(Source: ECI/ABP News)
Holi 2022: ਹੋਲੀ 'ਤੇ ਜਵਾਈ ਨੂੰ ਮਿਲਦੀ ਗਧੇ ਦੀ ਸਵਾਰੀ, ਇਸ ਪਿੰਡ 'ਚ ਨਿਭਾਈ ਜਾਂਦੀ ਅਜੀਬੋ-ਗਰੀਬ ਪਰੰਪਰਾ
ਹੋਲੀ ਪੂਰੇ ਭਾਰਤ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਇੱਕ ਤਿਉਹਾਰ ਹੈ। ਇਸ ਸਾਲ 17 ਮਾਰਚ ਨੂੰ ਹੋਲਿਕਾ ਦਹਨ ਤੇ 18 ਮਾਰਚ ਨੂੰ ਧੂਲੰਡੀ ਮਨਾਇਆ ਜਾਵੇਗਾ।
![Holi 2022: ਹੋਲੀ 'ਤੇ ਜਵਾਈ ਨੂੰ ਮਿਲਦੀ ਗਧੇ ਦੀ ਸਵਾਰੀ, ਇਸ ਪਿੰਡ 'ਚ ਨਿਭਾਈ ਜਾਂਦੀ ਅਜੀਬੋ-ਗਰੀਬ ਪਰੰਪਰਾ Donkey Holi : Son-in-law' Rides A Donkey To Celebrate Holi In This Maharashtrian Village Holi 2022: ਹੋਲੀ 'ਤੇ ਜਵਾਈ ਨੂੰ ਮਿਲਦੀ ਗਧੇ ਦੀ ਸਵਾਰੀ, ਇਸ ਪਿੰਡ 'ਚ ਨਿਭਾਈ ਜਾਂਦੀ ਅਜੀਬੋ-ਗਰੀਬ ਪਰੰਪਰਾ](https://feeds.abplive.com/onecms/images/uploaded-images/2022/03/16/cc9abfe6b22f694a21375a5eaf5510e2_original.jpg?impolicy=abp_cdn&imwidth=1200&height=675)
Holi 2022: ਹੋਲੀ ਪੂਰੇ ਭਾਰਤ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਇੱਕ ਤਿਉਹਾਰ ਹੈ। ਇਸ ਸਾਲ 17 ਮਾਰਚ ਨੂੰ ਹੋਲਿਕਾ ਦਹਨ ਤੇ 18 ਮਾਰਚ ਨੂੰ ਧੂਲੰਡੀ ਮਨਾਇਆ ਜਾਵੇਗਾ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਇੱਕ ਪਿੰਡ ਵਿੱਚ ਇੱਕ ਅਜੀਬ ਹੋਲੀ ਪਰੰਪਰਾ ਹੈ, ਜੋ 90 ਸਾਲਾਂ ਤੋਂ ਚੱਲੀ ਆ ਰਹੀ ਹੈ।
ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ "ਨਵੀਨਤਮ ਜਵਾਈ" ਨੂੰ ਗਧੇ ਦੀ ਸਵਾਰੀ ਤੇ ਆਪਣੀ ਪਸੰਦ ਦੇ ਕੱਪੜੇ ਮਿਲਦੇ ਹਨ। ਜ਼ਿਲ੍ਹੇ ਦੀ ਕੇਜ ਤਹਿਸੀਲ ਦੇ ਵਿਦਾ ਪਿੰਡ ਵਿੱਚ ਇਹ ਰਸਮ ਕੀਤੀ ਜਾਂਦੀ ਹੈ। ਪਹਿਲਾਂ ਪਿੰਡ ਦੇ ਨਵੇਂ ਜਵਾਈ ਦੀ ਸ਼ਨਾਖਤ ਕੀਤੀ ਜਾਂਦੀ ਹੈ ਤੇ ਫਿਰ ਉਸ 'ਤੇ ਨਜ਼ਰ ਰੱਖੀ ਜਾਂਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਹੋਲੀ ਵਾਲੇ ਦਿਨ ਲਾਪਤਾ ਨਾ ਹੋ ਜਾਵੇ ਤੇ ਗਧੇ ਦੀ ਸਵਾਰੀ ਨਾ ਛੱਡੇ।
ਜਾਣਕਾਰੀ ਅਨੁਸਾਰ ਇਸ ਪਰੰਪਰਾ ਦੀ ਸ਼ੁਰੂਆਤ ਆਨੰਦਰਾਓ ਦੇਸ਼ਮੁੱਖ ਨਾਮ ਦੇ ਇੱਕ ਵਸਨੀਕ ਨੇ ਕੀਤੀ ਸੀ ,ਜਿਸ ਦਾ ਪਿੰਡ ਵਾਸੀ ਬਹੁਤ ਸਤਿਕਾਰ ਕਰਦੇ ਸਨ। ਇਹ ਆਨੰਦਰਾਓ ਦੇ ਜਵਾਈ ਤੋਂ ਸ਼ੁਰੂ ਹੋਇਆ ਸੀ ਅਤੇ ਉਦੋਂ ਤੋਂ ਇਹ ਸਾਲਾਂ ਬਾਅਦ ਵੀ ਜਾਰੀ ਹੈ।
ਦੱਸਿਆ ਜਾਂਦਾ ਹੈ ਕਿ ਇਹ ਗਧੇ ਦੀ ਸਵਾਰੀ ਪਿੰਡ ਦੇ ਵਿਚਕਾਰ ਤੋਂ ਸ਼ੁਰੂ ਹੋ ਕੇ 11 ਵਜੇ ਹਨੂੰਮਾਨ ਮੰਦਰ ਵਿਖੇ ਸਮਾਪਤ ਹੁੰਦੀ ਹੈ। ਇਸ ਮੌਕੇ ਪਿੰਡ ਦੇ ਚੁਣੇ ਹੋਏ ਜਵਾਈ ਨੂੰ ਉਸ ਦੀ ਪਸੰਦ ਦੇ ਕੱਪੜੇ ਦਿੱਤੇ ਜਾਂਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)