(Source: ECI/ABP News/ABP Majha)
Paris Olympic : Neeraj Chopra ਨੇ ਤੋੜਿਆ ਆਪਣਾ ਹੀ ਰਿਕਾਰਡ, ਫਾਈਨਲ ਲਈ ਕੀਤਾ ਕੁਆਲੀਫਾਈ
Paris Olympic : Neeraj Chopra ਨੇ ਤੋੜਿਆ ਆਪਣਾ ਹੀ ਰਿਕਾਰਡ, ਫਾਈਨਲ ਲਈ ਕੀਤਾ ਕੁਆਲੀਫਾਈ
ਪੈਰਿਸ ਓਲੰਪਿਕ: ਨੀਰਜ ਨੇਜ਼ਾ ਸੁੱਟਣ ਦੇ ਫਾਈਨਲ ’ਚ ਪੁੱਜਿਆ
ਨੀਰਜ ਚੋਪੜਾ ਨੇ ਤੋੜਿਆ ਆਪਣਾ ਹੀ ਰਿਕਾਰਡ
ਫਾਈਨਲ ਲਈ ਕੀਤਾ ਕੁਆਲੀਫਾਈ
ਨੀਰਜ ਦੇ ਪਿਤਾ ਅਤੇ ਚਾਚੇ ਨੇ ਪ੍ਰਗਟਾਈ ਖੁਸ਼ੀ.
'ਨੀਰਜ ਦੇਸ਼ ਦਾ ਮਾਣ ਵਧਾਏਗ'
ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਅਤੇ ਟੋਕੀਓ ਓਲੰਪਿਕ ਖੇਡਾਂ 2020 'ਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦੇ ਜੈਵਲਿਨ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਉਸਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 89.34 ਦੇ ਥਰੋਅ ਨਾਲ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਤਰ੍ਹਾਂ ਉਸ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਇਹ ਨੀਰਜ ਦਾ ਇਸ ਸੀਜ਼ਨ ਦਾ ਸਭ ਤੋਂ ਵਧੀਆ ਥਰੋਅ ਹੈ। ਨੀਰਜ ਨੇ ਟੋਕੀਓ ਓਲੰਪਿਕ 'ਚ 87.58 ਦੀ ਦੂਰੀ 'ਤੇ ਥਰੋਅ ਸੁੱਟੀ ਸੀ, ਜਿਸ ਕਾਰਨ ਉਸ ਨੂੰ ਸੋਨ ਤਗਮਾ ਮਿਲਿਆ ਸੀ। ਕੁੱਲ ਮਿਲਾ ਕੇ ਨੀਰਜ ਨੇ ਆਪਣੇ ਹੀ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।
ਉਥੇ ਹੀ ਹੁਣ ਪੈਰਿਸ ਓਲੰਪਿਕ ਵਿੱਚ ਪਹਿਲੇ ਹੀ ਥਰੋਅ ਵਿੱਚ ਕੁਆਲੀਫਾਈ ਕਰਨ ਵਾਲੇ ਗੋਲਡਨ ਬੁਆਏ ਨੀਰਜ ਚੋਪੜਾ ਦੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ
ਨੀਰਜ ਦੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਘਰ ਤਾਂਤਾ ਲੱਗਿਆ ਹੋਇਆ ਹੈ |
ਪਰਿਵਾਰ ਨੇ ਨੀਰਜ਼ ਦੀ ਇਸ ਸਫਲਤਾ ਤੇ ਖੁਸ਼ੀ ਪ੍ਰਗਟਾਉਂਦਿਆਂ ਫਾਈਨਲ ਮੈਚ ਚ ਜਿੱਤ ਦੀ ਕਾਮਨਾ ਕੀਤੀ
ਤੇ ਕਿਹਾ ਕਿ ਹੁਣ ਦੇਸ਼ ਵਾਸੀਆਂ ਨੂੰ 8 ਅਗਸਤ ਦਾ ਇੰਤਜ਼ਾਰ ਹੈ ਜਦੋਂ ਨੀਰਜ ਦਾ ਫਾਈਨਲ ਮੈਚ ਹੋਵੇਗਾ ਅਤੇ ਨੀਰਜ ਇੱਕ ਵਾਰ ਫਿਰ ਦੇਸ਼ ਲਈ ਇੱਕ ਹੋਰ ਸੋਨ ਤਮਗਾ ਜਿੱਤੇਗਾ।