18 ਸਾਲਾ ਲੜਕਾ 20 ਮਿੰਟਾ 'ਚ ਮੱਛੀ ਫੜ੍ਹ ਬਣ ਗਿਆ 42 ਲੱਖ ਰੁਪਏ ਦਾ ਮਾਲਕ
ਸਿਰਫ 20 ਮਿੰਟਾਂ 'ਚ 1 ਮੱਛੀ ਫੜ੍ਹ 18 ਸਾਲਾ ਨੌਜਵਾਨ ਨੇ 42 ਲੱਖ ਰੁਪਏ ਦਾ ਇਨਾਮ ਜਿੱਤ ਲਿਆ। ਦਰਅਸਲ, ਲੜਕੇ ਨੇ ਮੱਛੀ ਫੜਨ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਸੀ।
ਨਵੀਂ ਦਿੱਲੀ: ਸਿਰਫ 20 ਮਿੰਟਾਂ 'ਚ 1 ਮੱਛੀ ਫੜ੍ਹ 18 ਸਾਲਾ ਨੌਜਵਾਨ ਨੇ 42 ਲੱਖ ਰੁਪਏ ਦਾ ਇਨਾਮ ਜਿੱਤ ਲਿਆ। ਦਰਅਸਲ, ਲੜਕੇ ਨੇ ਮੱਛੀ ਫੜਨ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਇਹ ਮੁਕਾਬਲਾ ਕੁਝ ਹੀ ਮਿੰਟਾਂ ਵਿੱਚ ਜਿੱਤ ਕੇ ਉਹ ਪਲਾਂ ਵਿੱਚ ਲੱਖਪਤੀ ਬਣ ਗਿਆ। ਆਓ ਜਾਣਦੇ ਹਾਂ ਕਿਵੇਂ..
'ਡੇਲੀ ਸਟਾਰ' 'ਚ ਛਪੀ ਇੱਕ ਖ਼ਬਰ ਮੁਤਾਬਕ ਇਸ ਆਸਟ੍ਰੇਲੀਆਈ ਨੌਜਵਾਨ ਦਾ ਨਾਂ ਜੋਨੋ ਮੂਰ ਹੈ। ਮੂਰ ਨੇ ਹਾਲ ਹੀ ਵਿੱਚ ਵਿਕਟੋਰੀਆ ਦੇ ਨਾਗਾਮਬੀ ਸ਼ਹਿਰ ਵਿੱਚ ਆਯੋਜਿਤ ਗੋਫਿਸ਼ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਜਿੱਥੇ ਇਨਾਮ ਜਿੱਤਣ ਲਈ ਮਰੇ ਕੌਡ ਨਾਂ ਦੀ ਸਭ ਤੋਂ ਵੱਡੀ ਸਾਈਜ਼ ਦੀ ਸ਼ਿਕਾਰੀ ਮੱਛੀ ਨੂੰ ਫੜਨਾ ਸੀ। ਇਸ ਮੁਕਾਬਲੇ ਵਿੱਚ ਸੈਂਕੜੇ ਲੋਕਾਂ ਨੇ ਭਾਗ ਲਿਆ ਸੀ। ਹਾਲਾਂਕਿ, ਸਾਰੇ ਭਾਗੀਦਾਰਾਂ ਨੇ ਪੂਰੀ ਤਾਕਤ ਨਾਲ ਗੋਫਿਸ਼ ਮੁਕਾਬਲੇ ਵਿੱਚ ਪ੍ਰਵੇਸ਼ ਕੀਤਾ, ਪਰ ਅੰਤ ਵਿੱਚ ਜੋਨੋ ਮੂਰ ਨੇ ਮੈਚ ਜਿੱਤ ਲਿਆ। ਮੂਰ ਨੇ ਸਿਰਫ਼ 20 ਮਿੰਟਾਂ ਦੇ ਅੰਦਰ ਸਭ ਤੋਂ ਵੱਡੀ (105 CM) ਮਰੇ ਕੋਡ ਨੂੰ ਫੜ ਕੇ £42,000 (42 ਲੱਖ ਰੁਪਏ ਤੋਂ ਵੱਧ) ਦਾ ਇਨਾਮ ਜਿੱਤਿਆ।
ਇਸ ਮੁਕਾਬਲੇ ਦੌਰਾਨ 883 ਤੋਂ ਵੱਧ ਮਰੇ ਕੌਡ ਮੱਛੀਆਂ ਫੜੀਆਂ ਗਈਆਂ ਸਨ, ਪਰ ਇਨ੍ਹਾਂ ਵਿੱਚੋਂ ਕੋਈ ਵੀ ਮੂਰ ਵੱਲੋਂ ਫੜੀ ਗਈ ਮੱਛੀ ਦੀ ਲੰਬਾਈ ਤੋਂ ਵੱਧ ਨਹੀਂ ਸੀ। ਮੁਕਾਬਲੇ ਵਿੱਚ ਮਰੇ ਕੌਡ ਸਮੇਤ 2,250 ਵੱਖ-ਵੱਖ ਮੱਛੀਆਂ ਫੜੀਆਂ ਗਈਆਂ। ਇਸ ਤੋਂ ਇਲਾਵਾ ਟੂਰਨਾਮੈਂਟ ਦੌਰਾਨ ਬੀਅਰ ਦੇ ਕੁੱਲ 2,594 ਕੈਨ ਵੀ ਪੀਤੇ ਗਏ।
ਏਬੀਸੀ ਨਿਊਜ਼ ਨਾਲ ਗੱਲ ਕਰਦੇ ਹੋਏ ਜੋਨੋ ਮੂਰ ਨੇ ਕਿਹਾ- 'ਮੈਂ ਬਚਪਨ ਤੋਂ ਹੀ ਆਪਣੇ ਪਿਤਾ ਨਾਲ ਮੱਛੀਆਂ ਫੜਦਾ ਰਿਹਾ ਹਾਂ। ਮੈਂ ਅਤੇ ਮੇਰੇ ਦੋਸਤ ਹਰ ਹਫਤੇ ਦੇ ਅੰਤ ਵਿੱਚ ਮੱਛੀ ਫੜਨ ਜਾਂਦੇ ਹਾਂ।' ਇਨਾਮੀ ਰਾਸ਼ੀ ਨਾਲ ਜੋਨੋ ਮੂਰ ਮੱਛੀਆਂ ਫੜਨ ਲਈ ਇੱਕ ਵਧੀਆ ਕਿਸ਼ਤੀ ਖਰੀਦੇਗਾ। ਹਾਲਾਂਕਿ, ਉਸਦੀ ਮਾਂ ਚਾਹੁੰਦੀ ਹੈ ਕਿ ਉਹ ਜਾਇਦਾਦ ਵਿੱਚ ਨਿਵੇਸ਼ ਕਰੇ। ਮੂਰ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਗੋਫਿਸ਼ ਟੂਰਨਾਮੈਂਟ ਵਿੱਚ ਵਾਪਸੀ ਕਰੇਗਾ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :