Rapid Fire With Sanju samson 'ਚ ਕ੍ਰਿਕਟਰ ਨੇ ਖੋਲ੍ਹੇ ਕਈ ਰਾਜ਼, ਵੇਖੋ ਵੀਡੀਓ
Sanju Samson IND vs ZIM: ਟੀਮ ਇੰਡੀਆ ਜ਼ਿੰਬਾਬਵੇ ਦੌਰੇ 'ਤੇ ਹੈ। ਸੰਜੂ ਸੈਮਸਨ ਨੂੰ ਵੀ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਹਰਾਰੇ 'ਚ ਵਨਡੇ ਸੀਰੀਜ਼ ਤੋਂ ਪਹਿਲਾਂ ਆਪਣੇ ਨਾਲ ਜੁੜੇ ਕਈ ਦਿਲਚਸਪ ਸਵਾਲਾਂ ਦੇ ਜਵਾਬ ਦਿੱਤੇ। ਇਸ ਦੀ ਵੀਡੀਓ ਬੀਸੀਸੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ। ਸੈਮਸਨ ਨੇ ਵੀਡੀਓ 'ਚ ਦੱਸਿਆ ਕਿ ਉਸ ਦਾ ਪਸੰਦੀਦਾ ਖਿਡਾਰੀ ਕੌਣ ਹੈ। ਸੰਜੂ ਨੇ ਯੁਜਵੇਂਦਰ ਚਾਹਲ ਅਤੇ ਸ਼ਿਖਰ ਧਵਨ ਦਾ ਵੀ ਜ਼ਿਕਰ ਕੀਤਾ। ਰੈਪਿਡ ਫਾਇਰ ਵਿੱਚ ਸੰਜੂ ਸੈਮਸਨ ਨੇ ਆਪਣੇ ਨਾਲ ਜੁੜੇ ਕਈ ਦਿਲਚਸਪ ਸਵਾਲਾਂ ਦੇ ਜਵਾਬ ਦਿੱਤੇ। ਉਸਨੇ ਆਪਣਾ ਸਭ ਤੋਂ ਮਸ਼ਹੂਰ ਉਪਨਾਮ ਦੱਸਿਆ, ਸੰਜੂ ਨੂੰ ਉਸਦੇ ਕਰੀਬੀ ਦੋਸਤ ਬਾਪੂ ਦੇ ਨਾਮ ਨਾਲ ਵੀ ਬੁਲਾਉਂਦੇ ਹਨ। ਸੰਜੂ ਨੇ ਦੱਸਿਆ ਕਿ ਉਸ ਨੂੰ ਚਾਕਲੇਟ ਬਹੁਤ ਪਸੰਦ ਹਨ। ਪਰ ਉਹ ਟਰੇਨਿੰਗ ਕਾਰਨ ਫਿਲਹਾਲ ਇਸ ਤੋਂ ਦੂਰ ਹੈ। ਸੰਜੂ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਇੰਸਟਾਗ੍ਰਾਮ 'ਤੇ ਯੁਜਵੇਂਦਰ ਚਾਹਲ ਅਤੇ ਸ਼ਿਖਰ ਧਵਨ ਦੀਆਂ ਰੀਲਾਂ ਦੇਖਣਾ ਪਸੰਦ ਕਰਦੇ ਹਨ।






















