ਪੜਚੋਲ ਕਰੋ
20 ਗ੍ਰੈਂਡ ਸਲੈਮ ਦੇ ਮਾਲਕ Roger Federer ਨੇ tennis ਤੋਂ ਲਈ Retirement
ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 41 ਸਾਲਾ ਫੈਡਰਰ ਨੇ ਟਵਿੱਟਰ 'ਤੇ ਇੱਕ ਭਾਵੁਕ ਪੋਸਟ ਸ਼ੇਅਰ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ। ਪੁਰਸ਼ ਸਿੰਗਲਜ਼ ਵਿੱਚ ਸਭ ਤੋਂ ਵੱਧ ਗਰੈਂਡ ਸਲੈਮ ਖ਼ਿਤਾਬ ਜਿੱਤਣ ਦੇ ਮਾਮਲੇ ਵਿੱਚ ਫੈਡਰਰ ਤੀਜੇ ਨੰਬਰ ’ਤੇ ਹੈ। ਸਪੇਨ ਦੇ ਰਾਫੇਲ ਨਡਾਲ ਨੇ 22 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ। ਫੈਡਰਰ ਨੇ ਇਸ ਸਫਰ 'ਚ ਆਪਣੇ ਪ੍ਰਸ਼ੰਸਕਾਂ ਅਤੇ ਵਿਰੋਧੀ ਖਿਡਾਰੀਆਂ ਦਾ ਧੰਨਵਾਦ ਕੀਤਾ ਹੈ। ਫੈਡਰਰ ਨੇ ਕਿਹਾ ਕਿ 41 ਸਾਲ ਦੀ ਉਮਰ 'ਚ ਉਹ ਸੋਚਦਾ ਹੈ ਕਿ ਇਸ ਨੂੰ ਛੱਡਣ ਦਾ ਸਮਾਂ ਆ ਗਿਆ ਹੈ। ਫੈਡਰਰ ਨੇ ਕਿਹਾ, 'ਮੈਂ 41 ਸਾਲ ਦਾ ਹਾਂ। ਮੈਂ 24 ਸਾਲਾਂ ਵਿੱਚ 1500 ਤੋਂ ਵੱਧ ਮੈਚ ਖੇਡੇ ਹਨ।'
ਹੋਰ ਵੇਖੋ






















