ਜਦੋਂ ਬੱਚੇ ਨੇ ਆਪਣੇ ਖਿਡੌਣੇ ਟਰੈਕਟਰ ਨਾਲ ਖਿੱਚੀ JCB ਤਾਂ ਆਨੰਦ ਮਹਿੰਦਰਾ ਨੇ ਵੀਡੀਓ ਸ਼ੇਅਰ ਕਰ ਕਹੀ ਵੱਡੀ ਗੱਲ
Viral News: ਉਦਯੋਗਪਤੀ ਆਨੰਦ ਮਹਿੰਦਰਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਬੱਚਾ ਇੱਕ ਖਿਡੌਣੇ ਵਾਲੇ ਟਰੈਕਟਰ ਨਾਲ ਭਾਰੀ ਜੇਸੀਬੀ ਖਿੱਚਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Viral News: ਸੋਸ਼ਲ ਮੀਡੀਆ 'ਤੇ ਬੱਚਿਆਂ ਨਾਲ ਸਬੰਧਤ ਵੀਡੀਓਜ਼ ਕਾਫੀ ਮਸ਼ਹੂਰ ਹੋ ਰਹੀਆਂ ਹਨ। ਕ੍ਰਿਏਟੀਵ ਹੋਣ ਕਾਰਨ ਅਜਿਹੇ ਵੀਡੀਓਜ਼ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇੱਕ ਛੋਟਾ ਬੱਚਾ ਆਪਣੇ ਖਿਡੌਣੇ ਵਾਲੇ ਟਰੈਕਟਰ ਨਾਲ ਵੱਡਾ ਜੇਸੀਬੀ ਖਿੱਚਦਾ ਦੇਖਿਆ ਜਾ ਸਕਦਾ ਹੈ।
ਦਰਅਸਲ ਇਸ ਵੀਡੀਓ ਨੂੰ ਉਦਯੋਗਪਤੀ ਆਨੰਦ ਮਹਿੰਦਰਾ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਜਿਸ ਵਿਚ ਇੱਕ ਛੋਟਾ ਬੱਚਾ ਆਪਣੇ ਛੋਟੇ ਟਰੈਕਟਰ ਨਾਲ ਕੱਚੀ ਸੜਕ 'ਤੇ ਫਸੇ ਜੇਸੀਬੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਦੇਖਿਆ ਜਾ ਸਕਦਾ ਹੈ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
That’s a superb way to build your kid’s self-confidence. But if any of you out there try it with our toy mahindra tractor PLEASE remember to be as careful as this parent was!! pic.twitter.com/7K3vcSgxbo
— anand mahindra (@anandmahindra) December 12, 2021
ਆਨੰਦ ਮਹਿੰਦਰਾ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਇਹ ਤੁਹਾਡੇ ਬੱਚੇ ਦਾ ਆਤਮਵਿਸ਼ਵਾਸ ਵਧਾਉਣ ਦਾ ਵਧੀਆ ਤਰੀਕਾ ਹੈ, ਪਰ ਜੇਕਰ ਤੁਹਾਡੇ 'ਚੋਂ ਕੋਈ ਸਾਡੇ ਮਹਿੰਦਰਾ ਟਰੈਕਟਰ ਦੇ ਖਿਡੌਣਿਆਂ ਨਾਲ ਇਸ ਨੂੰ ਅਜ਼ਮਾਉਂਦਾ ਹੈ, ਤਾਂ ਕਿਰਪਾ ਕਰਕੇ ਯਾਦ ਰੱਖੋ ਕਿ ਇਸ ਨੂੰ ਮਾਤਾ-ਪਿਤਾ ਦੀ ਨਿਗਰਾਨੀ ਹੇਠ ਸਾਵਧਾਨੀ ਨਾਲ ਕਰੋ।"
ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ 3 ਲੱਖ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ ਨੂੰ 21 ਹਜ਼ਾਰ ਤੋਂ ਵੱਧ ਯੂਜ਼ਰਜ਼ ਨੇ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਇਸ ਵੀਡੀਓ 'ਤੇ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀਆਂ।
That’s a superb way to build your kid’s self-confidence. But if any of you out there try it with our toy mahindra tractor PLEASE remember to be as careful as this parent was!! pic.twitter.com/7K3vcSgxbo
— anand mahindra (@anandmahindra) December 12, 2021
ਇੱਕ ਯੂਜ਼ਰ ਦਾ ਕਹਿਣਾ ਹੈ ਕਿ ਬੱਚੇ ਦੇ ਚਿਹਰੇ 'ਤੇ ਜੋ ਖੁਸ਼ੀ ਅਤੇ ਸੰਤੁਸ਼ਟੀ ਦਿਖਾਈ ਦੇ ਰਹੀ ਹੈ, ਉਹ ਬਹੁਤ ਪਿਆਰੀ ਹੈ। ਇੱਕ ਹੋਰ ਯੂਜ਼ਰ ਦਾ ਕਹਿਣਾ ਹੈ ਕਿ ਇਹ ਵੀਡੀਓ ਬਹੁਤ ਪ੍ਰੇਰਨਾਦਾਇਕ ਹੈ। ਉਸ ਦਾ ਕਹਿਣਾ ਹੈ ਕਿ ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਬੱਚੇ ਨੇ ਇਸ ਨੂੰ ਕਾਫੀ ਐਂਜੁਆਏ ਕੀਤਾ ਹੈ।
ਇਹ ਵੀ ਪੜ੍ਹੋ: Punjab Election 2022: ਹੁਣ ਸੀਐਮ ਚੰਨੀ ਦੇ ਭਰਾ ਨੇ ਵਧਾਈਆਂ ਕਾਂਗਰਸ ਦੀਆਂ ਮੁਸ਼ਕਲਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin