ਪੜਚੋਲ ਕਰੋ
Diamond League ਫਾਈਨਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ Neeraj Chopra
Neeraj Chopra Diamond League: ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Neeraj Chopra) ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਨੀਰਜ ਚੋਪੜਾ ਨੇ 88.44 ਮੀਟਰ ਦੇ ਸਰਵੋਤਮ ਥ੍ਰੋਅ ਨਾਲ ਡਾਇਮੰਡ ਲੀਗ ਫਾਈਨਲ ਜਿੱਤਿਆ ਹੈ। ਨੀਰਜ ਇਹ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਹਨ। ਨੀਰਜ ਨੇ ਇਸ ਤੋਂ ਪਹਿਲਾਂ 2017 ਅਤੇ 2018 ਵਿੱਚ ਵੀ ਫਾਈਨਲ ਲਈ ਕੁਆਲੀਫਾਈ ਕੀਤਾ ਸੀ, ਜਿੱਥੇ ਉਹ ਕ੍ਰਮਵਾਰ ਸੱਤਵੇਂ ਅਤੇ ਚੌਥੇ ਸਥਾਨ 'ਤੇ ਰਿਹਾ ਸੀ। ਪਰ ਇਸ ਵਾਰ ਨੀਰਜ ਨੇ ਡਾਇਮੰਡ ਟਰਾਫੀ ਜਿੱਤ ਕੇ ਇੱਕ ਹੋਰ ਕਾਮਯਾਬੀ ਹਾਸਲ ਕੀਤੀ ਹੈ।
ਹੋਰ ਵੇਖੋ






















