ਪੜਚੋਲ ਕਰੋ
Israel PM ਬੇਂਜਾਮਿਨ ਨੇਤਨਯਾਹੂ ਫਿਰ ਬਣਨਗੇ ਇਜ਼ਰਾਇਲ ਦੇ PM
ਬੈਂਜਾਮਿਨ ਨੇਤਨਯਾਹੂ ਇੱਕ ਵਾਰ ਫਿਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਉਨ੍ਹਾਂ ਨੇ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਨੇਤਨਯਾਹੂ ਦੀ ਅਗਵਾਈ ਵਾਲੀ ਸੱਜੇ-ਪੱਖੀ ਪਾਰਟੀਆਂ ਦੇ ਗਠਜੋੜ ਨੇ ਸੰਸਦ ਵਿੱਚ ਬਹੁਮਤ ਹਾਸਲ ਕਰ ਲਿਆ ਹੈ। ਨੇਤਨਯਾਹੂ ਦੀ ਅਗਵਾਈ ਵਾਲੇ ਸੱਜੇ-ਪੱਖੀ ਧੜੇ ਨੇ 120 ਮੈਂਬਰੀ ਸੰਸਦ ਵਿੱਚ 64 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਜੈਰ ਲੈਪਿਡ ਨੇ ਫਿਰ ਚੋਣਾਂ ਵਿੱਚ ਹਾਰ ਮੰਨ ਲਈ ਅਤੇ ਵਿਰੋਧੀ ਧਿਰ ਦੇ ਨੇਤਾ ਬੈਂਜਾਮਿਨ ਨੇਤਨਯਾਹੂ ਨੂੰ ਚੋਣ ਜਿੱਤ ਲਈ ਵਧਾਈ ਦੇਣ ਲਈ ਫੋਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਹੋਰ ਵੇਖੋ






















