ਪੜਚੋਲ ਕਰੋ
ਟਰੰਪ ਨਾਲ ਸੈਲਫੀ ਲੈਣ ਵਾਲੀ ਪਤਨੀ ਨੂੰ ਪਤੀ ਨੇ ਦਿੱਤਾ ਤਲਾਕ
Written By : ਏਬੀਪੀ ਸਾਂਝਾ | Updated at : 02 Aug 2017 10:40 AM (IST)
1/7

2/7

ਲਿਨ ਮੁਤਾਬਕ ਟਰੰਪ ਬਹੁਤ ਚੰਗੇ ਹਨ। ਉਹ ਮੇਰੇ ਪਤੀ ਨੂੰ ਕਹਿੰਦੇ ਸਨ ਕਿ ਡੇਵ, ਤੂੰ ਉਸ ਨੂੰ ਆਪਣੇ ਨਾਲ ਵਿਆਹ ਲਈ ਤਿਆਰ ਕਿਵੇਂ ਕਰ ਲਿਆ।
3/7

ਵਾਸ਼ਿੰਗਟਨ: ਅਮਰੀਕਾ ਦੀ ਇਕ ਮਹਿਲਾ ਨੇ ਆਪਣੇ ਤਲਾਕ ਲਈ ਟਰੰਪ ਨੂੰ ਜ਼ਿੰਮੇਵਾਰ ਦੱਸਿਆ ਹੈ। ਫਲੋਰੀਡਾ ਦੇ ਪਾਮ ਬੀਚ ਕਾਉਂਟੀ ‘ਚ ਰਹਿਣ ਵਾਲੇ ਲਿਨ ਤੇ ਡੇਵ ਏਰਨਬਰਗ ਦਾ ਪਿਛਲੇ ਹਫਤੇ ਤਲਾਕ ਹੋ ਗਿਆ। ਲਿਨ ਸਾਬਕਾ ਚੀਅਰਲੀਡਰ ਰਹੀ ਹੈ, ਜਦ ਕਿ ਉਸ ਦਾ ਪਤੀ ਡੇਵ ਕਾਫੀ ਮਸ਼ਹੂਰ ਵਕੀਲ ਹੈ। ਔਰਤ ਦਾ ਕਹਿਣਾ ਹੈ ਕਿ ਟਰੰਪ ਨਾਲ ਸੈਲਫੀ ਲੈਣ, ਉਸ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਤੇ ਰਿਪਬਲਿਕਨ ਪਾਰਟੀ ਨਾਲ ਜੁੜੇ ਮੁੱਦਿਆਂ ਦੀ ਹਮਾਇਤ ਕਰਨ ਕਾਰਨ ਉਸ ਦਾ ਆਪਣੇ ਪਤੀ ਨਾਲ ਰਿਸ਼ਤਾ ਖਰਾਬ ਹੋ ਗਿਆ।
4/7

ਲਿਨ ਨੇ ਕਿਹਾ ਕਿ ਇਸ ਦੌਰਾਨ ਮੈਂ ਟਰੰਪ ਨਾਲ ਕਈ ਤਸਵੀਰਾਂ ਵੀ ਖਿਚਵਾਈਆਂ, ਕਈ ਸੈਲਫੀਆਂ ਲਈਆਂ। ਮੇਰਾ ਪਤੀ ਮੈਨੂੰ ਕਹਿੰਦਾ ਸੀ ਮੈਂ ਤਸਵੀਰਾਂ ਨਾ ਲਵਾਂ, ਉਨ੍ਹਾਂ ਨੂੰ ਪੋਸਟ ਨਾ ਕਰਾਂ, ਪਰ ਮੈਂ ਉਸ ਦੀ ਗੱਲ ਨਹੀਂ ਮੰਨੀ ਸੀ। ਲਿਨ ਦੀ ਫੇਸਬੁੱਕ ਵਾਲ ਉੱਤੇ ਵੀ ਟਰੰਪ ਨਾਲ ਲਈਆਂ ਗਈਆਂ ਕਈ ਤਸਵੀਰਾਂ ਹਨ।
5/7

ਸਥਾਨਕ ਅਖਬਾਰਾਂ ਮੁਤਾਬਕ ਡੇਵ ਨੂੰ ਕਈ ਵਾਰ ਟਰੰਪ ਦੇ ਕਲੱਬ ‘ਚ ਵੀ ਦੇਖਿਆ ਗਿਆ ਹੈ। ਹੁਣੇ ਜਿਹੇ ਖਬਰ ਆਈ ਸੀ ਕਿ ਡੇਵ ਸ਼ਾਇਦ ਡੈਮੋਕ੍ਰੇਟਿਕ ਕਾਂਗਰਸ ਦੀਆਂ ਚੋਣਾਂ ‘ਚ ਕਿਸਮਤ ਆਜ਼ਮਾ ਸਕਦੇ ਹਨ। ਲਿਨ ਦਾ ਦਾਅਵਾ ਹੈ ਕਿ ਚੋਣਾਂ ਤੋਂ ਪਹਿਲਾਂ ਉਹ ਅਕਸਰ ਆਪਣੇ ਪਤੀ ਨਾਲ ਫਲੋਰਿਡਾ ਸਥਿਤ ਟਰੰਪ ਦੇ ਕਲੱਬ ‘ਚ ਜਾਇਆ ਕਰਦੀ ਸੀ।
6/7

ਲਿਨ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਤਲਾਕ ਬਦਲੇ ਉਸ ਨੇ ਆਪਣੇ ਪਤੀ ਤੋਂ ਇਕ ਨਵੀਂ ਬੀ ਐਮ ਡਬਲਯੂ ਗੱਡੀ ਅਤੇ ਹਜ਼ਾਰਾਂ ਡਾਲਰਸ ਦੀ ਵੱਡੀ ਰਕਮ ਹਾਸਲ ਕੀਤੀ। ਲਿਨ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਮੈਂ ਰਿਪਬਲਿਕਨ ਪਾਰਟੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੱਟੜ ਸਮਰਥਕ ਹਾਂ। ਮੈਨੂੰ ਮਹਿਸੂਸ ਹੋਇਆ ਕਿ ਇਸ ਕਾਰਨ ਮੈਂ ਆਪਣੀ ਵਿਆਹੁਤਾ ਜ਼ਿੰਦਗੀ ‘ਚ ਇਕੱਲੀ ਪੈ ਗਈ ਹਾਂ।
7/7

ਲਿਨ ਮੁਤਾਬਕ ਉਹ ਡੇਵ ਨੂੰ ਇਸ ਸਮੇਂ ਤੋਂ ਜਾਣਦੀ ਹੈ ਜਦੋਂ ਉਹ ਸੈਨੇਟਰ ਹੋਇਆ ਕਰਦਾ ਸੀ। ਲਿਨ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਰਿਪਬਲਿਕਨ ਪਾਰਟੀ ਦੀ ਸਮਰਥਕ ਰਹੀ ਹੈ, ਉਸ ਦਾ ਪਤੀ ਡੈਮੋਕ੍ਰੇਟਿਕ ਪਾਰਟੀ ਦਾ ਸਮਰਥਕ ਹੈ। ਸ਼ੁਰੂ ਵਿੱਚ ਇਹ ਵੱਡਾ ਮੁੱਦਾ ਨਹੀਂ ਸੀ, ਪਰ ਹਿਲੇਰੀ ਤੇ ਟਰੰਪ ਦਾ ਜਿਵੇਂ-ਜਿਵੇਂ ਤਣਾਅ ਵਧਦਾ ਗਿਆ, ਸਾਡੇ ਰਿਸ਼ਤੇ ‘ਚ ਤਣਾਅ ਆਉਂਦਾ ਗਿਆ। ਡੇਵ ਸਿੱਧੇ ਤੌਰ ‘ਤੇ ਡੈਮੋਕ੍ਰੇਟਿਕ ਪਾਰਟੀ ਨਾਲ ਜੁੜਿਆ ਹੈ। 2012 ‘ਚ ਰਿਪਬਲਿਕਨ ਡੋਨਰਸ ਦੀ ਮਦਦ ਨਾਲ ਉਹ ਸਟੇਟ ਅਟਾਰਨੀ ਦੇ ਅਹੁਦੇ ‘ਤੇ ਚੁਣਿਆ ਗਿਆ।
Published at : 02 Aug 2017 10:40 AM (IST)
Sponsored Links by Taboola
ਟਾਪ ਹੈਡਲਾਈਨ
ਵਿਸ਼ਵ
ਦੁਨੀਆ ਨੂੰ ਈਰਾਨ ਵੱਲੋਂ ਵੱਡਾ ਝਟਕਾ, ਹੋਰਮੁਜ਼ ਸਟ੍ਰੇਟ ਨੂੰ ਫਿਰ ਕੀਤਾ ਬੰਦ; IRGC ਜਹਾਜ਼ 'ਤੇ ਗੋਲੀਬਾਰੀ: ਤੇਲ ਬਾਜ਼ਾਰ ਅਤੇ ਸ਼ਿਪਿੰਗ ਨੂੰ ਲੈ ਵਧੀ ਚਿੰਤਾ...
ਵਿਸ਼ਵ
ਵੱਡੀ ਵਾਰਦਾਤ, ਲੋਕਾਂ 'ਤੇ ਅੰਨ੍ਹੇਵਾਹ ਫਾਇਰਿੰਗ; ਪੈ ਗਿਆ ਚੀਕ-ਚਿਹਾੜਾ, 2 ਦੀ ਮੌਤ 3 ਜ਼ਖਮੀ; ਪੁਲਿਸ ਨੇ 'ਐਕਟਿਵ ਸ਼ੂਟਰ' ਇਲਾਕੇ ਤੋਂ ਦੂਰ ਰਹਿਣ ਦੀ ਕੀਤੀ ਅਪੀਲ...
ਵਿਸ਼ਵ
ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, ਪੈਟਰੋਲ 13.18 ਅਤੇ ਡੀਜ਼ਲ 13.80 ਰੁਪਏ ਹੋਇਆ; ਸਰਕਾਰ ਨੇ ਅਚਾਨਕ...
ਵਿਸ਼ਵ
ਸਵਾਰੀਆਂ ਨਾਲ ਭਰਿਆ ਜਹਾਜ਼ ਕ੍ਰੈਸ਼,10 ਯਾਤਰੀਆਂ ਦੀ ਹੋਈ ਮੌਤ; ਮੱਚੀ ਹਫੜਾ-ਦਫੜੀ
ਟ੍ਰੈਂਡਿੰਗ ਟੌਪਿਕ



















