ਪੜਚੋਲ ਕਰੋ
ਧੁੰਦਲਾ-ਧੁੰਦਲਾ ਦੇਖਣ ਵਾਲੇ ਪੂਰੀ ਤਰ੍ਹਾਂ ਦੇਖਣ ਦੇ ਕਾਬਲ ਹੋ ਸਕਣਗੇ !
1/5

ਬੈਨੀ ਦੀਆਂ ਐਨਕਾਂ ਅਗਲੇ ਮਹੀਨੇ ਟੋਰਾਂਟੋ ਤੋਂ ਉਸ ਦੇ ਘਰ ਪਹੁੰਚ ਜਾਣਗੀਆਂ ਅਤੇ ਉਹ ਆਮ ਬੱਚਿਆਂ ਵਾਂਗ ਇਸ ਦੁਨੀਆ ਨੂੰ ਦੇਖ ਸਕੇਗਾ। ਦੀਵਾਲੀ ਚਾਹੇ ਭਾਰਤ ਵਿਚ ਮਨਾਈ ਜਾਂਦੀ ਹੈ ਪਰ ਇੱਥੇ ਕਹਿਣਾ ਬਣਦਾ ਹੈ ਦੀਵਾਲੀ ਦੇ ਇਸ ਮੌਕੇ 'ਤੇ ਇਸ ਨਵੀਂ ਖੋਜ ਨੇ ਅਸਲ ਵਿਚ ਇੱਕ ਬੱਚੇ ਦੇ ਜੀਵਨ ਵਿਚ ਰੌਸ਼ਨੀ ਭਰ ਦਿੱਤੀ।
2/5

ਇਸ ਬਿਮਾਰੀ ਕਾਰਨ ਇਨ੍ਹਾਂ ਨੂੰ ਸਿਰਫ਼ ਇੱਕ ਪਰਛਾਵਾਂ ਜਿਹਾ ਦਿਖਾਈ ਦਿੰਦਾ ਹੈ, ਜਿਸ ਤੋਂ ਉਹ ਅਗਲੇ ਵਿਅਕਤੀ ਦਾ ਚਿੱਤਰ ਆਪਣੇ ਮਨ ਵਿਚ ਘੜਦੇ ਰਹਿੰਦੇ ਸਨ। ਬੀਤੇ ਬੁੱਧਵਾਰ ਨੂੰ ਪਰਿਵਾਰ ਨੇ ਸਖ਼ਤ ਮਿਹਨਤ ਅਤੇ ਇਕੱਠੇ ਕੀਤੇ ਫ਼ੰਡ ਨਾਲ ਟੋਰਾਂਟੋ ਦਾ ਦੌਰਾ ਕੀਤਾ ਅਤੇ ਆਪਣੇ ਬੱਚੇ ਬੈਨੀ ਨੂੰ ਈ-ਗਲਾਸੇਜ਼ ਲੈ ਕੇ ਦਿੱਤੇ। ਈ-ਗਲਾਸੇਜ਼ (ਈ-ਐਨਕਾਂ) ਅਜਿਹੀਆਂ ਐਨਕਾਂ ਹਨ, ਜਿਸ ਨੂੰ ਲੱਗਾ ਕੇ ਇਸ ਤਰ੍ਹਾਂ ਦੇ ਬੱਚੇ ਦੇਖ ਸਕਦੇ ਹਨ। ਇਸ ਐਨਕ ਦੀ ਕੀਮਤ 15 ਹਜ਼ਾਰ ਅਮਰੀਕੀ ਡਾਲਰ ਹੈ।
Published at : 31 Oct 2016 04:52 PM (IST)
View More






















