ਔਰਤ ਬਣ ਗਰਲਫ੍ਰੈਂਡ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੇਣ ਪਹੁੰਚਿਆ ਪ੍ਰੇਮੀ, ਪੁਲਿਸ ਨੇ ਕੀਤਾ ਕਾਬੂ
ਇੱਕ ਸੇਨੇਗਾਲੀ ਪੁਰਸ਼ ਨੇ ਆਪਣੀ ਗਰਲਫ੍ਰੈਂਡ ਦੀ ਹਾਈ ਸਕੂਲ ਗ੍ਰੈਜੂਏਸ਼ਨ ਪ੍ਰੀਖਿਆ ਵਿੱਚ ਬੈਠਣ ਲਈ ਔਰਤ ਦਾ ਰੂਪ ਧਾਰ ਲਿਆ।

ਜਦੋਂ ਤੁਹਾਡਾ ਪ੍ਰੇਮੀ ਮੁਸ਼ਕਲ ਸਥਿਤੀ ਵਿੱਚ ਹੁੰਦੇ ਹੈ ਤਾਂ ਤੁਸੀਂ ਉਸ ਦੀ ਮਦਦ ਲਈ ਕੀ ਕੁਝ ਕਰ ਸਕਦੇ ਹੋ? ਇੱਕ ਸੇਨੇਗਾਲੀ ਪੁਰਸ਼ ਨੇ ਆਪਣੀ ਗਰਲਫ੍ਰੈਂਡ ਦੀ ਹਾਈ ਸਕੂਲ ਗ੍ਰੈਜੂਏਸ਼ਨ ਪ੍ਰੀਖਿਆ ਵਿੱਚ ਬੈਠਣ ਲਈ ਔਰਤ ਦਾ ਰੂਪ ਧਾਰ ਲਿਆ। ਉਸ ਨੇ ਸਿਰ ਤੇ ਇੱਕ ਵਿੱਗ ਲਾ ਲਈ ਤੇ ਸਕਾਰਫ ਬੰਨ ਕੇ ਔਰਤਾਂ ਵਾਲਾ ਪਹਿਰਾਵਾ ਵੀ ਪਾ ਲਿਆ। ਉਹ ਔਰਤਾਂ ਵਾਂਗ ਤਿਆਰ ਹੋ ਕਿ ਪ੍ਰੀਖਿਆ ਦੇਣ ਲਈ ਪਹੁੰਚ ਗਿਆ।
22 ਸਾਲਾ ਖਾਦੀਮ ਐਮਬੌਪ ਆਪਣੀ ਗਰਲਫ੍ਰੈਂਡ ਵਰਗਾ ਨਹੀਂ ਲੱਗਦਾ ਪਰ ਉਹ ਵਿੱਗ ਤੇ ਹੈੱਡ ਸਕਾਰਫ ਪਹਿਨ ਕੇ ਉਸ ਦਾ ਰੂਪ ਧਾਰਨ ਕਰਨ ਵਿੱਚ ਕਾਮਯਾਬ ਹੋਇਆ ਤੇ ਉਹ ਆਪਣੀ ਗਰਲਫ੍ਰੈਂਡ ਦੀ ਤਿੰਨ ਦਿਨਾਂ ਦੀ ਅੰਗਰੇਜ਼ੀ ਪ੍ਰੀਖਿਆਵਾਂ ਵਿੱਚ ਬੈਠਿਆ।
ਐਮਬੌਪ ਦੀ ਗਰਲਫ੍ਰੈਂਡ 19 ਸਾਲਾ ਗੈਂਗਯੂ ਦਿਉਮ, ਜੋ ਆਪਣੀ ਹਾਈ ਸਕੂਲ ਗ੍ਰੈਜੂਏਸ਼ਨ ਦੀ ਪ੍ਰੀਖਿਆ ਦੇ ਰਹੀ ਸੀ, ਨੂੰ ਚਿੰਤਾ ਸੀ ਕਿ ਸ਼ਾਇਦ ਉਹ ਆਪਣੇ ਅੰਗਰੇਜ਼ੀ ਟੈਸਟਾਂ ਵਿੱਚ ਫੇਲ੍ਹ ਹੋ ਜਾਵੇਗੀ। ਸੇਂਟ ਲੂਯਿਸ ਸ਼ਹਿਰ ਦੇ ਨੇੜੇ ਗੈਸਟਨ ਬਰਜਰ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ ਐਮਬੌਪ ਨੇ ਆਪਣੀ ਤਰਫੋਂ ਪ੍ਰੀਖਿਆਵਾਂ ਵਿੱਚ ਬੈਠ ਕੇ ਆਪਣੇ ਪ੍ਰੇਮੀ ਦੀ ਮਦਦ ਕਰਨ ਦਾ ਫੈਸਲਾ ਕੀਤਾ।
ਜੋੜੇ ਨੇ ਕਈ ਦਿਨਾਂ ਲਈ ਯੋਜਨਾ 'ਤੇ ਕੰਮ ਕੀਤਾ। ਜਦੋਂ ਇਮਤਿਹਾਨ ਦੇਣ ਦਾ ਸਮਾਂ ਆਇਆ, ਐਮਬੌਪ ਨੇ ਆਪਣੀ ਗਰਲਫ੍ਰੈਂਡ ਵਰਗਾ ਦਿਖਣ ਲਈ ਵਿੱਗ, ਹੈੱਡਸਕਾਰਫ, ਡਰੈੱਸ, ਬ੍ਰਾ, ਈਅਰਰਿੰਗਸ ਪਾਏ ਤੇ ਮੇਕਅਪ ਵੀ ਕੀਤਾ।
ਯੋਜਨਾ ਨੇ ਤਿੰਨ ਦਿਨ ਕੰਮ ਕੀਤਾ, ਹਾਲਾਂਕਿ, ਉਹ ਚੌਥੇ ਦਿਨ ਫੜਿਆ ਗਿਆ ਜਦੋਂ ਇੱਕ ਨਿਗਰਾਨ ਨੂੰ ਉਸਦੀ ਦਿੱਖ ਬਾਰੇ ਕੁਝ ਸ਼ੱਕ ਹੋਇਆ। ਸਥਾਨਕ ਪੁਲਿਸ ਨੂੰ ਬੁਲਾਇਆ ਗਿਆ ਤੇ ਐਮਬੌਪ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਨਿਊਜ਼ ਸਾਈਟ iHarare ਅਨੁਸਾਰ, ਜਾਂਚ ਦੇ ਦੌਰਾਨ, ਐਮਬੌਪ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ "ਪਿਆਰ 'ਚ ਇਹ ਕੰਮ ਕੀਤਾ" ਕਿਉਂਕਿ ਉਸਦੀ ਪ੍ਰੇਮਿਕਾ ਨੂੰ ਅੰਗਰੇਜ਼ੀ ਦੇ ਨਾਲ "ਗੰਭੀਰ ਮੁਸ਼ਕਲਾਂ" ਸਨ। ਉਸ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਪ੍ਰੇਮਿਕਾ ਕਿੱਥੇ ਰਹਿ ਰਹੀ ਸੀ।
ਜੋੜੇ 'ਤੇ ਪ੍ਰੀਖਿਆ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਨੂੰ ਪੰਜ ਸਾਲਾਂ ਤਕ ਕਿਸੇ ਵੀ ਰਾਸ਼ਟਰੀ ਪ੍ਰੀਖਿਆ ਵਿੱਚ ਹਿੱਸਾ ਲੈਣ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਜੇ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਜੁਰਮਾਨਾ ਤੇ ਪੰਜ ਸਾਲ ਤੱਕ ਦੀ ਜੇਲ ਹੋ ਸਕਦੀ ਹੈ।




















