ਪੜਚੋਲ ਕਰੋ
(Source: ECI/ABP News)
ਅਸਮਾਨ 'ਚੋਂ ਕੁੱਦ ਵਿਆਹ ‘ਚ ਕੀਤੀ ਲਾੜੇ ਨੇ ਐਂਟਰੀ, ਜਾਣੋ ਫੇਰ ਕੀ ਹੋਇਆ
ਅੱਜਕੱਲ੍ਹ ਲੋਕਾਂ ‘ਚ ਆਪਣੇ ਵਿਆਹ ਦਾ ਦਿਨ ਕੁੱਝ ਵੱਖਰਾ ਕਰ ਉਸ ਨੂੰ ਯਾਦਗਾਰ ਬਣਾਉਣ ਦਾ ਤਰੀਕਾ ਕਾਫੀ ਟ੍ਰੈਂਡ ਕਰਨ ਲੱਗ ਗਿਆ ਹੈ। ਇਸ ਦਿਨ ਨੂੰ ਖਾਸ ਬਣਾਉਣ ਲਈ ਉਹ ਕੁਝ ਵੀ ਕਰਦੇ ਹਨ ਤੇ ਵੱਖ-ਵੱਖ ਤਰੀਕੇ ਅਪਨਾਉਂਦੇ ਹਨ।

ਨਵੀਂ ਦਿੱਲੀ: ਅੱਜਕੱਲ੍ਹ ਲੋਕਾਂ ‘ਚ ਆਪਣੇ ਵਿਆਹ ਦਾ ਦਿਨ ਕੁੱਝ ਵੱਖਰਾ ਕਰ ਉਸ ਨੂੰ ਯਾਦਗਾਰ ਬਣਾਉਣ ਦਾ ਤਰੀਕਾ ਕਾਫੀ ਟ੍ਰੈਂਡ ਕਰਨ ਲੱਗ ਗਿਆ ਹੈ। ਇਸ ਦਿਨ ਨੂੰ ਖਾਸ ਬਣਾਉਣ ਲਈ ਉਹ ਕੁਝ ਵੀ ਕਰਦੇ ਹਨ ਤੇ ਵੱਖ-ਵੱਖ ਤਰੀਕੇ ਅਪਨਾਉਂਦੇ ਹਨ। ਇਸ ਦੌਰਾਨ ਹੀ ਇੱਕ ਲਾੜੇ ਦਾ ਸਕਾਈਡਾਈਵਿੰਗ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਅਸਲ ‘ਚ ਅਮਰੀਕਾ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਅਕਸ਼ੈ ਯਾਦਵ ਨੇ ਆਪਣੇ ਵਿਆਹ ‘ਚ ਗ੍ਰੈਂਡ ਐਂਟਰੀ ਲਈ ਵੱਖਰਾ ਤਰੀਕਾ ਚੁਣਿਆ ਜਿਸ ਨੂੰ ਜਾਣ ਤੁਸੀਂ ਵੀ ਹੈਰਾਨ ਹੋ ਜਾਓਗੇ। ਆਪਣੇ ਵਿਆਹ ‘ਚ ਗ੍ਰੈਂਡ ਐਂਟਰੀ ਲਈ ਅਕਸ਼ੈ ਨੇ ਸਕਾਈਡਾਰਈਵਿੰਗ ਕੀਤੀ। ਮੈਕਸਿਕੋ ਦੇ ਲਾਸ ਕੈਬੋਸ ‘ਚ ਗਗਨਪ੍ਰੀਤ ਨਾਲ ਵਿਆਹ ਲਈ ਅਕਸ਼ੈ ਹਵਾਈ ਜਹਾਜ਼ ਵਿੱਚੋਂ ਛਾਲ ਮਾਰ ਪੈਰਾਸ਼ੂਟ ਦੀ ਮਦਦ ਨਾਲ ਗ੍ਰੈਂਡ ਐਂਟਰੀ ਕੀਤੀ। ਆਕਾਸ਼ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ।
ਇਸ ਵੀਡੀਓ ‘ਚ ਆਕਾਸ਼ ਦਾ ਹੌਸਲਾ 500 ਮਹਿਮਾਨਾਂ ਨੇ ਵਧਾਇਆ। ਦੱਸ ਦਈਏ ਕਿ ਵਿਆਹ ਦੀ ਪਲਾਨਿੰਗ ਕਰਦੇ ਹੋਏ ਉਸ ਨੇ ਪਾਣੀ ਰਾਹੀਂ ਐਂਟਰੀ ਦਾ ਪਲਾਨ ਕੀਤਾ ਸੀ ਜਿਸ ਨੂੰ ਕੁਝ ਕਾਨੂੰਨੀ ਕਾਰਨਾਂ ਕਰਕੇ ਮਨਜੂਰੀ ਨਹੀਂ ਮਿਲੀ। ਇਸ ਤੋਂ ਬਾਅਦ ਉਸ ਨੇ ਅਸਮਾਨ ਰਾਹੀਂ ਵੱਖਰੀ ਐਂਟਰੀ ਦਾ ਪਲਾਨ ਬਣਾਇਆ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
