ਪੜਚੋਲ ਕਰੋ
Advertisement
ਅਦਾਲਤ ਦੇ ਹੁਕਮਾਂ ਤੋਂ ਬਾਅਦ ਅੱਠ ਮਹੀਨੇ ਬਾਅਦ ਪੁਲਿਸ ਹਿਰਾਸਤ ਚੋਂ ਆਜ਼ਾਦ ਹੋਇਆ ਕੁੱਕੜ, ਜਾਣੋ ਕੀ ਸੀ ਜ਼ੁਰਮ
ਪਾਕਿਸਤਾਨ ਵਿਚ ਅੱਠ ਮਹੀਨਿਆਂ ਬਾਅਦ ਮੁਰਗੇ ਨੂੰ ਪੁਲਿਸ ਹਿਰਾਸਤ ਚੋਂ ਰਿਹਾ ਕੀਤਾ ਗਿਆ। ਇੱਕ ਦਾਅਵੇਦਾਰ ਨੇ ਅਦਾਲਤ ਨੂੰ ਮੁਰਗੇ ਦੇ ਹਵਾਲੇ ਕਰਨ ਦੀ ਬੇਨਤੀ ਕੀਤੀ ਸੀ।
ਇਸਲਾਮਾਬਾਦ: ਸਿੰਧ ਖੇਤਰ ਦੇ ਜ਼ਿਲ੍ਹਾ ਘੋਟਕੀ 'ਤ ਇੱਕ ਮੁਗਰੇ ਨੂੰ ਅੱਠ ਮਹੀਨਿਆਂ ਬਾਅਦ ਪੁਲਿਸ ਹਿਰਾਸਤ ਚੋਂ ਰਿਹਾਈ ਮਿਲੀ ਹੈ। ਪੁਲਿਸ ਨੇ ਮੁਰਗਿਆਂ ਦੀ ਲੜਾਈ ਦੇ ਖੇਡ ਦੌਰਾਨ ਛਾਪੇਮਾਰੀ ਕਰ ਮਾਲਕਾਂ ਸਣੇ ਮੁਰਗਿਆਂ ਨੂੰ ਹਿਰਾਸਤ 'ਚ ਲਿਆ ਸੀ। ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ 'ਚ ਬਾਰੀ-ਬਾਰੀ ਦੋਸ਼ੀ ਜ਼ਮਾਨਤ 'ਤੇ ਰਿਹਾ ਹੁੰਦੇ ਰਹੇ ਜਦਕਿ ਕਿਸੇ ਨੇ ਵੀ ਮੁਰਗਿਆਂ ਦੀ ਦਾਅਵੇਦਾਰੀ ਨਹੀਂ ਕੀਤੀ।
ਪੁਲਿਸ ਨੇ ਜਾਇਦਾਦ ਕੇਸ ਤੌਰ 'ਤੇ ਪੰਜ ਕੁੱਕੜਾਂ ਨੂੰ ਕਬਜ਼ੇ 'ਚ ਰੱਖਿਆ। ਇਸ ਦੌਰਾਨ ਮੁਰਗੇ ਪੁਲਿਸ ਵਾਲਿਆਂ ਲਈ ਹੀ ਸਿਰ ਦਰਦ ਬਣ ਗਏ। ਕਿਉਂਕਿ ਪੁਲਿਸ ਨੂੰ ਆਪਣੀ ਜੇਬ ਚੋਂ ਇਨ੍ਹਾਂ 'ਤੇ ਖ਼ਰਚ ਕਰਨਾ ਪਿਆ। ਜਾਣਕਾਰੀ ਮੁਤਾਬਕ ਇੱਕ ਪੁਲਿਸ ਕਰਮੀ ਨੂੰ ਕੁੱਕੜਾਂ ਦੀ ਦੇਖਰੇਖ ਦਾ ਜਿੰਮਾ ਦਿੱਤਾ ਗਿਆ ਸੀ।
ਘੋਟਕੀ ਨਿਵਾਸੀ ਜ਼ਫਰ ਮੀਰਾਨੀ ਨੇ ਸਿਵਲ ਜੱਜ ਦੀ ਅਦਾਲਤ ਨੂੰ ਮੁਰਗੇ ਦੀ ਹਵਾਲਗੀ ਦੀ ਅਪੀਲ ਕੀਤੀ। ਅਦਾਲਤ ਨੇ ਸ਼ਿਕਾਇਤਕਰਤਾ ਦੀ ਅਪੀਲ ਮਨਜੂਰ ਕਰ ਦਿੱਤੀ ਅਤੇ ਪੁਲਿਸ ਨੂੰ ਕੁੱਕੜ ਦਾਅਵੇਦਾਰ ਦੇ ਹਵਾਲੇ ਕਰਨ ਦੇ ਆਦੇਸ਼ ਦਿੱਤੇ। ਜ਼ਰਵਾਰ ਪੁਲਿਸ ਨੇ ਅਦਾਲਤ ਦੇ ਆਦੇਸ਼ 'ਤੇ ਕੁੱਕੜ ਜ਼ਫਰ ਨੂੰ ਸੌਂਪ ਦਿੱਤਾ।
ਮਹਾਤਮਾ ਗਾਂਧੀ ਦੇ ਚਸ਼ਮੇ ਬ੍ਰਿਟੇਨ ਵਿਚ ਹੋਣਗੇ ਨਿਲਾਮ, ਪਹਿਲਾਂ ਵੀ ਲੱਗ ਚੁੱਕੀ ਹੈ ਬੋਲੀ
ਦੱਸ ਦਈਏ ਕਿ ਪਾਕਿਸਤਾਨ ਦੇ ਚਾਰ ਸੂਬਿਆਂ ਤੇ ਖਾਸ ਕਰਕੇ ਦੇਹਾਤੀ ਖੇਤਰਾਂ 'ਚ ਮੁਰਗਿਆਂ ਦੀ ਲੜਾਈ ਹੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਹੈ। ਮੁਰਗਿਆਂ ਦੀ ਲੜਾਈ 'ਤੇ ਸ਼ਰਤਾਂ ਲਗਾਈਆਂ ਜਾਂਦੀਆਂ ਹਨ। ਕਾਨੂੰਨ ਵਿਚ ਜੂਆ ਖੇਡਣ ਤੇ ਵੱਧ ਤੋਂ ਵੱਧ ਇਕ ਸਾਲ ਦੀ ਕੈਦ ਅਤੇ 500 ਰੁਪਏ ਜੁਰਮਾਨਾ ਦੀ ਵਿਵਸਥਾ ਕੀਤੀ ਗਈ ਹੈ।
Patanjali IPL 2020: ਹੁਣ ਬਾਬਾ ਰਾਮਦੇਵ ਦਾ ਪਤੰਜਲੀ ਕਰੇਗਾ ਆਈਪੀਐਲ ਨੂੰ ਸਪੌਂਸਰ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਲੁਧਿਆਣਾ
ਪੰਜਾਬ
Advertisement