ਪੜਚੋਲ ਕਰੋ
Archery World Cup: ਦੀਪਿਕਾ ਕੁਮਾਰੀ ਐਂਡ ਕੰਪਨੀ ਨੇ ਜਿੱਤਿਆ ਚਾਂਦੀ ਤਗਮਾ, ਵਿਸ਼ਵ ਕੱਪ 'ਚ ਭਾਰਤ ਨੂੰ ਮਿਲੇ 3 ਤਗਮੇ
ਦੀਪਿਕਾ ਕੁਮਾਰੀ (Deepika Kumari, ਅੰਕਿਤਾ ਭਗਤ ਅਤੇ ਸਿਮਰਨਜੀਤ ਕੌਰ ਦੀ ਭਾਰਤੀ ਮਹਿਲਾ ਰਿਕਰਵ ਟੀਮ ਨੇ ਐਤਵਾਰ ਨੂੰ ਵਿਸ਼ਵ ਕੱਪ (Archery World Cup) ਦੇ ਤੀਜੇ ਪੜਾਅ ਵਿੱਚ ਚੀਨੀ ਤਾਈਪੇ ਦੀ ਤਿਕੜੀ ਤੋਂ ਇੱਕ ਤਰਫਾ ਫਾਈਨਲ ਵਿੱਚ ਹਾਰ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਇਸ ਤਰ੍ਹਾਂ ਮੁਕਾਬਲੇ ਵਿੱਚ ਇੱਕ ਸੋਨ ਅਤੇ ਦੋ ਚਾਂਦੀ ਦੇ ਤਗ਼ਮਿਆਂ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ। ਇਨ੍ਹਾਂ ਚੋਂ ਦੋ ਮੈਡਲ ਕੰਪਾਊਂਡ ਵਰਗ ਵਿੱਚ ਹਾਸਲ ਹੋਏ।
ਹੋਰ ਵੇਖੋ






















