ਪਿੰਡ 'ਚ ਆਇਆ 'ਖੂਨ ਹੜ੍ਹ', ਲਾਲ ਰੰਗ ਵੇਖ ਹੈਰਾਨ ਹੋ ਗਏ ਲੋਕ, ਜਾਣੋ ਪੂਰਾ ਮਾਮਲਾ
ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾ ਵਾਇਰਲ ਹੋ ਰਹੀਆਂ ਹਨ। ਦਰਅਸਲ, ਇਨ੍ਹਾਂ ਤਸਵੀਰਾਂ ਵਿੱਚ ਹੜ੍ਹ ਦੇ ਪਾਣੀ ਦਾ ਜੋ ਰੰਗ ਦਿਖ ਰਿਹਾ ਹੈ ਉਹ ਸਭ ਨੂੰ ਹੈਰਾਨ ਕਰ ਰਿਹਾ ਹੈ। ਤਸਵੀਰਾਂ ਵਿੱਚ ਖੂਨ ਵਰਗਾ ਲਾਲ ਰੰਗ ਦਾ ਪਾਣੀ ਸੜਕਾਂ ਤੇ ਦਿਖਾਈ ਦੇ ਰਿਹਾ ਹੈ।
ਜਕਾਰਤਾ: ਇੰਡੋਨੇਸ਼ੀਆ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਹੜ੍ਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾ ਵਾਇਰਲ ਹੋ ਰਹੀਆਂ ਹਨ। ਦਰਅਸਲ, ਇਨ੍ਹਾਂ ਤਸਵੀਰਾਂ ਵਿੱਚ ਹੜ੍ਹ ਦੇ ਪਾਣੀ ਦਾ ਜੋ ਰੰਗ ਦਿਖ ਰਿਹਾ ਹੈ ਉਹ ਸਭ ਨੂੰ ਹੈਰਾਨ ਕਰ ਰਿਹਾ ਹੈ। ਤਸਵੀਰਾਂ ਵਿੱਚ ਖੂਨ ਵਰਗਾ ਲਾਲ ਰੰਗ ਦਾ ਪਾਣੀ ਸੜਕਾਂ ਤੇ ਦਿਖਾਈ ਦੇ ਰਿਹਾ ਹੈ।
ਪਹਿਲੀ ਨਜ਼ਰ ਵਿੱਚ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਮਾਮਲਾ ਸਮਝਨਾ ਕਾਫੀ ਮੁਸ਼ਕਲ ਹੈ ਪਰ ਅਸੀਂ ਤੁਹਾਨੂੰ ਇਸ ਪਿੱਛੇ ਦਾ ਸੱਚ ਦੱਸਦੇ ਹਾਂ। ਦਰਅਸਲ, ਹੜ੍ਹ ਦੇ ਕਾਰਨ ਪਾਣੀ ਇੱਕ ਕੱਪੜੇ ਡਾਈ ਕਰਨ ਵਾਲੀ ਫੈਕਟਰੀ ਵਿੱਚ ਵੜ੍ਹ ਗਿਆ ਜਿਸ ਮਗਰੋ ਪਾਣੀ ਲਾਲ ਰੰਗ ਵਿੱਚ ਮਿਲ ਗਿਆ ਤੇ ਸੜਕਾਂ ਤੇ ਪਾਣੀ ਖੂਨ ਵਰਗਾ ਦਿਖਣ ਲਗਾ।
ਖ਼ਬਰਾਂ ਅਨੁਸਾਰ, ਇਹ ਨਜ਼ਾਰਾ ਪੇਕਲੋਂਗਾਨ ਇੰਡੋਨੇਸ਼ੀਆ ਦੇ ਜਾਵਾ ਦੇ ਮੱਧ ਖੇਤਰ ਵਿੱਚ ਜੇਨਗੋਟ ਨਾਮ ਦੇ ਇੱਕ ਪਿੰਡ ਦਾ ਹੈ ਜਿੱਥੇ ਰੰਗ ਤੇ ਮੋਮ ਦੀ ਇੱਕ ਮਸ਼ਹੂਰ ਫੈਕਟਰੀ ਹੈ।ਇਕ ਸਥਾਨਕ ਅਧਿਕਾਰੀ ਨੇ ਇਨ੍ਹਾਂ ਤਸਵੀਰਾਂ ਦੀ ਸ਼ੁਰੂਆਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡਾਈ ਮਿਲਣ ਕਾਰਨ ਪਾਣੀ ਲਾਲ ਹੋ ਗਿਆ ਹੈ।