(Source: ECI/ABP News/ABP Majha)
Shocking: ATM ਨੇ ਕੱਢਿਆ 'ਚੁਰਨ ਵਾਲਾ ਨੋਟ', ਲਿਖਿਆ ਸੀ 'ਫੁਲ ਆਫ ਫਨ', ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
Weird News: ਯੂਪੀ ਦੇ ਅਮੇਠੀ ਦੇ ਏਟੀਐਮ ਵਿੱਚੋਂ ਚੂਰਨ ਵਾਲਾ ਨੋਟ ਨਿਕਲਿਆ ਹੈ, ਜਿਸ ਨੂੰ ਲੈ ਕੇ ਗਾਹਕ ਹੈਰਾਨ ਹਨ ਅਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਇਨ੍ਹਾਂ ਨੋਟਸ 'ਤੇ ਲਿਖਿਆ ਹੈ 'ਫੁੱਲ ਆਫ ਫਨ'। ਵੀਡੀਓ ਸੋਸ਼ਲ ਮੀਡੀਆ...
Viral Video: ਬਚਪਨ ਵਿੱਚ ਜਦੋਂ ਅਸੀਂ ਕੋਈ ਚੂਰਨ ਜਾਂ ਕੁਝ ਚਾਕਲੇਟ ਲੈ ਕੇ ਆਉਂਦੇ ਸੀ ਤਾਂ ਉਸ ਨਾਲ ਨਕਲੀ ਨੋਟ ਮਿਲ ਜਾਂਦੇ ਸਨ। ਅਸੀਂ ਇਨ੍ਹਾਂ ਨੋਟਾਂ ਦੀ ਮਦਦ ਨਾਲ ਖੇਡਦੇ ਸਾਂ। ਇਨ੍ਹਾਂ ਨੋਟਾਂ 'ਤੇ ਸਾਫ਼ ਲਿਖਿਆ ਹੋਇਆ ਹੁੰਦਾ ਹੈ ਕਿ ਇਹ ਨੋਟ ਸਿਰਫ਼ ਮਨੋਰੰਜਨ ਲਈ ਹੈ। ਜਦੋਂ ਕਿ ਰਿਜ਼ਰਵ ਬੈਂਕ ਦੀ ਥਾਂ ਚਿਲਡਰਨ ਬੈਂਕ ਆਫ਼ ਇੰਡੀਆ ਲਿਖਿਆ ਹੋਇਆ ਹੈ। ਅਜਿਹੇ ਨੋਟਾਂ ਦਾ ਅਸਲ ਨੋਟਾਂ ਨਾਲ ਕੋਈ ਮਤਲਬ ਨਹੀਂ ਹੁੰਦਾ ਸੀ। ਜ਼ਰਾ ਸੋਚੋ, ਜੇਕਰ ਤੁਹਾਨੂੰ ਏ.ਟੀ.ਐਮ ਤੋਂ ਅਜਿਹੇ ਨੋਟ ਮਿਲਣਗੇ ਤਾਂ ਕੀ ਹੋਵੇਗਾ? ਯੂਪੀ ਦੇ ਅਮੇਠੀ ਦੇ ਏਟੀਐਮ ਵਿੱਚੋਂ ਚੂਰਨ ਵਾਲ ਨੋਟ ਨਿਕਲਿਆ ਹੈ, ਜਿਸ ਨੂੰ ਲੈ ਕੇ ਗਾਹਕ ਹੈਰਾਨ ਹਨ ਅਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਇਨ੍ਹਾਂ ਨੋਟਸ 'ਤੇ ਲਿਖਿਆ ਹੈ 'ਫੁੱਲ ਆਫ ਫਨ'। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਲੋਕਾਂ ਨੂੰ ਕਾਫੀ ਹੈਰਾਨ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਪੂਰਾ ਮਾਮਲਾ ਅਮੇਠੀ ਕਸਬੇ 'ਚ ਸਥਿਤ ਇੰਡੀਆ ਵਨ ਏਟੀਐਮ ਦਾ ਹੈ, ਜਿੱਥੇ ਸੋਮਵਾਰ ਸ਼ਾਮ ਨੂੰ ਕਈ ਲੋਕ ਏਟੀਐਮ ਤੋਂ ਪੈਸੇ ਕਢਵਾ ਰਹੇ ਸਨ। ਇਲਜ਼ਾਮ ਹੈ ਕਿ ਇਸ ਦੌਰਾਨ ਇੱਕ ਵਿਅਕਤੀ ਨੂੰ ਏਟੀਐਮ ਵਿੱਚੋਂ ਅਸਲੀ ਨੋਟ ਦੇ ਨਾਲ 200 ਰੁਪਏ ਦਾ ਨਕਲੀ ਨੋਟ ਮਿਲਿਆ। ਇਸ ਨੂੰ ਦੇਖ ਕੇ ਮੌਕੇ 'ਤੇ ਹਲਚਲ ਮਚ ਗਈ। ਜਲਦੀ ਹੀ ਉੱਥੇ ਭੀੜ ਇਕੱਠੀ ਹੋ ਗਈ। ਲੋਕਾਂ ਨੇ ਇਸ ਦੀ ਸੂਚਨਾ ਅਮੇਠੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ।
ਇਹ ਵੀ ਪੜ੍ਹੋ: Viral News: ਰਣਬੀਰ ਕਪੂਰ ਦੀ ਕਾਰਬਨ ਕਾਪੀ ਲੱਗ ਰਹੀ ਹੈ ਇਹ ਛੋਟਾ ਬੱਚਾ, ਕੀ ਤੁਸੀਂ ਦੇਖਿਆ?
ਇਸ ਵੀਡੀਓ ਨੂੰ @aditytiwarilive ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜੋ ਕਾਫੀ ਵਾਇਰਲ ਹੋ ਰਿਹਾ ਹੈ। ਇਸ ਖ਼ਬਰ ਨੂੰ ਲਿਖਣ ਤੱਕ ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ 'ਤੇ ਕਈ ਲੋਕਾਂ ਦੀਆਂ ਟਿੱਪਣੀਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਇੱਕ ਯੂਜ਼ਰ ਨੇ ਟਿੱਪਣੀ ਕਰਦੇ ਹੋਏ ਲਿਖਿਆ- ਬਹੁਤ ਪਿਆਰਾ ਵੀਡੀਓ। ਦੂਜੇ ਪਾਸੇ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ- ਇਸ ਤੋਂ ਵਧੀਆ ਵੀਡੀਓ ਕੀ ਹੋ ਸਕਦੀ ਹੈ। ਇਹ ਲੋਕ ਕੌਣ ਹਨ?