Viral Video: ਸਹੁਰਿਆਂ ਨੇ ਦਿੱਤੇ ਤਸੀਹੇ ਤਾਂ ਬੈਂਡ-ਬਾਜੇ ਨਾਲ ਧੀ ਨੂੰ ਵਾਪਸ ਘਰ ਲੈ ਆਇਆ ਪਿਤਾ, ਅਨੋਖੀ ਵਿਦਾਈ ਦੀ ਹੋ ਰਹੀ ਸ਼ਲਾਘਾ
Viral Video: ਰਾਂਚੀ ਦੇ ਰਹਿਣ ਵਾਲੇ ਪ੍ਰੇਮ ਗੁਪਤਾ ਨੇ ਆਪਣੀ ਬੇਟੀ ਸਾਕਸ਼ੀ ਗੁਪਤਾ ਦਾ ਵਿਆਹ ਬਹੁਤ ਧੂਮਧਾਮ ਨਾਲ ਕੀਤਾ ਸੀ। ਪਰ ਵਿਆਹ ਤੋਂ ਬਾਅਦ ਸਾਕਸ਼ੀ ਨੂੰ ਸਹੁਰਿਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
Viral Video: ਧੀ ਦਾ ਦੁੱਖ ਕਿਸੇ ਵੀ ਬਾਪ ਤੋਂ ਨਹੀਂ ਦੇਖਿਆ ਜਾਂਦਾ। ਧੀ ਦੀ ਖੁਸ਼ੀ ਲਈ ਪਿਤਾ ਕੁਝ ਵੀ ਕਰਨ ਨੂੰ ਤਿਆਰ ਰਹਿੰਦਾ ਹੈ। ਅਜਿਹਾ ਹੀ ਕੁਝ ਰਾਂਚੀ 'ਚ ਹੋਇਆ, ਜਿੱਥੇ ਇੱਕ ਪਿਤਾ ਆਪਣੀ ਧੀ ਨੂੰ ਪੂਰੇ ਧੂਮ-ਧਾਮ ਨਾਲ ਸਹੁਰੇ ਘਰ ਤੋਂ ਵਾਪਸ ਆਪਣੇ ਘਰ ਲੈ ਆਇਆ। ਦਰਅਸਲ ਧੀ ਨੂੰ ਸਹੁਰੇ ਘਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਪਿਤਾ ਨੇ ਆਪਣੀ ਬੇਟੀ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਇਹ ਅਨੋਖੀ ਮਿਸਾਲ ਕਾਇਮ ਕੀਤੀ। ਦੱਸ ਦੇਈਏ ਕਿ ਬੇਟੀ ਨੂੰ ਵਿਆਹ ਤੋਂ ਬਾਅਦ ਹੀ ਤੰਗ ਪ੍ਰੇਸ਼ਾਨ ਕਰਨਾ ਸ਼ੂਰੁ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪਿਤਾ ਨੇ ਉਸ ਨੂੰ ਵਾਪਸ ਆਪਣੇ ਘਰ ਲਿਆਉਣ ਦਾ ਫੈਸਲਾ ਕੀਤਾ ਅਤੇ ਬੇਟੀ ਨੂੰ ਉਸ ਦੇ ਸਹੁਰੇ ਘਰ ਤੋਂ ਬੈਂਡ ਦੇ ਨਾਲ ਵਾਪਸ ਲੈ ਆਇਆ। ਬੇਟੀ ਦੀ ਇਸ ਅਨੋਖੀ ਵਿਦਾਈ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕ ਪਿਤਾ ਦੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ।
ਦਰਅਸਲ ਰਾਂਚੀ ਦੇ ਰਹਿਣ ਵਾਲੇ ਪ੍ਰੇਮ ਗੁਪਤਾ ਨੇ ਆਪਣੀ ਬੇਟੀ ਸਾਕਸ਼ੀ ਗੁਪਤਾ ਦਾ ਵਿਆਹ ਬਹੁਤ ਧੂਮਧਾਮ ਨਾਲ ਕੀਤਾ ਸੀ। ਪਰ ਵਿਆਹ ਤੋਂ ਬਾਅਦ ਸਾਕਸ਼ੀ ਨੂੰ ਸਹੁਰਿਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਲੜਕੀ ਨੂੰ ਉਥੋਂ ਵਾਪਸ ਲਿਆਉਣ ਦਾ ਫੈਸਲਾ ਕੀਤਾ।
ਸਾਕਸ਼ੀ ਨੇ ਦੱਸਿਆ ਕਿ ਉਹ ਬਹੁਤ ਖੁਸ਼ਕਿਸਮਤ ਹੈ ਕਿ ਅਜਿਹੇ ਮਾਪੇ ਮਿਲੇ। ਇਸ ਤੋਂ ਇਲਾਵਾ ਸਾਕਸ਼ੀ ਦੇ ਪਿਤਾ ਨੇ ਕਿਹਾ ਕਿ ਧੀ ਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਜਾਂਦਾ ਹੈ ਅਤੇ ਜੇਕਰ ਜੀਵਨਸਾਥੀ ਅਤੇ ਪਰਿਵਾਰ ਗਲਤ ਨਿਕਲਦਾ ਹੈ ਜਾਂ ਗਲਤ ਕੰਮ ਕਰਦਾ ਹੈ ਤਾਂ ਆਪਣੀ ਲਾਡਲੀ ਧੀ ਨੂੰ ਉਸੇ ਇੱਜ਼ਤ ਅਤੇ ਸਨਮਾਨ ਨਾਲ ਘਰ ਵਾਪਸ ਲਿਆਉਣਾ ਚਾਹੀਦਾ ਹੈ। ਕਿਉਂਕਿ ਧੀਆਂ ਬਹੁਤ ਕੀਮਤੀ ਹੁੰਦੀਆਂ ਹਨ। ਇਹ ਸੰਦੇਸ਼ ਸਮਾਜ ਦੇ ਲੋਕਾਂ ਦੀ ਸੋਚ ਨੂੰ ਜ਼ਰੂਰ ਬਦਲੇਗਾ।
ਇਹ ਵੀ ਪੜ੍ਹੋ: Viral Video: ਫੁੱਟਪਾਥ 'ਤੇ ਪੈਦਲ ਜਾ ਰਹੀਆਂ 5 ਔਰਤਾਂ ਨੂੰ ਤੇਜ਼ ਰਫਤਾਰ ਕਾਰ ਨੇ ਕੁਚਲਿਆ, ਹਾਦਸੇ ਦੀ ਵੀਡੀਓ ਆਈ ਸਾਹਮਣੇ
ਸਾਕਸ਼ੀ ਨੇ ਦੱਸਿਆ ਕਿ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਫਿਲਹਾਲ ਉਸ ਨੇ ਤਲਾਕ ਲਈ ਅਦਾਲਤ 'ਚ ਕੇਸ ਦਾਇਰ ਕੀਤਾ ਹੋਇਆ ਹੈ। ਲੜਕੇ ਨੇ ਗੁਜ਼ਾਰਾ ਭੱਤਾ ਦੇਣ ਦੀ ਗੱਲ ਕਹੀ ਹੈ। ਤਲਾਕ ਨੂੰ ਜਲਦੀ ਹੀ ਕਾਨੂੰਨੀ ਤੌਰ 'ਤੇ ਮਨਜ਼ੂਰੀ ਮਿਲਣ ਦੀ ਉਮੀਦ ਹੈ।