10 Strange Taxes: ਕੁਆਰਿਆਂ, ਵੇਸ਼ਵਾਵਾਂ, ਖਿੜਕੀਆਂ, ਗਾਵਾਂ ਦੇ ਡਕਾਰ ਤੇ ਛਾਤੀ ਢੱਕਣ 'ਤੇ ਵੀ ਟੈਕਸ!
10 Strange Taxes In The World: ਹਰੇਕ ਦੇਸ਼ ਅੰਦਰ ਟੈਕਸ ਨੂੰ ਲੈ ਕੇ ਵੱਖੋ-ਵੱਖਰੇ ਨਿਯਮ ਹੁੰਦੇ ਹਨ। ਸਰਕਾਰ ਲੋਕਾਂ ਤੋਂ ਟੈਕਸ ਇਕੱਠੇ ਕਰਕੇ ਦੇਸ਼ ਦੀ ਭਲਾਈ ਲਈ ਖਰਚ ਕਰਦੀ ਹੈ। ਬੇਸ਼ੱਕ ਕੁਝ ਟੈਕਸ ਤਾਂ ਹਰ ਦੇਸ਼ ਵਿੱਚ ਇੱਕੋ ਜਿਹੇ ਹੁੰਦੇ ਹਨ ਪਰ..
10 Strange Taxes In The World: ਹਰੇਕ ਦੇਸ਼ ਅੰਦਰ ਟੈਕਸ ਨੂੰ ਲੈ ਕੇ ਵੱਖੋ-ਵੱਖਰੇ ਨਿਯਮ ਹੁੰਦੇ ਹਨ। ਸਰਕਾਰ ਲੋਕਾਂ ਤੋਂ ਟੈਕਸ ਇਕੱਠੇ ਕਰਕੇ ਦੇਸ਼ ਦੀ ਭਲਾਈ ਲਈ ਖਰਚ ਕਰਦੀ ਹੈ। ਬੇਸ਼ੱਕ ਕੁਝ ਟੈਕਸ ਤਾਂ ਹਰ ਦੇਸ਼ ਵਿੱਚ ਇੱਕੋ ਜਿਹੇ ਹੁੰਦੇ ਹਨ ਪਰ ਕਈ ਟੈਕਸਾਂ ਬਾਰੇ ਸੁਣ ਕੇ ਲੋਕ ਹੈਰਾਨ ਵੀ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਦੇਸ਼ਾਂ ਵਿੱਚ ਲਾਗੂ ਅਜਿਹੇ ਅਜੀਬੋ ਗਰੀਬ ਟੈਕਸ ਬਾਰੇ ਦੱਸਣ ਜਾ ਰਹੇ ਹਾਂ, ਜਿਨਾਂ ਨੂੰ ਜਾਣ ਕੇ ਤੁਹਾਡਾ ਹਾਸਾ ਵੀ ਨਹੀਂ ਰੁਕੇਗਾ ਤੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।
- ਵੇਸਵਾਗਮਨੀ 'ਤੇ ਟੈਕਸ- ਜਰਮਨੀ ਵਿੱਚ ਵੇਸਵਾਗਮਨੀ ਇੱਕ ਕਾਨੂੰਨੀ ਪੇਸ਼ਾ ਹੈ। ਨਤੀਜੇ ਵਜੋਂ, ਸਾਰੇ ਕਾਨੂੰਨੀ ਕਾਰੋਬਾਰਾਂ ਵਾਂਗ, ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਵੀ ਆਪਣਾ ਕਾਰੋਬਾਰ ਚਲਾਉਣ ਲਈ ਟੈਕਸ ਦੇਣਾ ਪੈਂਦਾ ਹੈ। ਉੱਥੇ ਹੀ 2004 ਤੋਂ ਇਸ ਕਾਨੂੰਨ ਤਹਿਤ ਵੇਸਵਾਵਾਂ ਨੂੰ ਹਰ ਮਹੀਨੇ 150 ਯੂਰੋ ਟੈਕਸ ਦੇ ਤੌਰ 'ਤੇ ਦੇਣੇ ਪੈਂਦੇ ਹਨ। ਇੰਨਾ ਹੀ ਨਹੀਂ ਇਸ ਕੰਮ ਵਿੱਚ ਪਾਰਟ ਟਾਈਮ ਲੱਗੇ ਲੋਕਾਂ ਨੂੰ ਪ੍ਰਤੀ ਦਿਨ ਛੇ ਯੂਰੋ ਵੀ ਦੇਣੇ ਪੈਂਦੇ ਹਨ।
- ਕੁਆਰਿਆਂ 'ਤੇ ਟੈਕਸ - ਅਣਵਿਆਹੇ ਲੋਕਾਂ 'ਤੇ ਟੈਕਸ ਦੀਆਂ ਬਹੁਤ ਘੱਟ ਉਦਾਹਰਣਾਂ ਹਨ ਪਰ ਤੁਹਾਨੂੰ ਦੱਸ ਦਈਏ ਕਿ ਇਤਿਹਾਸ ਅਜਿਹੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ। ਜੂਲੀਅਸ ਸੀਜ਼ਰ ਨੇ 1695 ਵਿੱਚ ਇੰਗਲੈਂਡ ਵਿੱਚ, ਪੀਟਰ ਦ ਗ੍ਰੇਟ ਨੇ 1702 ਵਿੱਚ ਰੂਸ ਵਿੱਚ ਬੈਚਲਰ ਟੈਕਸ ਲਾਗੂ ਕੀਤਾ ਸੀ। ਇਟਲੀ ਵਿੱਚ ਮੁਸੋਲਿਨੀ ਨੇ 1924 ਵਿੱਚ 21 ਤੋਂ 50 ਸਾਲ ਦੀ ਉਮਰ ਦੇ ਅਣਵਿਆਹੇ ਮਰਦਾਂ 'ਤੇ ਬੈਚਲਰ ਟੈਕਸ ਲਗਾਇਆ ਸੀ। ਇਨ੍ਹਾਂ ਬੈਚਲਰਾਂ ਨੂੰ ਬਿਨਾਂ ਕੱਪੜਿਆਂ ਦੇ ਬਾਜ਼ਾਰ ਵਿੱਚ ਆਪਣਾ ਮਜ਼ਾਕ ਉਡਾਉਂਦੇ ਹੋਏ ਘੁੰਮਣਾ ਪੈਂਦਾ ਸੀ। ਇਹ ਹਾਲੇ ਵੀ ਅਮਰੀਕਾ ਦੇ ਮਿਸੂਰੀ ਵਿੱਚ ਪ੍ਰਚਲਿਤ ਹੈ। ਇੱਥੇ 21 ਤੋਂ 50 ਸਾਲ ਦੇ ਬੈਚਲਰ ਪੁਰਸ਼ਾਂ 'ਤੇ 1 ਡਾਲਰ ਟੈਕਸ ਲਗਾਇਆ ਜਾਂਦਾ ਹੈ।
- ਛਾਤੀ ਢੱਕਣ 'ਤੇ ਟੈਕਸ- ਕੇਰਲ ਦੇ ਤ੍ਰਾਵਣਕੋਰ ਦੇ ਰਾਜੇ ਨੇ ਇਹ ਟੈਕਸ ਨੀਵੀਆਂ ਜਾਤਾਂ ਨਾਲ ਸਬੰਧਤ ਔਰਤਾਂ ਦੇ ਛਾਤੀ ਨੂੰ ਢੱਕਣ 'ਤੇ ਲਗਾਇਆ ਸੀ। ਇਨ੍ਹਾਂ ਔਰਤਾਂ ਨੂੰ ਛਾਤੀਆਂ ਢੱਕਣ ਦੀ ਇਜਾਜ਼ਤ ਨਹੀਂ ਸੀ। ਇਨ੍ਹਾਂ ਵਿੱਚ ਨਾਦਰ, ਇਜਵਾ, ਥੀਆ ਤੇ ਦਲਿਤ ਔਰਤਾਂ ਆਉਂਦੀਆਂ ਸਨ। ਜੇਕਰ ਇਹ ਔਰਤਾਂ ਆਪਣੀਆਂ ਛਾਤੀਆਂ ਨੂੰ ਢੱਕ ਕੇ ਰੱਖਦੀਆਂ ਤਾਂ ਉਨ੍ਹਾਂ ਨੂੰ ਕਾਫੀ ਟੈਕਸ ਦੇਣਾ ਪੈਂਦਾ ਸੀ। ਨੰਗੇਲੀ ਨਾਂ ਦੀ ਔਰਤ ਨੇ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਵਿਰੋਧ ਵਿੱਚ ਆਪਣੀ ਛਾਤੀ ਨੂੰ ਕੱਟ ਦਿੱਤਾ। ਉਸ ਦੀ ਬਾਅਦ ਵਿੱਚ ਮੌਤ ਹੋ ਗਈ ਤੇ ਰਾਜੇ ਨੂੰ ਟੈਕਸ ਖਤਮ ਕਰਨ ਲਈ ਮਜ਼ਬੂਰ ਹੋਣਾ ਪਿਆ।
- ਪਲੇਇੰਗ ਕਾਰਡ ਖਰੀਦਣ 'ਤੇ ਟੈਕਸ- ਅਮਰੀਕੀ ਰਾਜ ਅਲਬਾਮਾ ਕਈ ਚੀਜ਼ਾਂ 'ਤੇ ਹਾਸੋਹੀਣੇ ਟੈਕਸ ਲਗਾਉਣ ਲਈ ਮਸ਼ਹੂਰ ਹੈ। ਇੱਥੇ ਤਾਸ਼ ਖਰੀਦਣ ਜਾਂ ਵੇਚਣ 'ਤੇ ਵੀ ਟੈਕਸ ਦੇਣਾ ਪੈਂਦਾ ਹੈ। ਖਰੀਦਦਾਰ ਨੂੰ ਪ੍ਰਤੀ ਕਾਰਡ ਦੇ ਪੈਕ 'ਤੇ 10 ਫੀਸਦੀ ਦਾ ਭੁਗਤਾਨ ਕਰਨਾ ਪੈਂਦਾ ਹੈ, ਜਦੋਂਕਿ ਵੇਚਣ ਵਾਲੇ ਨੂੰ 71 ਰੁਪਏ ਫੀਸ ਦੇ ਨਾਲ ਟੈਕਸ ਵਜੋਂ 213 ਰੁਪਏ ਅਦਾ ਕਰਨੇ ਪੈਂਦੇ ਹਨ। ਹਾਲਾਂਕਿ, ਇਹ ਟੈਕਸ ਸਿਰਫ 54 ਕਾਰਡ ਜਾਂ ਇਸ ਤੋਂ ਘੱਟ ਖਰੀਦਣ ਵਾਲਿਆਂ 'ਤੇ ਲਾਗੂ ਹੁੰਦਾ ਹੈ।
- ਫਲੱਸ਼ ਟੈਕਸ- ਦੁਨੀਆ ਵਿੱਚ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਹਰ ਘਰ ਤੋਂ ਟਾਇਲਟ ਦੇ ਫਲੱਸ਼ ਦਾ ਟੈਕਸ ਲਿਆ ਜਾਂਦਾ ਹੈ। ਦਰਅਸਲ, ਇਹ ਟੈਕਸ ਮੈਰੀਲੈਂਡ ਵਿੱਚ ਲਗਾਇਆ ਗਿਆ ਹੈ। ਜਿੱਥੇ ਪਾਣੀ ਦੇ ਖਰਚੇ 'ਤੇ ਨਜ਼ਰ ਰੱਖਣ ਲਈ ਹਰ ਘਰ 'ਤੇ 5 ਡਾਲਰ ਪ੍ਰਤੀ ਮਹੀਨਾ ਟਾਇਲਟ ਫਲੱਸ਼ ਟੈਕਸ ਲਗਾਇਆ ਗਿਆ ਹੈ। ਇਹ ਪੈਸਾ ਬਾਅਦ ਵਿੱਚ ਮੈਰੀਲੈਂਡ ਦੇ ਸੀਵਰੇਜ ਟ੍ਰੀਟਮੈਂਟ ਸਿਸਟਮ ਨੂੰ ਜਾਂਦਾ ਹੈ।
- ਟੈਟੂ ਬਣਵਾਉਣ ਉਤੇ ਟੈਕਸ- ਅੱਜ ਕੱਲ੍ਹ ਸਰੀਰ ਦੇ ਅੰਗਾਂ 'ਤੇ ਟੈਟੂ ਬਣਵਾਉਣਾ ਨੌਜਵਾਨਾਂ ਦਾ ਸ਼ੌਕ ਬਣ ਗਿਆ ਹੈ ਪਰ ਜੇਕਰ ਤੁਹਾਨੂੰ ਆਪਣੇ ਸਰੀਰ 'ਤੇ ਟੈਟੂ ਬਣਵਾਉਣ ਲਈ ਵੀ ਸਰਕਾਰ ਨੂੰ ਟੈਕਸ ਦੇਣਾ ਪਵੇ ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ? ਲੋਕ ਆਪਣੇ ਸਰੀਰ 'ਤੇ ਕੁਝ ਯਾਦਾਂ ਨੂੰ ਛਾਪਣ ਲਈ ਟੈਟੂ ਬਣਾਉਂਦੇ ਹਨ ਪਰ ਇਸ ਲਈ ਵੀ ਉਨ੍ਹਾਂ ਨੂੰ ਕੀਮਤ ਚੁਕਾਉਣੀ ਪੈਂਦੀ ਹੈ। ਅਮਰੀਕਾ ਦੇ ਆਰਕਨਸਾਸ ਸੂਬੇ ਵਿੱਚ ਜੇਕਰ ਕੋਈ ਵਿਅਕਤੀ ਟੈਟੂ, ਬਾਡੀ ਪੀਅਰਸਿੰਗ ਜਾਂ ਇਲੈਕਟਰੋਲਾਈਸਿਸ ਟ੍ਰੀਟਮੈਂਟ ਕਰਵਾਉਂਦਾ ਹੈ ਤਾਂ ਉਸ ਨੂੰ ਸੇਲ ਟੈਕਸ ਦੇ ਤਹਿਤ ਸੂਬੇ ਨੂੰ 6 ਫੀਸਦੀ ਟੈਕਸ ਦੇਣਾ ਪੈਂਦਾ ਹੈ।
- ਖਿੜਕੀਆਂ ਉੱਤੇ ਟੈਕਸ- ਇੰਗਲੈਂਡ ਤੇ ਵੇਲਜ਼ ਦੇ ਰਾਜਾ ਵਿਲੀਅਮਜ਼ III ਨੇ ਸਾਲ 1696 ਵਿੱਚ ਖਿੜਕੀਆਂ (windows) ਉੱਤੇ ਟੈਕਸ ਲਗਾਇਆ ਸੀ। ਵਿੰਡੋਜ਼ 'ਤੇ ਵੀ ਉਨ੍ਹਾਂ ਦੀ ਗਿਣਤੀ ਦੇ ਹਿਸਾਬ ਨਾਲ ਟੈਕਸ ਭਰਨਾ ਪੈਂਦਾ ਸੀ। ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ 10 ਤੋਂ ਵੱਧ ਖਿੜਕੀਆਂ ਸਨ, ਉਹ 10 ਸ਼ਿਲਿੰਗ ਤੱਕ ਟੈਕਸ ਅਦਾ ਕਰਦੇ ਸਨ। ਇਹ ਟੈਕਸ 1851 ਵਿੱਚ ਖ਼ਤਮ ਕਰ ਦਿੱਤਾ ਗਿਆ ਸੀ। ਗਿਣਤੀ ਨੂੰ ਘੱਟ ਕਰਨ ਲਈ ਕਈ ਘਰਾਂ ਨੇ ਆਪਣੀਆਂ ਖਿੜਕੀਆਂ 'ਤੇ ਇੱਟਾਂ ਲਾ ਦਿੱਤੀਆਂ। ਇਸ ਨਾਲ ਸਿਹਤ ਸਮੱਸਿਆਵਾਂ ਪੈਦਾ ਹੋ ਗਈਆਂ। ਇਸ ਨੂੰ 156 ਸਾਲਾਂ ਬਾਅਦ 1851 ਵਿੱਚ ਰੱਦ ਕਰ ਦਿੱਤਾ ਗਿਆ।
- ਫੈਟ ਟੈਕਸ- ਭੋਜਨ ਵਿੱਚ ਚਰਬੀ ਦੀ ਮਾਤਰਾ 'ਤੇ ਅਧਾਰਤ ਟੈਕਸ! ਤੁਹਾਨੂੰ ਇਹ ਸੁਣ ਕੇ ਥੋੜ੍ਹਾ ਅਜੀਬ ਲੱਗੇਗਾ ਪਰ ਇਹ ਸੱਚ ਹੈ। ਡੈਨਮਾਰਕ ਤੇ ਹੰਗਰੀ ਵਰਗੇ ਦੇਸ਼ ਪਨੀਰ, ਮੱਖਣ ਤੇ ਪੇਸਟਰੀਆਂ ਵਰਗੇ ਉੱਚ-ਕੈਲੋਰੀ ਵਾਲੇ ਭੋਜਨਾਂ 'ਤੇ ਚਰਬੀ ਟੈਕਸ ਲਗਾਉਂਦੇ ਹਨ। ਉਹ ਸਾਰੀਆਂ ਚੀਜ਼ਾਂ ਇਸ ਦੇ ਦਾਇਰੇ 'ਚ ਆਉਂਦੀਆਂ ਹਨ, ਜਿਨ੍ਹਾਂ 'ਚ 2.3 ਫੀਸਦੀ ਤੋਂ ਜ਼ਿਆਦਾ ਸੈਚੂਰੇਟਿਡ ਫੈਟ ਹੁੰਦੀ ਹੈ। ਇਸ ਦਾ ਮਕਸਦ ਲੋਕਾਂ ਨੂੰ ਮੋਟਾਪੇ ਤੇ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਤੋਂ ਬਚਾਉਣਾ ਹੈ। ਕਈ ਹੋਰ ਦੇਸ਼ ਵੀ ਇਸ ਬਾਰੇ ਸੋਚ ਰਹੇ ਹਨ।
- ਗਾਵਾਂ ਦੇ ਡਕਾਰ 'ਤੇ ਟੈਕਸ- ਨਿਊਜ਼ੀਲੈਂਡ 'ਚ ਜੇਕਰ ਪਸ਼ੂਆਂ ਨੂੰ ਡਕਾਰ ਮਾਰਨ 'ਤੇ ਕਿਸਾਨਾਂ ਨੂੰ ਟੈਕਸ ਦੇਣਾ ਪਵੇਗਾ। ਦਰਅਸਲ ਸਰਕਾਰ ਨੇ ਇਹ ਕਾਰਵਾਈ ਗਰੀਨ ਹਾਊਸ ਗੈਸਾਂ ਦੀ ਸਮੱਸਿਆ ਨੂੰ ਰੋਕਣ ਲਈ ਕੀਤੀ ਹੈ। ਨਿਊਜ਼ੀਲੈਂਡ ਦੀ ਗ੍ਰੀਨਹਾਊਸ ਗੈਸ ਦੀ ਸਮੱਸਿਆ ਵਿੱਚ ਜਾਨਵਰਾਂ ਦੇ ਡਕਾਰ ਦੀ ਵੱਡੀ ਭੂਮਿਕਾ ਹੈ। ਰਿਸਰਚ ਕਹਿੰਦੀ ਹੈ ਕਿ ਇਨ੍ਹਾਂ ਦੀ ਡਕਾਰ ਗਰੀਨ ਹਾਊਸ ਗੈਸਾਂ ਨੂੰ ਛੱਡਦੀ ਹੈ
ਇਹ ਵੀ ਪੜ੍ਹੋ: Beer Bottles Colour: ਕੀ ਤੁਸੀਂ ਜਾਣਦੇ ਹੋ ਬੀਅਰ ਦੀਆਂ ਬੋਤਲਾਂ ਦੇ ਰੰਗ ਦਾ ਰਾਜ? ਆਖਰ ਹਰੀਆਂ ਤੇ ਭੂਰੀਆਂ ਹੀ ਕਿਉਂ ਹੁੰਦੀਆਂ?
10 ਪਸ਼ੂ ਪਾਲਣ 'ਤੇ ਟੈਕਸ- ਭਾਰਤ ਦੇ ਕੁਝ ਰਾਜਾਂ ਨੇ ਵੀ ਅਜੀਬ ਟੈਕਸ ਲਗਾਏ ਹਨ। ਇਨ੍ਹਾਂ ਵਿੱਚੋਂ ਇੱਕ ਸੀ ਪਾਲਤੂ ਜਾਨਵਰਾਂ 'ਤੇ ਟੈਕਸ। ਰਿਪੋਰਟਾਂ ਅਨੁਸਾਰ, 2017 ਦੇ ਅਖੀਰ ਵਿੱਚ, ਪੰਜਾਬ ਸਰਕਾਰ ਨੇ ਵਿਅਕਤੀਗਤ ਪਾਲਤੂ ਜਾਨਵਰਾਂ ਦੇ ਮਾਲਕਾਂ 'ਤੇ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਟੈਕਸਾਂ ਦੀਆਂ ਦੋ ਸ਼੍ਰੇਣੀਆਂ ਰੱਖੀਆਂ ਗਈਆਂ ਹਨ। ਪਹਿਲਾਂ ਕੁੱਤਿਆਂ, ਬਿੱਲੀਆਂ, ਭੇਡਾਂ, ਸੂਰਾਂ ਅਤੇ ਹਿਰਨਾਂ ਦੇ ਮਾਲਕਾਂ ਤੋਂ 250 ਰੁਪਏ ਪ੍ਰਤੀ ਸਾਲ ਫੀਸ ਵਸੂਲੀ ਜਾਵੇਗੀ। ਦੂਜਾ, ਹਾਥੀ, ਗਾਂ, ਊਠ, ਘੋੜਾ, ਮੱਝ ਅਤੇ ਬਲਦ ਲਈ 500 ਰੁਪਏ ਪ੍ਰਤੀ ਸਾਲ ਵਸੂਲੇ ਜਾਣਗੇ।
ਇਹ ਵੀ ਪੜ੍ਹੋ: Chandigarh News: ਖੁਸ਼ਖਬਰੀ! ਸਰਕਾਰੀ ਅਧਿਆਪਕ ਦੀ ਭਰਤੀ ਲਈ ਅੱਜ ਜਾਰੀ ਹੋਏਗਾ ਇਸ਼ਤਿਹਾਰ