨਵੰਬਰ ਨੂੰ ਆਪਣੇ ਬ੍ਰਾਂਡ ਦੇ ਤਹਿਤ ਆਖਰੀ ਉਡਾਣ ਦਾ ਸੰਚਾਲਨ ਕਰੇਗੀ।
ਤੇ 12 ਨਵੰਬਰ, 2024 ਤੋਂ ਏਅਰ ਇੰਡੀਆ ਇਸਦਾ ਸੰਚਾਲਨ ਸੰਭਾਲ ਲਵੇਗੀ।
ਵਿਸਤਾਰਾ ਦੇ ਏਅਰ ਇੰਡੀਆ ਦੇ ਨਾਲ ਪ੍ਰਸਤਾਵਿਤ ਰਲੇਵੇਂ ਦੀ ਘੋਸ਼ਣਾ ਨਵੰਬਰ 2022 ਵਿੱਚ ਕੀਤੀ ਗਈ ਸੀ।
ਇਸ ਰਲੇਵੇਂ ਤੋਂ ਬਾਅਦ ਸਿੰਗਾਪੁਰ ਏਅਰਲਾਈਨਜ਼ ਦੀ ਏਅਰ ਇੰਡੀਆ 'ਚ 25.1 ਫੀਸਦੀ ਹਿੱਸੇਦਾਰੀ ਹੋਵੇਗੀ।
ਸਰਕਾਰ ਨੇ ਏਅਰ ਇੰਡੀਆ-ਵਿਸਤਾਰਾ ਰਲੇਵੇਂ ਦੇ ਹਿੱਸੇ ਵਜੋਂ
ਸਿੰਗਾਪੁਰ ਏਅਰਲਾਈਨਜ਼ ਦੁਆਰਾ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਵਿਸਤਾਰਾ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਪ੍ਰੈਸ ਰਿਲੀਜ਼ ਅਨੁਸਾਰ, "3 ਸਤੰਬਰ 2024 ਤੋਂ ਗਾਹਕ 12 ਨਵੰਬਰ, 2024 ਨੂੰ ਜਾਂ ਇਸ ਤੋਂ ਬਾਅਦ ਦੀ ਯਾਤਰਾ ਲਈ ਵਿਸਤਾਰਾ ਦੀ ਉਡਾਣ ਬੁੱਕ ਨਹੀਂ ਕਰ ਸਕਣਗੇ।"
ਇਹਨਾਂ ਜਹਾਜ਼ਾਂ ਦੁਆਰਾ ਸੰਚਾਲਿਤ ਰੂਟਾਂ ਦੀ ਬੁਕਿੰਗ ਨੂੰ ਏਅਰ ਇੰਡੀਆ ਦੀ ਵੈੱਬਸਾਈਟ 'ਤੇ ਰੀਡਾਇਰੈਕਟ ਕੀਤਾ ਜਾਵੇਗਾ।