(Source: ECI/ABP News/ABP Majha)
ਬੈਂਕ ਖਾਤੇ ’ਚ 742 ਕਰੋੜ ਰੁਪਏ ਵੇਖ ਹੈਰਾਨ ਹੋਈ ਮਹਿਲਾ, ਬਾਅਦ ’ਚ ਨੈਗੇਟਿਵ ਬੈਲੈਂਸ ਦਾ ਖ਼ੁਲਾਸਾ
ਔਰਤ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਬਹੁਤੇ ਲੋਕਾਂ ਨੇ ਸੋਚਿਆ ਹੋਵੇਗਾ ਕਿ ਉਸ ਨੇ ਲਾਟਰੀ ਜਿੱਤੀ ਹੈ, ਪਰ ਇਸ ਦੇ ਉਲਟ, ਉਹ ਬੈਲੈਂਸ ਵੇਖ ਕੇ ਡਰ ਗਏ ਸਨ। ਔਰਤ ਨੇ ਕਿਹਾ 'ਮੈਂ ਜਾਣਦੀ ਹਾਂ ਕਿ ਮੈਂ ਉਨ੍ਹਾਂ ਲੋਕਾਂ ਬਾਰੇ ਕਹਾਣੀਆਂ ਪੜ੍ਹੀਆਂ ਹਨ।
ਨਵੀਂ ਦਿੱਲੀ: ਮਹੀਨੇ ਦੇ ਅਖੀਰ ਵਿੱਚ, ਸਾਡੇ ਸਾਰਿਆਂ ਕੋਲ ਸਾਡੇ ਖਾਤੇ ਵਿੱਚ ਬਹੁਤ ਘੱਟ ਜਾਂ ਕੋਈ ਪੈਸਾ ਬਕਾਇਆ ਨਹੀਂ ਹੁੰਦਾ, ਪਰ ਕੀ ਕਦੇ ਇੰਝ ਹੋਇਆ ਹੈ ਕਿ ਜਦੋਂ ਤੁਸੀਂ ਆਪਣਾ ਬਕਾਇਆ ਚੈੱਕ ਕੀਤਾ ਹੈ, ਤਾਂ ਅਚਾਨਕ ਜ਼ੀਰੋ ਜਾਂ ਘੱਟ ਰੁਪਏ ਦੀ ਬਜਾਏ, 742 ਕਰੋੜ 7 ਲੱਖ 50 ਹਜ਼ਾਰ ਰੁਪਏ ਉਸ ਵਿੱਚ ਪਏ ਹੋਣ। ਤੁਸੀਂ ਇਹ ਸੁਣਕੇ ਹੈਰਾਨ ਹੋਏ ਪਰ ਇਹ ਸੱਚ ਹੈ ਤੇ ਅਜਿਹਾ ਹੋਇਆ ਹੈ।
ਦਰਅਸਲ, ਜਦੋਂ ਜੂਲੀਆ ਯੈਨਕੋਵਸਕੀ ਨਾਮ ਦੀ ਇੱਕ ਔਰਤ, ਮਹੀਨੇ ਦੇ ਅੰਤ ਵਿੱਚ ਏਟੀਐਮ ਤੋਂ 20 ਡਾਲਰ ਭਾਵ ਲਗਪਗ 1500 ਰੁਪਏ ਕਢਵਾਉਣ ਗਈ, ਤਾਂ ਪੈਸੇ ਉਸ ਵਿੱਚੋਂ ਬਾਹਰ ਨਹੀਂ ਆਏ, ਪਰ ਰਸੀਦ ਵਿਚ ਉਸ ਨੂੰ ਮਿਲਿਆ ਮੌਜੂਦਾ ਬਕਾਇਆ 742 ਕਰੋੜ 7 ਲੱਖ 50 ਹਜ਼ਾਰ ਰੁਪਏ ਲਿਖਿਆ। ਉਹ ਕੀ ਵੇਖ ਕੇ ਹੈਰਾਨ ਰਹਿ ਗਈ।
ਭਾਵੇਂ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਉਹ ਕਦੇ ਅਰਬਪਤੀ ਨਹੀਂ ਬਣੀ ਸੀ, ਕਿਉਂਕਿ 742 ਕਰੋੜ 7 ਲੱਖ 50 ਹਜ਼ਾਰ ਰੁਪਏ ਉਸ ਦੇ ਖਾਤੇ ਵਿੱਚ ਕਦੇ ਟ੍ਰਾਂਸਫ਼ਰ ਨਹੀਂ ਹੋਏ ਸਨ। ਬੈਂਕ ਦੇ ਇੱਕ ਨੁਮਾਇੰਦੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬੈਂਕ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਇਹ ਪੌਜ਼ਿਟਿਵ ਬੈਲੈਂਸ ਨਹੀਂ ਸੀ, ਬਲਕਿ ਇਕ ਅਰਬ ਡਾਲਰ ਦਾ ਨੈਗੇਟਿਵ ਬੈਲੈਂਸ ਸੀ। ਬੈਂਕ ਨੇ ਸਪੱਸ਼ਟ ਕੀਤਾ ਕਿ ਲੋਕਾਂ ਨੂੰ ਅਜਿਹੇ ਸਥਿਤੀ ਵਿਚ ਸਹੀ ਦਸਤਾਵੇਜ਼ ਜਮ੍ਹਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਸਾਂਝੇ ਬੈਂਕ ਖਾਤੇ ਨੂੰ ਫ਼੍ਰੀਜ਼ ਹੋਣ ਤੋਂ ਬਚਾਇਆ ਜਾ ਸਕੇ।
ਇੰਨੀ ਰਕਮ ਵੇਖ ਕੇ ਡਰ ਗਈ ਔਰਤ
ਔਰਤ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਬਹੁਤੇ ਲੋਕਾਂ ਨੇ ਸੋਚਿਆ ਹੋਵੇਗਾ ਕਿ ਉਸ ਨੇ ਲਾਟਰੀ ਜਿੱਤੀ ਹੈ, ਪਰ ਇਸ ਦੇ ਉਲਟ, ਉਹ ਬੈਲੈਂਸ ਵੇਖ ਕੇ ਡਰ ਗਏ ਸਨ। ਔਰਤ ਨੇ ਕਿਹਾ 'ਮੈਂ ਜਾਣਦੀ ਹਾਂ ਕਿ ਮੈਂ ਉਨ੍ਹਾਂ ਲੋਕਾਂ ਬਾਰੇ ਕਹਾਣੀਆਂ ਪੜ੍ਹੀਆਂ ਹਨ ਜਿਨ੍ਹਾਂ ਨੇ ਪੈਸੇ ਲਏ ਜਾਂ ਪੈਸੇ ਕਢਵਾਏ ਤੇ ਫਿਰ ਉਨ੍ਹਾਂ ਨੂੰ ਬਾਅਦ ਵਿੱਚ ਭੁਗਤਾਨ ਕਰਨੇ ਪਏ ਤੇ ਮੈਂ ਅਜਿਹਾ ਨਹੀਂ ਕਰਾਂਗੀ ਕਿਉਂਕਿ ਇਹ ਮੇਰੇ ਪੈਸੇ ਨਹੀਂ ਹਨ, ਇਸ ਲਈ ਮੈਂ ਇਸ ਨੂੰ ਨਹੀਂ ਲਵਾਂਗੀ'।
'ਇਹ ਸਿੱਖਣ ਦਾ ਤਜਰਬਾ ਹੈ'
ਔਰਤ ਨੇ ਇਸ ਮਾਮਲੇ ਵਿੱਚ ਕਿਹਾ ਕਿ ਸਾਈਬਰ ਕ੍ਰਾਈਮ ਇਨ੍ਹਾਂ ਦਿਨਾਂ ਵਿੱਚ ਵਧਿਆ ਹੈ, ਇਸ ਲਈ ਇਹ ਸਿੱਖਣ ਵਾਲਾ ਤਜਰਬਾ ਸੀ ਅਤੇ ਉਮੀਦ ਹੈ ਕਿ ਦੂਸਰੇ ਵੀ ਉਨ੍ਹਾਂ ਦੀ ਕਹਾਣੀ ਤੋਂ ਸਿੱਖ ਸਕਦੇ ਹੋ।
ਇਹ ਵੀ ਪੜ੍ਹੋ: Farmers Protest: ਬੀਜੇਪੀ ਨੂੰ ਸਤਾਉਂਦੀ ਰਹੇਗੀ 26 ਤਾਰੀਖ, ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਰਵਾਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin