Canada Day ਦੀਆਂ ਰੌਣਕਾਂ, ਟਰੂਡੋ ਨੇ ਦਿੱਤੀ ਕੈਨੇਡਾ ਡੇਅ ਦੀ ਵਧਾਈ
Canada Day: ਕੈਨੇਡਾ ਦਾ ਸਥਾਪਨਾ ਦਿਵਸ (Canada's Founding Day) ਧੂਮ-ਧਾਮ ਨਾਲ ਮਨਾਇਆ ਗਿਆ। ਕੋਰੋਨਾ ਕਾਰਨ ਪਿਛਲੇ 2 ਸਾਲ ਤੋਂ ਕੈਨੇਡਾ ਡੇਅ (Canada Day) ਦਾ ਜਸ਼ਨ ਨਹੀਂ ਮਨਾਇਆ ਗਿਆ ਸੀ ਪਰ ਇਸ ਵਾਰ ਪਾਬੰਦੀਆਂ ਹਟਣ 'ਤੇ ਕੈਨੇਡਾ ਡੇਅ ਮੌਕੇ ਵੱਖਰੀ ਰੌਣਕ ਦੇਖਣ ਨੂੰ ਮਿਲੀ। ਬ੍ਰੈਂਪਟਨ (Brampton) 'ਚ ਖੂਬਸੂਰਤ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਸ਼ਨ 'ਚ ਸ਼ਾਮਿਲ ਹੋਏ। ਕੈਨੇਡਾ 'ਚ ਵੱਡੀ ਗਿਣਤੀ 'ਚ ਪੰਜਾਬੀ ਵਸਦੇ ਹਨ। ਇਸ ਮੌਕੇ ਪੰਜਾਬੀ ਗਾਇਕਾਂ ਨੇ ਵੀ ਖੂਬਸੂਰਤ ਸਮਾਂ ਬੰਨਿਆ। ਪੰਜਾਬੀ ਸਿੰਗਰ ਜੱਸ ਬਾਜਵਾ (Punjabi Singer Jass Bajwa) ਨੇ ਸੁਰੀਲੇ ਅੰਦਾਜ਼ 'ਚ ਪੰਜਾਬੀਆਂ ਨਾਲ ਮਿਲਕੇ ਕੈਨੇਡਾ ਡੇਅ ਦਾ ਜਸ਼ਨ ਮਨਾਇਆ। ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ (prime minister justin trudeau) ਨੇ ਇਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।




















