Thailand Firing: ਥਾਈਲੈਂਡ 'ਚ ਸਾਬਕਾ ਪੁਲਿਸ ਮੁਲਾਜ਼ਮ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 30 ਦੀ ਹੋਈ ਮੌਤ, ਹਮਲਾਵਰ ਨੇ ਖੁਦ ਨੂੰ ਮਾਰੀ ਗੋਲੀ
Thailand Firing: ਥਾਈਲੈਂਡ 'ਚ ਸਾਬਕਾ ਪੁਲਿਸ ਮੁਲਾਜ਼ਮ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 30 ਦੀ ਹੋਈ ਮੌਤ, ਹਮਲਾਵਰ ਨੇ ਖੁਦ ਨੂੰ ਮਾਰੀ ਗੋਲੀ
Thailand News: ਥਾਈਲੈਂਡ 'ਚ ਭੀੜ 'ਤੇ ਗੋਲੀਬਾਰੀ ਕਰਨ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਗੋਲੀਬਾਰੀ 'ਚ ਘੱਟੋ-ਘੱਟ 30 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਥਾਈਲੈਂਡ ਪੁਲਿਸ ਦੇ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਸਮੂਹਿਕ ਗੋਲੀਬਾਰੀ 'ਚ ਘੱਟੋ-ਘੱਟ 30 ਲੋਕ ਮਾਰੇ ਗਏ।
ਪੁਲਿਸ ਦੇ ਉਪ ਬੁਲਾਰੇ ਆਰਕੋਨ ਕ੍ਰਾਟੋਂਗ ਨੇ ਰਾਇਟਰਜ਼ ਨੂੰ ਦੱਸਿਆ: "ਘੱਟੋ-ਘੱਟ 30 ਲੋਕ ਮਾਰੇ ਗਏ ਹਨ, ਪਰ ਪੂਰੇ ਵੇਰਵੇ ਅਜੇ ਆ ਰਹੇ ਹਨ।" ਮੀਡੀਆ ਰਿਪੋਰਟਾਂ ਦੇ ਅਨੁਸਾਰ, ਇੱਕ ਬੰਦੂਕਧਾਰੀ ਨੇ ਨੌਂਗ ਬੁਆ-ਲੁੰਫੂ ਵਿੱਚ ਇੱਕ ਚਾਈਲਡ ਕੇਅਰ ਸਹੂਲਤ ਦੇ ਅੰਦਰ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਗੋਲੀ ਚਲਾਉਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ।
ਥਾਈਲੈਂਡ ਦੇ ਕੇਂਦਰੀ ਜਾਂਚ ਬਿਊਰੋ (ਸੀਆਈਬੀ) ਦੇ ਅਧਿਕਾਰੀ ਮੇਜਰ ਜਨਰਲ ਜੀਰਾਪੋਬ ਪੁਰੀਡੇਟ ਅਨੁਸਾਰ ਹਮਲਾਵਰ ਉੱਚ ਸਿੱਖਿਆ ਪ੍ਰਾਪਤ ਤੇ ਫਿੱਟ ਸੀ। ਉਹ ਪੁਲਿਸ ਅਫਸਰ ਬਣ ਗਿਆ, ਪਰ ਕੁਝ ਮਹੀਨਿਆਂ ਵਿੱਚ ਹੀ ਨਸ਼ਾ ਤਸਕਰੀ ਵਿੱਚ ਸ਼ਾਮਲ ਹੋ ਗਿਆ। ਇੰਟਰ-ਆਫਿਸ ਡਰੱਗ ਟੈਸਟ ਵਿੱਚ ਫੇਲ੍ਹ ਹੋਣ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਉਹ ਪੂਰਾ ਸਮਾਂ ਨਸ਼ਾ ਤਸਕਰ ਬਣ ਗਿਆ। ਉਸ ਨੂੰ ਇੱਕ ਵਾਰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਉਹ ਕੇਸ ਹਾਲੇ ਅਦਾਲਤ ਵਿੱਚ ਚੱਲ ਰਿਹਾ ਹੈ।