Couple Arrested: ਇਤਿਹਾਸਕ ਅਸਥਾਨ 'ਤੇ ਸਬੰਧ ਬਣਾਉਣਾ ਜੋੜੇ ਨੂੰ ਪਿਆ ਮਹਿੰਗਾ, ਜਾਣੋ ਕੀ ਹੋਇਆ
Couple Arrested: ਖ਼ਬਰਾਂ ਮੁਤਾਬਕ ਇਹ ਘਟਨਾ ਥਾਈਲੈਂਡ ਦੇ ਚਿਆਂਗ ਮਾਈ ਸੂਬੇ ਦੀ ਹੈ। ਇਸ ਜੋੜੇ ਖਿਲਾਫ ਇੱਕ ਇਤਿਹਾਸਕ ਸਥਾਨ 'ਤੇ ਸਬੰਧ ਬਣਾਉਣ ਦਾ ਵੀਡੀਓ ਵਾਇਰਲ ਹੋਣ ਮਗਰੋਂ ਸਖ਼ਤ ਕਾਰਵਾਈ ਕੀਤੀ ਗਈ।
Couple Arrested due to Obscenity In Thailand: ਥਾਈਲੈਂਡ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਜੋੜੇ ਨੂੰ ਜਨਤਕ ਸਥਾਨ 'ਤੇ ਸਬੰਧ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਜੋੜੇ (Couple Arrested) ਦਾ ਦੋਸ਼ ਹੈ ਕਿ ਇਹ ਲੋਕ ਥਾਈਲੈਂਡ ਦੇ ਇਤਿਹਾਸਕ ਸਮਾਰਕ 'ਤੇ ਸੈਕਸ ਕਰ ਰਹੇ ਸੀ। ਇਸ ਦੌਰਾਨ ਕੁਝ ਲੋਕਾਂ ਨੇ ਇਸ ਜੋੜੇ ਦੀ ਵੀਡੀਓ ਬਣਾਈ। ਇਸ ਤੋਂ ਬਾਅਦ ਪੁਲਿਸ ਨੇ ਇਸ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਇੱਕ ਰਿਪੋਰਟ ਮੁਤਾਬਕ ਇਹ ਘਟਨਾ ਥਾਈਲੈਂਡ ਦੇ ਚਿਆਂਗ ਮਾਈ ਸੂਬੇ ਦੀ ਹੈ। ਇਹ ਜੋੜਾ ਇੱਕ ਇਤਿਹਾਸਕ ਸਥਾਨ (Historic Place of Thailand) 'ਤੇ ਸਬੰਧ ਬਣਾ ਰਿਹਾ ਸੀ ਜਦੋਂ ਕੁਝ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ। ਇਸ ਤੋਂ ਬਾਅਦ ਇਹ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਇਹ 22 ਅਕਤੂਬਰ 2021 ਨੂੰ ਪੁਲਿਸ ਦੀ ਨਜ਼ਰ ਵਿੱਚ ਆਇਆ। ਇਸ ਤੋਂ ਬਾਅਦ ਪੁਲਿਸ ਨੇ ਇਸ ਜੋੜੇ ਦੀ ਭਾਲ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਬਾਅਦ ਪੁਲਿਸ ਨੇ ਇਸ ਜੋੜੇ ਨੂੰ ਗ੍ਰਿਫਤਾਰ ਕਰ ਲਿਆ।
ਗ੍ਰਿਫਤਾਰ ਕੀਤੇ ਗਏ ਜੋੜੇ ਵਿਚ ਔਰਤ ਦਾ ਨਾਂ ਸਿਰੀਰਾਨੀ ਹੈ ਤੇ ਉਸ ਦੀ ਉਮਰ 42 ਸਾਲ ਹੈ। ਜਦਕਿ ਪ੍ਰੇਮੀ ਦਾ ਨਾਂ ਚਾਲਰਮ ਹੈ ਤੇ ਉਸ ਦੀ ਉਮਰ 48 ਸਾਲ ਹੈ। ਪੁੱਛਗਿੱਛ ਦੌਰਾਨ ਦੋਵਾਂ ਨੇ ਇਤਿਹਾਸਕ ਸਥਾਨ 'ਤੇ ਸੈਕਸ ਕਰਨ ਦੀ ਗੱਲ ਕਬੂਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਕਿਸੇ ਜਨਤਕ ਥਾਂ 'ਤੇ ਉਨ੍ਹਾਂ ਨਾਲ ਸੈਕਸ ਕਰਨ ਦੀ ਕੋਈ ਯੋਜਨਾ ਨਹੀਂ ਸੀ।
ਇਸ ਮਾਮਲੇ 'ਤੇ ਚਾਲਰਮ ਨੇ ਕਿਹਾ, 'ਇਹ ਸਭ ਅਚਾਨਕ ਹੋਇਆ। ਸਾਡਾ ਮਕਸਦ ਕਿਸੇ ਵੀ ਇਤਿਹਾਸਕ ਸਥਾਨ ਦਾ ਨਿਰਾਦਰ ਕਰਨਾ ਨਹੀਂ ਸੀ। ਮੈਂ ਆਪਣੇ ਇਸ ਕੰਮ ਲਈ ਚਿਆਂਗ ਮਾਈ ਦੇ ਲੋਕਾਂ ਤੋਂ ਬਗੈਰ ਸ਼ਰਤ ਮੁਆਫੀ ਮੰਗਦਾ ਹਾਂ ਤੇ ਵਾਅਦਾ ਕਰਦਾ ਹਾਂ ਕਿ ਮੈਂ ਅਜਿਹਾ ਦੁਬਾਰਾ ਕਦੇ ਨਹੀਂ ਕਰਾਂਗਾ।
ਉਧਰ ਮਾਮਲੇ 'ਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਜੋੜਾ ਵੱਖ-ਵੱਖ ਸ਼ਹਿਰਾਂ ਦਾ ਰਹਿਣ ਵਾਲਾ ਹੈ। ਪੁੱਛਗਿੱਛ ਦੌਰਾਨ ਦੋਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਇਸ ਮਾਮਲੇ 'ਤੇ ਮੁਆਫੀ ਵੀ ਮੰਗ ਲਈ ਹੈ। ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਵਾਪਰੇ ਇਸ ਲਈ ਪੁਲਿਸ ਹੁਣ ਸੁੰਨਸਾਨ ਇਲਾਕਿਆਂ ਵਿੱਚ ਹੋਰ ਗਸ਼ਤ ਕਰੇਗੀ।
ਇਹ ਵੀ ਪੜ੍ਹੋ: Discount on iPhone 13: ਲਾਂਚ ਦੇ ਇੱਕ ਮਹੀਨੇ ਬਾਅਦ ਆਈਫੋਨ 13 'ਤੇ ਮਿਲ ਰਿਹਾ ਬੰਪਰ ਡਿਸਕਾਉਂਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: