ਪੜਚੋਲ ਕਰੋ

Beer Bottles Colour: ਕੀ ਤੁਸੀਂ ਜਾਣਦੇ ਹੋ ਬੀਅਰ ਦੀਆਂ ਬੋਤਲਾਂ ਦੇ ਰੰਗ ਦਾ ਰਾਜ? ਆਖਰ ਹਰੀਆਂ ਤੇ ਭੂਰੀਆਂ ਹੀ ਕਿਉਂ ਹੁੰਦੀਆਂ?

Beer Bottles Colour: ਗਰਮੀਆਂ ਵਿੱਚ ਲੋਕ ਬੀਅਰ ਬੜੇ ਸ਼ੌਕ ਨਾਲ ਪੀਂਦੇ ਹਨ। ਬੀਅਰ 'ਚ ਅਲਕੋਹਲ ਦੀ ਮਾਤਰਾ ਵਿਸਕੀ ਦੇ ਮੁਕਾਬਲੇ ਘੱਟ ਹੁੰਦੀ ਹੈ। ਇਸ ਲਈ ਕਈ ਲੋਕ ਆਪਣੇ ਆਪ ਨੂੰ ਸਿਰਫ਼ ਬੀਅਰ ਤੱਕ ਹੀ ਸੀਮਤ ਰੱਖਦੇ ਹਨ।

Beer Bottles Colour: ਗਰਮੀਆਂ ਵਿੱਚ ਲੋਕ ਬੀਅਰ ਬੜੇ ਸ਼ੌਕ ਨਾਲ ਪੀਂਦੇ ਹਨ। ਬੀਅਰ 'ਚ ਅਲਕੋਹਲ ਦੀ ਮਾਤਰਾ ਵਿਸਕੀ ਦੇ ਮੁਕਾਬਲੇ ਘੱਟ ਹੁੰਦੀ ਹੈ। ਇਸ ਲਈ ਕਈ ਲੋਕ ਆਪਣੇ ਆਪ ਨੂੰ ਸਿਰਫ਼ ਬੀਅਰ ਤੱਕ ਹੀ ਸੀਮਤ ਰੱਖਦੇ ਹਨ। ਅੱਜ ਗੱਲ ਕਰ ਰਹੇ ਹਾਂ ਬੀਅਰ ਦੀਆਂ ਬੋਤਲਾਂ ਦੇ ਰੰਗ ਬਾਰੇ।

ਦਰਅਸਲ ਭਾਵੇਂ ਤੁਸੀਂ ਬੀਅਰ ਪੀਂਦੇ ਹੋ ਜਾਂ ਨਹੀਂ, ਤੁਸੀਂ ਬੀਅਰ ਦੀ ਬੋਤਲ ਜ਼ਰੂਰ ਦੇਖੀ ਹੋਵੇਗੀ। ਬੀਅਰ ਦੇ ਵੱਖ-ਵੱਖ ਬ੍ਰਾਂਡ ਬਾਜ਼ਾਰ 'ਚ ਆਉਂਦੇ ਹਨ। ਜੇਕਰ ਤੁਸੀਂ ਗੌਰ ਕੀਤਾ ਹੋਵੇ ਤਾਂ ਬੀਅਰ ਦੀਆਂ ਸਾਰੀਆਂ ਬੋਤਲਾਂ ਹਰੇ ਜਾਂ ਭੂਰੇ ਰੰਗ ਦੀਆਂ ਹੁੰਦੀਆਂ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਬੀਅਰ ਦੀਆਂ ਬੋਤਲਾਂ ਸਿਰਫ਼ ਇਨ੍ਹਾਂ ਦੋ ਰੰਗਾਂ ਦੀਆਂ ਹੀ ਕਿਉਂ ਹੁੰਦੀਆਂ ਹਨ?

ਹੁਣ ਕਈ ਲੋਕ ਸੋਚਣਗੇ ਕਿ ਰੰਗ ਨਾਲ ਕੀ ਲੈਣਾ-ਦੇਣਾ? ਸਾਨੂੰ ਤਾਂ ਸਿਰਫ਼ ਬੋਤਲ ਦੇ ਅੰਦਰ ਬੀਅਰ ਨਾਲ ਮਤਲਬ ਹੈ। ਬੋਤਲ ਦਾ ਰੰਗ ਭਾਵੇਂ ਕਾਲਾ ਹੋਵੇ ਜਾਂ ਪੀਲਾ ਜਾਂ ਨੀਲਾ, ਉਸ ਨਾਲ ਸਾਡਾ ਕੀ ਲੈਣਾ-ਦੇਣਾ? ਪਰ ਇਨ੍ਹਾਂ ਬੋਤਲਾਂ ਦਾ ਰੰਗ ਅਜਿਹਾ ਹੋਣ ਪਿੱਛੇ ਇੱਕ ਵੱਡਾ ਕਾਰਨ ਹੈ। ਜੇਕਰ ਇਨ੍ਹਾਂ ਦਾ ਰੰਗ ਇਸ ਤਰ੍ਹਾਂ ਨਾ ਰੱਖਿਆ ਜਾਵੇ ਤਾਂ ਸ਼ਾਇਦ ਤੁਸੀਂ ਇਸ ਨੂੰ ਪੀ ਵੀ ਨਹੀਂ ਸਕਦੇ। ਕਿਹਾ ਜਾਂਦਾ ਹੈ ਕਿ ਪ੍ਰਾਚੀਨ ਮੈਸੋਪੋਟਾਮੀਆ ਦੀ ਸੁਮੇਰੀਅਨ ਸੱਭਿਅਤਾ ਦੇ ਸਮੇਂ ਤੋਂ ਹੀ ਇਨਸਾਨ ਬੀਅਰ ਦੀ ਵਰਤੋਂ ਕਰਦੇ ਆ ਰਹੇ ਹਨ।

ਪਹਿਲਾਂ ਇਸ ਰੰਗ ਦੀ ਹੁੰਦੀ ਸੀ ਬੋਤਲ- ਇਹ ਮੰਨਿਆ ਜਾਂਦਾ ਹੈ ਕਿ ਪਹਿਲੀ ਬੀਅਰ ਕੰਪਨੀ ਹਜ਼ਾਰਾਂ ਸਾਲ ਪਹਿਲਾਂ ਪ੍ਰਾਚੀਨ ਮਿਸਰ 'ਚ ਖੋਲ੍ਹੀ ਗਈ ਸੀ। ਉਸ ਸਮੇਂ ਬੀਅਰ ਨੂੰ ਇੱਕ ਪਾਰਦਰਸ਼ੀ ਬੋਤਲ 'ਚ ਪੈਕ ਕੀਤਾ ਗਿਆ ਸੀ। ਇਸ ਲਈ ਪਤਾ ਲੱਗਿਆ ਕਿ ਸਫੈਦ ਬੋਤਲ 'ਚ ਹੋਣ ਕਾਰਨ ਸੂਰਜ ਦੀਆਂ ਕਿਰਨਾਂ ਵਿੱਚੋਂ ਨਿਕਲਣ ਵਾਲੀਆਂ ਅਲਟਰਾਵਾਇਲਟ ਕਿਰਨਾਂ (ਯੂਵੀ ਕਿਰਨਾਂ) ਬੀਅਰ 'ਚ ਮੌਜੂਦ ਐਸਿਡ ਨੂੰ ਖਰਾਬ ਕਰ ਰਹੀਆਂ ਸਨ। ਇਸ ਕਾਰਨ ਬੀਅਰ 'ਚੋਂ ਬਦਬੂ ਆਉਂਦੀ ਸੀ ਤੇ ਲੋਕ ਇਸ ਨੂੰ ਨਹੀਂ ਪੀਂਦੇ ਸਨ।

ਸੂਰਜ ਦੀਆਂ ਕਿਰਨਾਂ ਦਾ ਭੂਰੇ ਰੰਗ 'ਤੇ ਕੋਈ ਅਸਰ ਨਹੀਂ ਪੈਂਦਾ- ਫਿਰ ਬੀਅਰ ਬਣਾਉਣ ਵਾਲਿਆਂ ਨੇ ਇਸ ਸਮੱਸਿਆ ਦਾ ਹੱਲ ਲੱਭਦਿਆਂ ਬੀਅਰ ਲਈ ਭੂਰੇ ਰੰਗ ਦੀਆਂ ਬੋਤਲਾਂ ਦੀ ਚੋਣ ਕੀਤੀ। ਇਸ ਰੰਗ ਦੀ ਬੋਤਲ 'ਚ ਬੀਅਰ ਖਰਾਬ ਨਹੀਂ ਹੁੰਦੀ ਸੀ, ਕਿਉਂਕਿ ਭੂਰੇ ਰੰਗ ਦੀਆਂ ਬੋਤਲਾਂ 'ਤੇ ਸੂਰਜ ਦੀਆਂ ਕਿਰਨਾਂ ਦਾ ਕੋਈ ਅਸਰ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਕਲੋਰੋਫਾਰਮ (ਬੇਹੋਸ਼ ਕਰਨ ਵਾਲਾ ਕੈਮੀਕਲ) ਨੂੰ ਵੀ ਭੂਰੀ ਸ਼ੀਸ਼ੀ 'ਚ ਰੱਖਿਆ ਜਾਂਦਾ ਹੈ, ਕਿਉਂਕਿ ਇਹ ਸੂਰਜ ਦੀਆਂ ਕਿਰਨਾਂ ਨਾਲ ਪ੍ਰਤੀਕ੍ਰਿਆ ਕਰਦਾ ਹੈ ਪਰ ਇਸ ਨੂੰ ਭੂਰੇ ਰੰਗ ਦੀ ਸ਼ੀਸ਼ੀ 'ਚ ਰੱਖਣ ਨਾਲ ਸੂਰਜ ਦੀਆਂ ਕਿਰਨਾਂ ਇਸ 'ਤੇ ਬਿਲਕੁਲ ਵੀ ਅਸਰ ਨਹੀਂ ਕਰਦੀਆਂ।

ਇਹ ਵੀ ਪੜ੍ਹੋ: Chandigarh News: ਖੁਸ਼ਖਬਰੀ! ਸਰਕਾਰੀ ਅਧਿਆਪਕ ਦੀ ਭਰਤੀ ਲਈ ਅੱਜ ਜਾਰੀ ਹੋਏਗਾ ਇਸ਼ਤਿਹਾਰ

ਹਰਾ ਰੰਗ ਕਿਉਂ ਵਰਤਿਆ ਗਿਆ?- ਦੂਜੇ ਵਿਸ਼ਵ ਯੁੱਧ ਦੌਰਾਨ ਬੀਅਰ ਦੀ ਬੋਤਲ ਨੂੰ ਹਰਾ ਰੰਗ ਕੀਤਾ ਗਿਆ ਸੀ। ਦਰਅਸਲ, ਦੂਜੇ ਵਿਸ਼ਵ ਯੁੱਧ ਦੌਰਾਨ ਭੂਰੀ ਬੋਤਲਾਂ ਦਾ ਕਾਲ ਪਿਆ ਸੀ। ਅਜਿਹੇ 'ਚ ਬੀਅਰ ਬਣਾਉਣ ਵਾਲਿਆਂ ਨੂੰ ਫਿਰ ਤੋਂ ਅਜਿਹਾ ਰੰਗ ਚੁਣਨਾ ਪਿਆ ਜਿਸ 'ਤੇ ਸੂਰਜ ਦੀਆਂ ਕਿਰਨਾਂ ਦਾ ਅਸਰ ਨਾ ਹੋਵੇ। ਫਿਰ ਇਹ ਕੰਮ ਹਰੇ ਰੰਗ ਨੇ ਕੀਤਾ ਅਤੇ ਉਸ ਤੋਂ ਬਾਅਦ ਹਰੇ ਰੰਗ ਦੀਆਂ ਬੋਤਲਾਂ 'ਚ ਵੀ ਬੀਅਰ ਆਉਣ ਲੱਗੀ।

ਇਹ ਵੀ ਪੜ੍ਹੋ: Viral Report Card: ਵਿਦਿਆਰਥੀ ਦੇ ਰਿਪੋਰਟ ਕਾਰਡ ਵਿੱਚ ਇਹ ਕੀ ਲਿਖਿਆ ਗੁਰੂ ਜੀ ਨੇ... ਪੜ੍ਹ ਕੇ ਹੈਰਾਨ ਰਹਿ ਗਏ ਪਰਿਵਾਰ ਵਾਲੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
Embed widget