ਪਾਕਿਸਤਾਨ ਦੇ ਕਿਹੜੇ ਫੈਸਲੇ ਤੋਂ ਸਿੱਖਾਂ ਨੂੰ ਪਹੁੰਚਿਆ ਦੁੱਖ ?
ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਰੱਖ ਰਖਾਵ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਖੋਹ ਕੇ ETPB ਯਾਨੀ Evacuee Trust Property Board ਨੂੰ ਦੇ ਦਿੱਤਾ ਹੈ। ਭਾਰਤ ਲਈ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਸ ਬੋਰਡ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ 'ਚ ਕੁੱਲ 9 ਮੈਂਬਰ ਹਨ। ਪਰ ਉਨ੍ਹਾਂ 'ਚ ਇਕ ਵੀ ਸਿੱਖ ਭਾਈਚਾਰੇ ਤੋਂ ਨਹੀਂ ਹੈ।
ETPB ਤੇ ISI ਦਾ ਕੰਟਰੋਲ
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪ੍ਰੋਜੈਕਟ ਯੂਨਿਟ 'ਚ ਤਾਇਨਾਤ ਸਾਰੇ 9 ਮੈਂਬਰਾਂ ETPB ਨਾਲ ਤਾਲੁਕ ਰੱਖਦੇ ਹਨ ਤੇ ਪਾਕਿਸਾਤਨ 'ਚ ETBP ਨੂੰ ISI ਪੂਰੇ ਤਰੀਕੇ ਨਾਲ ਕੰਟਰੋਲ ਕਰਦੀ ਹੈ। ਹੁਣ ਕਰਤਾਰਪੁਰ ਗੁਰਦੁਆਰੇ ਦਾ ਰੱਖ ਰਖਾਵ ਆਈਐਸਆਈ ਦੀ ਨਿਗਰਾਨੀ 'ਚ ਹੋਵੇਗਾ। ਤਾਰਿਕ ਖਾਨ ਨੂੰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦਾ ਸੀਈਓ ਦਾ ਸੀਈਓ ਬਣਾਇਆ ਗਿਆ ਹੈ।






















