ਮਛੇਰਾ ਖੋਲ ਸਣੇ ਮੋਤੀ ਨੂੰ ਘਰ ਲੈ ਆਇਆ।ਉਸ ਨੇ ਇਸ ਨੂੰ ਭਾਗਸ਼ਾਲੀ ਪੱਥਰ ਸਮਝ ਕੇ ਆਪਣੇ ਬੈੱਡ ਹੇਠਾਂ ਰੱਖ ਦਿੱਤਾ। ਦੱਸਣਯੋਗ ਹੈ ਕਿ ਆਮ ਤੌਰ 'ਤੇ ਕਿਸੇ ਵੀ ਮੋਤੀ ਦਾ ਅਕਾਰ 1 ਸੈਮੀ ਤੋਂ 3 ਸੈਮੀ ਤੱਕ ਦਾ ਹੁੰਦਾ ਹੈ, ਪਰ ਇਹ ਮੋਤੀ 26 ਇੰਜ ਲੰਬਾ ਤੇ 12 ਇੰਚ ਚੌੜਾ ਹੈ।ਪਹਿਲਾਂ ਇਹ ਰਿਕਾਰਡ ਪਰਲ ਆਫ ਅੱਲ੍ਹਾ ਦੇ ਨਾਂਅ ਸੀ, ਜਿਸ ਦੀ ਕੀਮਤ 4 ਕਰੋੜ ਡਾਲਰ (260 ਕਰੋੜ ਰੁਪਏ) ਹੈ।