ਇਸ ਦੇਸ਼ ‘ਚ ਟੈਕਸ ਕਟੌਤੀ ‘ਚ ਗ਼ਲਤੀ ‘ਤੇ ਵਿਭਾਗ ਲੋਕਾਂ ਤੋਂ ਇੰਝ ਮੰਗਦਾ ਮੁਆਫ਼ੀ
ਜੇਕਰ ਇਨਸਾਨ ਤੋਂ ਗ਼ਲਤੀ ਹੋ ਸਕਦੀ ਹੈ ਤਾਂ ਇਨਸਾਨ ਦੇ ਕੀਤੇ ਕੰਮ ‘ਚ ਵੀ ਗ਼ਲਤੀ ਸੰਭਵ ਹੈ। ਪਰ ਬ੍ਰਿਟੇਨ ਦਾ ਰੈਵੇਨਿਊ ਵਿਭਾਗ ਟੈਕਸ ‘ਚ ਹੋਣ ਵਾਲੀ ਗ਼ਲਤੀ ‘ਤੇ ਲੋਕਾਂ ਤੋਂ ਬੜੇ ਸਲੀਕੇ ਨਾਲ ਮੁਆਫ਼ੀ ਮੰਗਦਾ ਹੈ।
ਚੰਡੀਗੜ੍ਹ: ਉਂਝ ਤਾਂ ਆਮ ਤੌਰ ‘ਤੇ ਆਪਣੀ ਜ਼ਿੰਦਗੀ ‘ਚ ਗ਼ਤਲੀਆਂ ਹੁੰਦੀਆਂ ਹੀ ਰਹਿੰਦੀਆਂ ਹਨ। ਪਰ ਕਿਹਾ ਜਾਂਦਾ ਹੈ ਕਿ ਵੱਡਾ ਉਹ ਹੁੰਦਾ ਹੈ ਜੋ ਆਪਣੀ ਗ਼ਲਤੀ ਨੂੰ ਮੰਨ ਲਵੇ ਅਤੇ ਮੁਆਫ਼ੀ ਮੰਗ ਲਵੇ। ਜੇਕਰ ਇਨਸਾਨ ਤੋਂ ਗ਼ਲਤੀ ਹੋ ਸਕਦੀ ਹੈ ਤਾਂ ਇਨਸਾਨ ਦੇ ਕੀਤੇ ਕੰਮ ‘ਚ ਵੀ ਗ਼ਲਤੀ ਸੰਭਵ ਹੈ। ਪਰ ਬ੍ਰਿਟੇਨ ਦਾ ਰੈਵੇਨਿਊ ਵਿਭਾਗ ਟੈਕਸ ‘ਚ ਹੋਣ ਵਾਲੀ ਗ਼ਲਤੀ ‘ਤੇ ਲੋਕਾਂ ਤੋਂ ਬੜੇ ਸਲੀਕੇ ਨਾਲ ਮੁਆਫ਼ੀ ਮੰਗਦਾ ਹੈ।
ਜੀ ਹਾਂ, ਜੇਕਰ ਟੈਕਸ ਵਿਭਾਗ ਵੱਲੋਂ ਗ਼ਲਤੀਆਂ ਹੋ ਜਾਂਦੀਆਂ ਤਾਂ ਉਹ ਲੋਕਾਂ ਨੂੰ ਫੁੱਲ ਭੇਜ ਕੇ ਮੁਆਫ਼ੀ ਮੰਗਦੇ ਹਨ। 2014 ਤੋਂ ਲੈਕੇ ਹੁਣ ਤਕ ਵਿਭਾਗ ਲੋਕਾਂ ਨੂੰ 9.5 ਲੱਖ ਰੁਪਏ ਦੇ ਫੁੱਲ ਭੇਜ ਚੁੱਕਿਆ ਹੈ। ਬੇਸ਼ੱਕ ਇਸ ਕੰਮ ‘ਤੇ ਉਨ੍ਹਾਂ ਦੀ ਆਲੋਚਨਾ ਵੀ ਹੋ ਰਹੀ ਹੈ ਪਰ ਵਿਭਾਗ ਦਾ ਕਹਿਣਾ ਹੈ ਕਿ ਸ਼ਿਕਾਇਤਾਂ ‘ਤੇ ਇਸ ਤਰ੍ਹਾਂ ਦਾ ਜਵਾਬ ਦੇਣਾ ਨਿਜੀ ਮਾਮਲੇ ਦੀ ਤਰ੍ਹਾਂ ਹੈ, ਜੋ ਲੋਕਾਂ ਨੂੰ ਖੁਸ਼ੀ ਦਿੰਦਾ ਹੈ।
ਟੈਕਸ ਪੇਅਰਸ ਅਲਾਇੰਸ ਕੰਪਨੀ ਦੇ ਚੀਫ ਐਗਜ਼ੀਕਿਊਟੀਵ ਜੌਨ ਓਕੋਨੇਲ ਦਾ ਕਹਿਣਾ ਹੈ ਕਿ ਬ੍ਰਿਟੇਨ ਦਾ ਟੈਕਸ ਸਿਸਟਮ ਕਾਫੀ ਉਲਝਿਆ ਹੋਇਆ ਹੈ। ਵਿਭਾਗ ਦੇ ਬਿਊਰੋਕੈਟਸ ਨੂੰ ਵੀ ਨਹੀਂ ਪਤਾ ਕੀ ਇਹ ਕੰਮ ਕਿਵੇਂ ਕਰਦਾ ਹੈ। ਜਦੋਂ ਕਿ ਇੱਕ ਹੋਰ ਅਧਿਕਾਰੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਫੁੱਲ ਭੇਜਣ ਦਾ ਤਰੀਕਾ ਕਾਮਯਾਬ ਸਾਬਤ ਹੋ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin