ਪੜਚੋਲ ਕਰੋ
IND vs ENG Test: Jasprit Bumrah ਕਰੇਗਾ ਇੰਗਲੈਂਡ ਖਿਲਾਫ ਕਪਤਾਨੀ, Rohit ਐਜਬੈਸਟਨ ਟੈਸਟ ਤੋਂ ਬਾਹਰ
Rohit Sharma and Jasprit Bumrah: ਇੰਗਲੈਂਡ ਦੌਰੇ 'ਤੇ ਪਹੁੰਚੀ ਟੀਮ ਇੰਡੀਆ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ।ਕਪਤਾਨ ਰੋਹਿਤ ਸ਼ਰਮਾ ਕੋਰੋਨਾ ਪੌਜ਼ੇਟਿਵ ਹੋਣ ਕਾਰਨ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਥਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਕਮਾਨ ਸੌਂਪੀ ਗਈ ਹੈ। ਇਸ ਤਰ੍ਹਾਂ ਬੁਮਰਾਹ ਨੇ ਇਤਿਹਾਸ ਰਚ ਦਿੱਤਾ ਹੈ। ਬੁਮਰਾਹ ਭਾਰਤੀ ਟੈਸਟ ਟੀਮ ਦੇ 36ਵੇਂ ਕਪਤਾਨ ਹੋਣਗੇ। ਨਾਲ ਹੀ, ਉਹ 1983 ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਤੋਂ ਬਾਅਦ ਪਹਿਲੇ ਤੇਜ਼ ਗੇਂਦਬਾਜ਼ ਹੋਣਗੇ, ਜੋ ਟੀਮ ਇੰਡੀਆ ਦੀ ਅਗਵਾਈ ਕਰਨਗੇ। ਬੁਮਰਾਹ ਲਈ ਇਹ ਵੀ ਵੱਡੀ ਪ੍ਰਾਪਤੀ ਹੈ।
ਹੋਰ ਵੇਖੋ






















