ਰੱਬ ਬਣ ਬਹੁੜੀ ਟੈਕਨਾਲੌਜੀ! ਵਟਸਐਪ ਰਾਹੀਂ ਕਰਵਾਈ ਗਰਭਵਤੀ ਔਰਤ ਦੀ ਡਲਿਵਰੀ
ਟੈਕਨਾਲੌਜੀ ਕਈ ਵਾਰ ਰੱਬ ਬਣ ਕੇ ਵੀ ਬਹੁੜਦੀ ਹੈ। ਅਜਿਹੀ ਹੀ ਵਾਕਿਆ ਜੰਮੂ-ਕਸ਼ਮੀਰ ਵਿੱਚ ਵੇਖਣ ਨੂੰ ਮਿਲਿਆ। ਇੱਥੇ ਲਗਾਤਾਰ ਬਰਫਬਾਰੀ ਦੌਰਾਨ ਬਾਕੀ ਹਿੱਸਿਆਂ ਨਾਲੋਂ ਕਟੇ ਕੇਰਨ ਖੇਤਰ ਵਿੱਚ ਹਵਾਈ ਸਹੂਲਤਾਂ ਨਾ ਪਹੁੰਚਾਏ ਜਾਣ ਕਾਰਨ ਡਾਕਟਰਾਂ...
ਸ਼੍ਰੀਨਗਰ: ਟੈਕਨਾਲੌਜੀ ਕਈ ਵਾਰ ਰੱਬ ਬਣ ਕੇ ਵੀ ਬਹੁੜਦੀ ਹੈ। ਅਜਿਹੀ ਹੀ ਵਾਕਿਆ ਜੰਮੂ-ਕਸ਼ਮੀਰ ਵਿੱਚ ਵੇਖਣ ਨੂੰ ਮਿਲਿਆ। ਇੱਥੇ ਲਗਾਤਾਰ ਬਰਫਬਾਰੀ ਦੌਰਾਨ ਬਾਕੀ ਹਿੱਸਿਆਂ ਨਾਲੋਂ ਕਟੇ ਕੇਰਨ ਖੇਤਰ ਵਿੱਚ ਹਵਾਈ ਸਹੂਲਤਾਂ ਨਾ ਪਹੁੰਚਾਏ ਜਾਣ ਕਾਰਨ ਡਾਕਟਰਾਂ ਨੇ ਵਟਸਐਪ ਕਾਲ ਰਾਹੀਂ ਇੱਕ ਗਰਭਵਤੀ ਔਰਤ ਦੀ ਡਲਿਵਰੀ ਕਰਵਾਉਣ ਵਿੱਚ ਸਹਾਇਤਾ ਕੀਤੀ ਤੇ ਉਸ ਨੇ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ।
ਇਸ ਬਾਰੇ ਕਰਾਲਪੋਰਾ ਦੇ ਬਲਾਕ ਮੈਡੀਕਲ ਅਫਸਰ ਡਾ. ਮੀਰ ਮੁਹੰਮਦ ਸ਼ਫ਼ੀ ਨੇ ਦੱਸਿਆ, ‘‘ਸ਼ੁੱਕਰਵਾਰ ਰਾਤ ਨੂੰ ਕੇਰਨ ਪ੍ਰਾਇਮਰੀ ਸਿਹਤ ਕੇਂਦਰ (ਪੀਐੱਚਸੀ) ਵਿੱਚ ਪ੍ਰਸੂਤਾ ਪੀੜਾ ਤੋਂ ਪੀੜਤ ਇੱਕ ਮਰੀਜ਼ ਲਿਆਂਦੀ ਗਈ, ਜਿਸ ਦੀ ਡਲਿਵਰੀ ਕਾਫੀ ਗੁੰਝਲਦਾਰ ਸੀ।’’ ਸਰਦ-ਰੁੱਤ ਦੌਰਾਨ ਬਰਫਬਾਰੀ ਕਾਰਨ ਕੇਰਨ ਇਲਾਕਾ ਕੁਪਵਾੜਾ ਜ਼ਿਲ੍ਹੇ ਦੇ ਬਾਕੀ ਹਿੱਸੇ ਤੋਂ ਕੱਟ ਗਿਆ ਸੀ।
ਇਸ ਲਈ ਔਰਤ ਨੂੰ ਹਵਾਈ ਰਸਤੇ ਜਣੇਪਾ ਸਹੂਲਤ ਵਾਲੇ ਹਸਪਤਾਲ ਲਿਜਾਣ ਦੀ ਲੋੜ ਸੀ। ਵੀਰਵਾਰ ਤੇ ਸ਼ੁੱਕਰਵਾਰ ਨੂੰ ਲਗਾਤਾਰ ਪਈ ਬਰਫਬਾਰੀ ਕਾਰਨ ਅਧਿਕਾਰੀਆਂ ਨੂੰ ਹਵਾਈ ਨਿਕਾਸੀ ਦਾ ਪ੍ਰਬੰਧ ਕਰਨਾ ਮੁਸ਼ਕਲ ਹੋ ਗਿਆ ਸੀ। ਇਸ ਲਈ ਮੈਡੀਕਲ ਸਟਾਫ ਨੂੰ ਕੇਰਨ ਪੀਐਚਸੀ ਵਿੱਚ ਡਲਿਵਰੀ ਕਰਵਾਉਣ ਵਿੱਚ ਸਹਾਇਤਾ ਦਾ ਵੱਖਰਾ ਢੰਗ ਅਪਣਾਉਣਾ ਪਿਆ।
ਕਰਾਲਪੋਰਾ ਸਬ-ਡਿਸਟ੍ਰਿਕਟ ਹਸਪਤਾਲ ਵਿੱਚ ਗਾਇਨੀ ਦੇ ਡਾ. ਪਰਵੇਜ਼ ਨੇ ਵਟਸਐਪ ਕਾਲ ਰਾਹੀਂ ਕੇਰਨ ਪੀਐਚਸੀ ਦੇ ਡਾ. ਅਰਸ਼ਦ ਸ਼ਫੀ ਅਤੇ ਉਸਦੇ ਮੈਡੀਕਲ ਸਟਾਫ ਦੀ ਡਲਿਵਰੀ ਕਰਵਾਉਣ ਵਿੱਚ ਸਹਾਇਤਾ ਕੀਤੀ। ਉਨ੍ਹਾਂ ਕਿਹਾ, ‘‘ਛੇ ਘੰਟਿਆਂ ਮਗਰੋਂ ਸਿਹਤਮੰਦ ਲੜਕੀ ਨੇ ਜਨਮ ਲਿਆ। ਜ਼ੱਚਾ ਤੇ ਬੱਚਾ ਦੋਵੇਂ ਠੀਕ ਹਨ।’’
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ : Shane Warne ਦੇ ਸਨਮਾਨ 'ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ 'ਤੇ ਦਿੱਤਾ ਜਾਵੇਗਾ ਇਹ ਐਵਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ