Diwali 2024 : ਦੀਵਾਲੀ 'ਤੇ ਖ਼ਤਰੇ 'ਚ ਉੱਲੂ, ਐਕਸ਼ਨ 'ਚ ਸਰਕਾਰ ! | Owl hunting during diwali | abp Sanjha
ਹਿੰਦੂ ਪਰੰਪਰਾ ਵਿੱਚ ਉੱਲੂ ਦੀ ਪੂਜਾ ਕੀਤੀ ਜਾਂਦੀ ਹੈ ਹੈ। ਇਸ ਨੂੰ ਦੌਲਤ ਅਤੇ ਖੁਸ਼ਹਾਲੀ ਦੀ ਦੇਵੀ ਲਕਸ਼ਮੀ ਦਾ ਵਾਹਨ ਮੰਨਿਆ ਜਾਂਦਾ ਹੈ। ਦੀਵਾਲੀ ਦੌਰਾਨ ਉੱਲੂਆਂ ਨੂੰ ਆਪਣੀ ਜਾਨ ਨੂੰ ਖ਼ਤਰਾ ਹੁੰਦਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਉੱਲੂ ਦੀ ਬਲੀ ਦੇਣ ਨਾਲ ਦੇਵੀ ਲਕਸ਼ਮੀ ਖੁਸ਼ ਹੁੰਦੀ ਹੈ ਅਤੇ ਪਰਿਵਾਰ ਵਿੱਚ ਖੁਸ਼ਹਾਲੀ ਆਉਂਦੀ ਹੈ।ਇਸ ਦੇ ਮੱਦੇਨਜ਼ਰ ਉੱਤਰਾਖੰਡ ਦੇ ਕਾਰਬੇਟ ਟਾਈਗਰ ਰਿਜ਼ਰਵ ਦੇ ਅਧਿਕਾਰੀ ਚੌਕਸ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਉੱਲੂ ਦਾ ਸ਼ਿਕਾਰ ਕਰਦਾ ਜਾਂ ਖਰੀਦਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।ਤੰਤਰ ਵਿਦਿਆ ਵਿਚ ਉੱਲੂ ਦਾ ਸਿਰ, ਪੰਜੇ, ਖੰਭ ਅਤੇ ਹੱਡੀਆਂ ਦੀ ਵਿਸ਼ੇਸ਼ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ। ਤਾਂਤਰਿਕ ਪੂਜਾ ਕਰਨ ਵਾਲੇ ਲੋਕਾਂ ਵਿੱਚ ਉੱਲੂ ਦੀ ਮੰਗ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਹੀ ਕਾਰਬੇਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਉੱਲੂਆਂ ਦੇ ਸ਼ਿਕਾਰ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹਨ।






















