ਪੜਚੋਲ ਕਰੋ
ਲਓ ਜੀ! ਸਾਂਭ ਲਵੋ ਹੰਝੂ, ਕਿਉਂਕਿ ਇਨ੍ਹਾਂ ਤੋਂ ਬਣ ਸਕਦੀ ਹੈ ਬਿਜਲੀ

ਲੰਦਨ: ਵਿਗਿਆਨੀਆਂ ਦਾ ਕਹਿਣਾ ਹੈ ਕਿ ਅੰਡੇ ਦੇ ਸਫੈਦ ਹਿੱਸੇ, ਹੰਝੂਆਂ, ਲਾਰ ਅਤੇ ਦੁਧਾਰੂ ਜੀਵਾਂ ਦੇ ਦੁੱਧ 'ਚ ਮਿਲਣ ਵਾਲੇ ਪ੍ਰੋਟੀਨ ਦੀ ਵਰਤੋਂ ਬਿਜਲੀ ਬਣਾਉਣ ਅਤੇ ਭਵਿੱਖ 'ਚ ਮੈਡੀਕਲ ਔਜ਼ਾਰ ਬਨਾਉਣ ਲਈ ਵਰਤਿਆ ਜਾ ਸਕਦਾ ਹੈ। ਆਇਰਲੈਂਡ ਦੀ ਯੂਨੀਵਰਸਿਟੀ ਆਫ਼ ਲਾਇਮਰਿਕ (ਯੂ.ਐਲ.) ਦੇ ਖੋਜਕਾਰਾਂ ਨੂੰ ਨੇ ਲੱਭਿਆ ਹੈ ਕਿ ਪ੍ਰੋਟੀਨ ਦੇ ਇੱਕ ਤਰ੍ਹਾਂ ਲਾਇਸੋਜ਼ਾਈਮ ਦੇ ਕ੍ਰਿਸਟਲਾਂ 'ਤੇ ਦਬਾਅ ਬਣਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਦਬਾਅ ਬਣਾ ਕੇ ਬਿਜਲੀ ਪੈਦਾ ਕਰਨ ਦੀ ਇਸ ਤਾਕਤ ਨੂੰ ਪਾਇਜੋਇਲੈਕਟ੍ਰਿਸਿਟੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਸਫਟਿਕ ਵਰਗੇ ਪਦਾਰਥਾਂ ਦਾ ਗੁਣ ਹੈ ਜੋ ਕਿ ਐਨਰਜੀ ਨੂੰ ਬਿਜਲੀ 'ਚ ਬਦਲਣ ਦਿੰਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਲਾਇਸੋਜ਼ੋਮ ਦੇ ਕ੍ਰਿਸਟਲਜ਼ ਨੂੰ ਆਸਾਨੀ ਨਾਲ ਕੁਦਰਤੀ ਸਾਧਨਾਂ ਤੋਂ ਬਣਾਇਆ ਜਾ ਸਕਦਾ ਹੈ। ਇਸ ਖੋਜ ਨਾਲ ਊਰਜਾ ਦੇ ਖੇਤਰ 'ਚ ਹੋਰ ਰਿਸਰਚ ਹੋ ਸਕਦੀ ਹੈ। ਇਸ ਦਾ ਇਸਤੇਮਾਲ ਵੀ ਵੱਡੇ ਪੱਧਰ 'ਤੇ ਕੀਤਾ ਜਾ ਸਕਦਾ ਹੈ। ਇਹ ਖੋਜ ਪੱਤਰ ਅਪਲਾਇਡ ਫਿਜ਼ਿਕਸ ਲੈਟਰਸ 'ਚ ਪ੍ਰਕਾਸ਼ਤ ਹੋਇਆ ਹੈ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ




















