ਪੜਚੋਲ ਕਰੋ
ਕਿਸਾਨ ਰੋਹ ਨੂੰ ਦਬਾਉਣ ਲਈ ਲਾਈ ਸਾਰੀ ਪੁਲਿਸ
1/14

ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਕਰਜ਼ਾ ਮੁਕਤੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ 5 ਸਤੰਬਰ ਨੂੰ ਪੱਕੇ ਮੋਰਚੇ ਦਾ ਐਲਾਨ ਕੀਤਾ ਸੀ। ਜਿਸ ਤਹਿਤ ਅੱਜ ਮੋਰਚੇ ਲਈ ਚੰਡੀਗੜ੍ਹ ਆ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਰਸਤੇ ਵਿੱਚ ਹੀ ਰੋਕਿਆ ਜਾ ਰਿਹਾ ਹੈ। ਪੁਲਿਸ ਵੱਲੋਂ ਜਿੱਥੇ ਰੋਕਿਆ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਰਿਪੋਰਟ ਮੁਤਾਬਿਕ ਪੁਲਿਸ ਵੱਲੋਂ ਜਬਰੀ ਕਿਸਾਨਾਂ ਦੇ ਧਰਨੇ ਤੋਂ ਚੁੱਕਿਆ ਜਾ ਰਿਹਾ ਹੈ। ਪੂਰੇ ਪੰਜਾਬ ਵਿੱਚ ਕਿਸਾਨਾਂ ਦੇ ਧਰਨੇ ਨੂੰ ਅਸਫਲ ਬਣਾਉਣ ਲਈ ਕੀ ਕੀਤਾ ਜਾ ਰਿਹਾ ਹੈ ਤੇ ਕਿਸਾਨ ਇਸ ਉੱਤੇ ਕੀ ਕਰ ਰਹੇ ਹਨ। ਇਸ ਬਾਰੇ ਸਾਡੇ ਸੂਤਰਾਂ ਤੋਂ ਮਿਲੀਆਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਹਨ।
2/14

ਵੱਖ-ਵੱਖ ਥਾਵਾਂ ਤੋਂ ਚੰਡੀਗੜ੍ਹ ਵੱਲ ਕੂਚ ਕਰਦੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਦੇ ਵਰਕਰ। ਇਸ ਤੋਂ ਬਿਨਾਂ ਪਿੰਡ ਤੁੰਗ ਵਾਲੀ ਤੇ ਢਪਾਲੀ ਵਿੱਚ ਭਾਰਤੀ ਕਿਸਾਨ ਯੂਨੀਅਨ (ਡਕੌੰਦਾ) ਦੇ ਇਕੱਠਾਂ ਦੀ ਵੀ ਖ਼ਬਰ।
Published at : 05 Sep 2016 04:15 PM (IST)
View More






















