(Source: ECI/ABP News/ABP Majha)
Speak English: ਪੈੱਗ ਅੰਦਰ ਜਾਂਦੇ ਹੀ ਪਿਆਕੜ ਕਿਉਂ ਬੋਲਣ ਲੱਗਦੇ ਪਟਰ-ਪਟਰ ਅੰਗਰੇਜ਼ੀ? ਆਖਰ ਵਿਗਿਆਨੀਆਂ ਨੇ ਲੱਭ ਹੀ ਲਿਆ ਰਾਜ
Why People Speak English After Drink: ਅਕਸਰ ਵੇਖਿਆ ਹੋਏਗਾ ਕਿ ਲੋਕ ਸ਼ਰਾਬ ਪੀ ਕੇ ਅੰਗਰੇਜ਼ੀ ਬੋਲਣ ਲੱਗਦੇ ਹਨ। ਕੀ ਤੁਸੀਂ ਕਦੇ ਇਸ ਦੇ ਪਿੱਛੇ ਦਾ ਕਾਰਨ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰ ਅਜਿਹਾ ਕਿਉਂ ਹੁੰਦਾ ਹੈ।
Why People Speak English After Drink: ਅਕਸਰ ਵੇਖਿਆ ਹੋਏਗਾ ਕਿ ਲੋਕ ਸ਼ਰਾਬ ਪੀ ਕੇ ਅੰਗਰੇਜ਼ੀ ਬੋਲਣ ਲੱਗਦੇ ਹਨ। ਕੀ ਤੁਸੀਂ ਕਦੇ ਇਸ ਦੇ ਪਿੱਛੇ ਦਾ ਕਾਰਨ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰ ਅਜਿਹਾ ਕਿਉਂ ਹੁੰਦਾ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਸ਼ਰਾਬ ਦੇ ਨਸ਼ੇ ਵਿੱਚ ਲੋਕ ਫਜ਼ੂਲ ਗੱਲਾਂ ਕਰਦੇ ਹਨ ਤੇ ਇਸ ਕਾਰਨ ਉਹ ਅੰਗਰੇਜ਼ੀ ਬੋਲਣ ਲੱਗਦੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਾਲ ਹੀ 'ਚ ਇੱਕ ਖੋਜ ਸਾਹਮਣੇ ਆਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸ਼ਰਾਬ ਤੋਂ ਬਾਅਦ ਅੰਗਰੇਜ਼ੀ ਬੋਲਣ ਪਿੱਛੇ ਵਿਗਿਆਨ ਹੈ। ਆਓ ਜਾਣਦੇ ਹਾਂ ਇਸ ਰਿਸਰਚ 'ਚ ਸ਼ਰਾਬ ਪੀਣ ਤੋਂ ਬਾਅਦ ਅੰਗਰੇਜ਼ੀ ਬੋਲਣ ਦਾ ਕੀ ਕਾਰਨ ਹੈ ਤੇ ਇਸ ਰਿਸਰਚ 'ਚ ਭਾਸ਼ਾ ਬਦਲਣ ਦਾ ਕੀ ਕਾਰਨ ਹੈ।
ਜਰਨਲ ਆਫ ਸਾਈਕੋਫਾਰਮਾਕੋਲੋਜੀ ਵਿੱਚ ਪ੍ਰਕਾਸ਼ਿਤ ਲਿਵਰਪੂਲ ਯੂਨੀਵਰਸਿਟੀ, ਮਾਸਟ੍ਰਿਕਟ ਯੂਨੀਵਰਸਿਟੀ ਤੇ ਕਿੰਗਜ਼ ਕਾਲਜ ਲੰਡਨ ਦੇ ਖੋਜਕਾਰਾਂ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਦੂਜੀ ਭਾਸ਼ਾ ਬੋਲਣਾ ਸ਼ੁਰੂ ਕਰ ਦਿੰਦਾ ਹੈ ਤੇ ਦੂਜੀ ਭਾਸ਼ਾ ਦੇ ਹੁਨਰ ਵਿੱਚ ਸੁਧਾਰ ਹੁੰਦਾ ਹੈ। ਅਜਿਹੇ 'ਚ ਭਾਰਤ ਦੇ ਸੰਦਰਭ 'ਚ ਲੋਕ ਸ਼ਰਾਬ ਪੀ ਕੇ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਬੋਲਣ ਦੀ ਕੋਸ਼ਿਸ਼ ਕਰਨ ਲੱਗਦੇ ਹਨ। ਇਸ ਖੋਜ 'ਚ ਅੰਗਰੇਜ਼ੀ ਬੋਲਣ ਦਾ ਕਾਰਨ ਇਹ ਵੀ ਦੱਸਿਆ ਗਿਆ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਲੋਕਾਂ ਦਾ ਆਤਮ-ਵਿਸ਼ਵਾਸ ਵਧਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਖੋਜ 'ਚ ਨੀਦਰਲੈਂਡ ਦੇ ਲੋਕਾਂ 'ਤੇ ਖੋਜ ਕੀਤੀ ਗਈ। ਉਹ ਆਮ ਤੌਰ 'ਤੇ ਜਰਮਨ ਬੋਲਦੇ ਸਨ ਤੇ ਡੱਚ ਦੀ ਪੜ੍ਹਾਈ ਕਰ ਰਹੇ ਸਨ। ਹਾਲਾਂਕਿ, ਸ਼ਰਾਬ ਪੀਣ ਤੋਂ ਬਾਅਦ, ਉਨ੍ਹਾਂ ਨੇ ਡੱਚ ਬੋਲਣੀ ਸ਼ੁਰੂ ਕਰ ਦਿੱਤਾ। ਪੀ ਕੇ ਉਹ ਡੱਚ ਵੀ ਚੰਗੀ ਤਰ੍ਹਾਂ ਬੋਲਣ ਲੱਗ ਪਏ। ਇਸੇ ਤਰ੍ਹਾਂ ਭਾਰਤ ਵਿੱਚ ਹਿੰਦੀ ਬੋਲਣ ਵਾਲੇ ਲੋਕ ਅੰਗਰੇਜ਼ੀ ਬੋਲਣ ਲੱਗਦੇ ਹਨ।
ਭਾਸ਼ਾ ਕਿਉਂ ਬਦਲਦੀ ਹੈ?- ਇਸ ਦੇ ਪਿੱਛੇ ਇਹ ਦਲੀਲ ਦਿੱਤੀ ਗਈ ਹੈ ਕਿ ਸ਼ਰਾਬ ਪੀਣ ਨਾਲ ਵਿਅਕਤੀ ਦੇ ਵਿਵਹਾਰ ਵਿੱਚ ਬਹੁਤ ਬਦਲਾਅ ਆਉਂਦਾ ਹੈ। ਇਸ ਦੇ ਨਾਲ ਹੀ ਭਾਸ਼ਾ ਵੀ ਇੱਕ ਵਿਵਹਾਰ ਹੈ ਤੇ ਜਦੋਂ ਸ਼ਰਾਬ ਤੋਂ ਬਾਅਦ ਵਿਅਕਤੀ ਦੇ ਕਈ ਵਿਹਾਰ ਬਦਲ ਜਾਂਦੇ ਹਨ ਤਾਂ ਭਾਸ਼ਾ ਦਾ ਵਿਹਾਰ ਵੀ ਬਦਲ ਜਾਂਦਾ ਹੈ। ਇਸ ਕਾਰਨ ਵਿਅਕਤੀ ਦੂਜੀਆਂ ਭਾਸ਼ਾਵਾਂ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ।
ਇਹ ਵੀ ਪੜ੍ਹੋ: Punjab News: ਸੀਐਮ ਭਗਵੰਤ ਮਾਨ ਦਾ ਨੌਜਵਾਨਾਂ ਲਈ ਵੱਡਾ ਐਲਾਨ, ਬੋਲੇ, ਦੋ ਮਹੀਨਿਆਂ ਬਾਅਦ ਆਪਣਾ ਰੋਲ ਮਾਡਲ ਨਾ ਬਦਲੋ
ਅਜਿਹੇ ਵਿੱਚ ਜਿਹੜੇ ਲੋਕ ਅੰਗਰੇਜ਼ੀ ਨਹੀਂ ਜਾਣਦੇ ਜਾਂ ਘੱਟ ਬੋਲਦੇ ਹਨ, ਉਹ ਕਈ ਵਾਰ ਸ਼ਰਾਬ ਦੇ ਨਸ਼ੇ ਵਿੱਚ ਅੰਗਰੇਜ਼ੀ ਵਿੱਚ ਗੱਲ ਕਰਨ ਲੱਗ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਇਹ ਕਿਹਾ ਜਾ ਸਕਦਾ ਹੈ ਕਿ ਵਿਗਿਆਨਕ ਕਾਰਨਾਂ ਕਰਕੇ ਲੋਕ ਅੰਗਰੇਜ਼ੀ ਬੋਲਣਾ ਸ਼ੁਰੂ ਕਰ ਦਿੰਦੇ ਹਨ।
ਇਹ ਵੀ ਪੜ੍ਹੋ: 10 Strange Taxes: ਕੁਆਰਿਆਂ, ਵੇਸ਼ਵਾਵਾਂ, ਖਿੜਕੀਆਂ, ਗਾਵਾਂ ਦੇ ਡਕਾਰ ਤੇ ਛਾਤੀ ਢੱਕਣ 'ਤੇ ਵੀ ਟੈਕਸ!