ਅਮਰੀਕਾ ਨੇ UNSC 'ਚ ਰੂਸ ਵਿਰੁੱਧ ਲਿਆਂਦਾ ਪ੍ਰਸਤਾਵ
ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) 'ਚ ਰੂਸ ਵਿਰੁੱਧ ਪ੍ਰਸਤਾਵ ਲਿਆਂਦਾ ਸੀ, ਜਿਸ ਤੋਂ ਭਾਰਤ ਅਤੇ ਚੀਨ ਸਮੇਤ ਚਾਰ ਦੇਸ਼ਾਂ ਨੇ ਦੂਰੀ ਬਣਾ ਲਈ ਸੀ। ਇਨ੍ਹਾਂ ਚਾਰ ਦੇਸ਼ਾਂ ਨੇ ਮਤੇ 'ਤੇ ਵੋਟ ਨਹੀਂ ਪਾਈ, ਜਦਕਿ 10 ਦੇਸ਼ਾਂ ਨੇ ਪੱਖ 'ਚ ਵੋਟ ਪਾਈ। ਇਸ ਦੇ ਨਾਲ ਹੀ ਰੂਸ ਨੇ ਵੀਟੋ ਰਾਹੀਂ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚੀਰਾ ਕੰਬੋਜ ਨੇ ਸ਼ੁੱਕਰਵਾਰ ਨੂੰ ਕਿਹਾ, "ਹਾਲ ਹੀ ਵਿੱਚ ਯੂਕਰੇਨ ਵਿੱਚ ਜੋ ਕੁਝ ਵਾਪਰਿਆ, ਉਸ ਤੋਂ ਭਾਰਤ ਬਹੁਤ ਪ੍ਰਭਾਵਿਤ ਹੋਇਆ ਹੈ। ਮਤਭੇਦਾਂ ਅਤੇ ਵਿਵਾਦਾਂ ਨੂੰ ਸੁਲਝਾਉਣ ਲਈ ਗੱਲਬਾਤ ਹੀ ਇੱਕੋ ਇੱਕ ਹੱਲ ਹੈ। ਯੂਐਨਐਸਸੀ ਵਿੱਚ ਯੂਕਰੇਨ ਦੇ ਚਾਰ ਖੇਤਰਾਂ ਉੱਤੇ ਰੂਸ ਦੇ ਕਬਜ਼ੇ ਦੀ ਨਿੰਦਾ ਕਰਨ ਵਾਲੇ ਮਤੇ ਉੱਤੇ ਵੋਟਿੰਗ ਹੋਈ। ਰੂਸ ਨੇ ਅਮਰੀਕਾ ਦੇ ਨਿੰਦਾ ਪ੍ਰਸਤਾਵ ਨੂੰ ਵੀਟੋ ਕਰ ਦਿੱਤਾ ਹੈ। ਭਾਰਤ ਨੇ ਨਿੰਦਾ ਪ੍ਰਸਤਾਵ 'ਤੇ ਵੋਟਿੰਗ 'ਚ ਹਿੱਸਾ ਨਹੀਂ ਲਿਆ। 15 ਦੇਸ਼ਾਂ ਦੀ ਸੁਰੱਖਿਆ ਪ੍ਰੀਸ਼ਦ ਵਿੱਚੋਂ 10 ਦੇਸ਼ਾਂ ਨੇ ਮਤੇ ਦੇ ਹੱਕ ਵਿੱਚ ਵੋਟ ਪਾਈ ਅਤੇ ਚਾਰ ਨੇ ਹਿੱਸਾ ਨਹੀਂ ਲਿਆ। ਚੀਨ, ਭਾਰਤ, ਬ੍ਰਾਜ਼ੀਲ ਅਤੇ ਗੈਬੋਨ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।