ਚਾਕਲੇਟ ਸਮਝ ਕੇ 5 ਸਾਲ ਦਾ ਬੱਚਾ ਖਾ ਗਿਆ ਮਰਦਾਨਾ ਸ਼ਕਤੀ ਵਧਾਉਣ ਵਾਲੀਆਂ 4 ਗੋਲੀਆਂ, ਫਿਰ ਜੋ ਹੋਇਆ ਡਾਕਟਰ ਵੀ ਹੈਰਾਨ
5 year boy eat Manforce tablet: ਜੇਕਰ ਕੋਈ ਬਾਲਗ ਵਿਅਕਤੀ ਵੀ ਯੌਨਸ਼ਕਤੀ ਵਧਾਉਣ ਵਾਲੀ ਦਵਾਈ ਦੀਆਂ ਚਾਰ ਗੋਲੀਆਂ ਇਕੱਠੇ ਖਾ ਲੈਂਦਾ ਹੈ, ਤਾਂ ਇਹ ਉਸ ਦੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ
5 year boy eat Manforce tablet: ਜੇਕਰ ਕੋਈ ਬਾਲਗ ਵਿਅਕਤੀ ਵੀ ਯੌਨਸ਼ਕਤੀ ਵਧਾਉਣ ਵਾਲੀ ਦਵਾਈ ਦੀਆਂ ਚਾਰ ਗੋਲੀਆਂ ਇਕੱਠੇ ਖਾ ਲੈਂਦਾ ਹੈ, ਤਾਂ ਇਹ ਉਸ ਦੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ ਤੇ ਸੋਚੋ ਜ਼ਰਾ ਕਿ ਜੇਕਰ ਕੋਈ ਬੱਚਾ ਇਸ ਦਵਾਈ ਨੂੰ ਨਿਗਲ ਲਵੇ ਤਾਂ ਕੀ ਹੋਵੇਗਾ? ਬਿਹਾਰ ਦੇ ਖਗੜੀਆ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ 5 ਸਾਲ ਦੇ ਬੱਚੇ ਨੇ ਚਾਕਲੇਟ ਸਮਝ ਕੇ Manforce ਦੀਆਂ 4 ਗੋਲੀਆਂ ਇਕੱਠੀਆਂ ਖਾ ਲਈਆਂ। ਖਗੜੀਆ ਸਦਰ ਹਸਪਤਾਲ 'ਚ ਉਸ ਬੱਚੇ ਨੂੰ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਸਥਿਰ ਹੈ।
Trending News: 65 ਸਾਲਾ ਸ਼ਖਸ ਨੇ ਕਰਵਾਏ 27 ਵਿਆਹ, ਬਣਿਆ 150 ਬੱਚਿਆਂ ਦਾ ਬਾਪ
ਦਰਅਸਲ, 5 ਸਾਲ ਦੇ ਬੱਚੇ ਨੇ ਘਰ ਵਿੱਚ ਰੱਖੀ ਮੈਨਫੋਰਸ ਟੈਬਲੇਟ ਨੂੰ ਚਾਕਲੇਟ ਸਮਝ ਲਿਆ ਅਤੇ ਖਾਣ ਤੋਂ ਬਾਅਦ ਖੇਡਣ ਲੱਗ ਗਿਆ। ਜਦੋਂ ਦਵਾਈ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ ਤਾਂ ਬੱਚੇ ਦੇ ਨਾਲ-ਨਾਲ ਉਸ ਦੇ ਮਾਤਾ-ਪਿਤਾ ਵੀ ਪ੍ਰੇਸ਼ਾਨ ਹੋ ਗਏ ਤੇ ਉਸ ਨੂੰ ਸਦਰ ਹਸਪਤਾਲ ਲੈ ਕੇ ਭੱਜ ਗਏ। ਇੱਕ ਵਾਰ ਵਿੱਚ ਚਾਰ ਗੋਲੀਆਂ ਲੈਣ ਨਾਲ ਬੱਚੇ ਦੀ ਹਾਲਤ ਇੰਨੀ ਵਿਗੜ ਗਈ ਕਿ ਉਸ ਨੂੰ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਸੀ।
ਡਾਕਟਰ ਨੇ ਵੀ ਕਿਹਾ ਕਿ ਅਜਿਹਾ ਪਹਿਲਾ ਕੇਸ ਸਾਹਮਣੇ ਆਇਆ। ਏਮਜ਼ ਦੇ ਡਾਕਟਰ ਦੀ ਸਲਾਹ ਨਾਲ ਬੱਚੇ ਨੂੰ ਨਮਕ ਘੋਲ ਕੇ ਪਿਲਾਇਆ ਗਿਆ ਅਤੇ ਉਲਟੀ ਕਰਵਾਈ ਗਈ।ਜਿਸ ਦੇ ਬਾਅਦ ਇੱਕ ਘੰਟੇ ਤੱਕ ਬੱਚੇ ਨੂੰ ਡਾਕਟਰ ਦੀ ਦੇਖ -ਰੇਖ ਹੇਠ ਰੱਖਿਆ ਗਿਆ ਤੇ ਕੁਝ ਦੇਰ ਬਾਅਦ ਠੀਕ ਹੋਣ 'ਤੇ ਘਰ ਭੇਜਿਆ ਗਿਆ।