ਪੜਚੋਲ ਕਰੋ
Dubai 'ਚ ਬਣਿਆ ਨਵਾਂ Hindu Temple ਸ਼ਰਧਾਲੂਆਂ ਲਈ ਖੋਲ੍ਹਿਆ
Hindu Temple In Dubai: UAE ਦੇ ਦੁਬਈ 'ਚ ਜੇਬੇਲ ਅਲੀ ਵਿਖੇ ਬਣਿਆ ਨਵਾਂ ਹਿੰਦੂ ਮੰਦਰ ਪੂਰੀ ਦੁਨੀਆ ਵਿੱਚ ਸੁਰਖੀਆਂ ਬਟੋਰ ਰਿਹਾ ਹੈ। ਇਹ ਮੰਦਰ ਸਿੰਧੀ ਗੁਰੂ ਦਰਬਾਰ ਮੰਦਿਰ ਦਾ ਵਿਸਤਾਰ ਹੈ, ਜੋ ਯੂਏਈ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰਾਂ ਚੋਂ ਇੱਕ ਹੈ। 2020 ਵਿੱਚ ਇੱਥੇ 16 ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨਾਲ ਮੰਦਰ ਦੀ ਨੀਂਹ ਰੱਖੀ ਗਈ ਸੀ। ਦੁਸਹਿਰੇ ਦੇ ਮੌਕੇ ਮੰਦਰ ਨੂੰ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਸੰਯੁਕਤ ਅਰਬ ਅਮੀਰਾਤ ਦੇ ਸਹਿਣਸ਼ੀਲਤਾ ਮੰਤਰੀ, ਹਿਜ਼ ਹਾਈਨੈਸ ਸ਼ੇਖ ਨਾਹਯਾਨ ਬਿਨ ਮੁਬਾਰਕ ਅਲ ਨਾਹਯਾਨ ਨੇ ਇਸ ਹਿੰਦੂ ਮੰਦਰ ਦਾ ਉਦਘਾਟਨ ਕੀਤਾ। ਹਾਲਾਂਕਿ ਇਸ ਮੰਦਰ ਦਾ ਰਸਮੀ ਉਦਘਾਟਨ 1 ਸਤੰਬਰ 2022 ਨੂੰ ਹੋ ਚੁੱਕਾ ਹੈ।
ਹੋਰ ਵੇਖੋ






















