ਅਜੀਬੋ-ਗਰੀਬ ਮਾਮਲਾ ! ਪਿੱਠ ਪਿੱਛੇ ਬੁਆਏਫ੍ਰੈਂਡ ਕਰ ਰਿਹਾ ਸੀ ਅਜਿਹੀ ਹਰਕਤ, ਸਮਾਰਟ ਵਾਚ ਨੇ ਇੰਝ ਖੋਲ੍ਹੀ ਪੋਲ
ਇੱਕ ਕੁੜੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਬੁਆਏਫ੍ਰੈਂਡ ਦੀ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ। ਉਸ ਨੇ ਦੱਸਿਆ ਕਿ ਕਿਵੇਂ ਉਸ ਦਾ ਬੁਆਏਫ੍ਰੈਂਡ ਦੂਜੀਆਂ ਕੁੜੀਆਂ ਨਾਲ ਲੁਕ-ਛਿਪ ਕੇ ਗੱਲਾਂ ਕਰਦਾ ਸੀ। ਇੰਨਾ ਹੀ ਨਹੀਂ ਉਹ ਸੈਕਸ ਵਰਕਰਾਂ ਦੇ ਸੰਪਰਕ ਵਿੱਚ ਵੀ ਸੀ।
ਇੱਕ ਕੁੜੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਬੁਆਏਫ੍ਰੈਂਡ ਦੀ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ। ਉਸ ਨੇ ਦੱਸਿਆ ਕਿ ਕਿਵੇਂ ਉਸ ਦਾ ਬੁਆਏਫ੍ਰੈਂਡ ਦੂਜੀਆਂ ਕੁੜੀਆਂ ਨਾਲ ਲੁਕ-ਛਿਪ ਕੇ ਗੱਲਾਂ ਕਰਦਾ ਸੀ। ਇੰਨਾ ਹੀ ਨਹੀਂ ਉਹ ਸੈਕਸ ਵਰਕਰਾਂ ਦੇ ਸੰਪਰਕ ਵਿੱਚ ਵੀ ਸੀ। ਲੜਕੀ ਨੇ ਸਮਾਰਟ ਵਾਚ ਰਾਹੀਂ ਬੁਆਏਫ੍ਰੈਂਡ ਦੀ ਪੋਲ ਖੋਲ੍ਹਣ ਦਾ ਦਾਅਵਾ ਕੀਤਾ ਹੈ।
ਦਰਅਸਲ, ਲੜਕੀ ਨੇ ਹਾਲ ਹੀ ਵਿੱਚ ਟਿਕਟੋਕ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਬੁਆਏਫ੍ਰੈਂਡ ਦੀ ਚੈਟ ਦਿਖਾਈ ਹੈ, ਜਿਸ ਵਿੱਚ ਬੁਆਏਫ੍ਰੈਂਡ ਨੇ ਸੈਕਸ ਵਰਕਰਾਂ ਤੇ ਹੋਰ ਕੁੜੀਆਂ ਨੂੰ ਮੈਸੇਜ ਕੀਤੇ ਹਨ। ਇਸ ਚੈਟ ਨੂੰ ਕੁੜੀ ਨੇ ਸਮਾਰਟ ਵਾਚ 'ਚ ਦੇਖਿਆ ਸੀ। ਉਨ੍ਹਾਂ ਨੇ ਇਸ ਦਾ ਸਕਰੀਨਸ਼ਾਟ ਵੀ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।
ਟਿਕਟੌਕ ਕੁੜੀ ਨੇ ਦੱਸਿਆ ਕਿ ਸਮਾਰਟ ਵਾਚ 'ਚ ਬੁਆਏਫ੍ਰੈਂਡ ਦੀ ਦੂਜੀਆਂ ਕੁੜੀਆਂ ਨਾਲ ਚੈਟ ਨੂੰ ਦੇਖਣ ਤੋਂ ਬਾਅਦ ਉਸ ਦਾ ਦਿਲ ਟੁੱਟ ਗਿਆ। ਉਸ ਨੇ ਦੱਸਿਆ ਕਿ ਬੈਡ ਰੂਮ ਤੋਂ ਲੈ ਕੇ ਖਾਣਾ ਖਾਣ ਤੱਕ ਦੇ ਬਾਰੇ 'ਚ ਉਸਦਾ ਬੁਆਏਫ੍ਰੈਂਡ ਚੈਟ ਕਰਕੇ ਲੜਕੀਆਂ ਨੂੰ ਦੱਸਦਾ ਸੀ। ਉਹ ਵੀ ਓਦੋਂ ਜਦੋਂ ਕਦੇ-ਕਦਾਈਂ ਮੈਂ ਖ਼ੁਦ ਉਸ ਦੇ ਆਸ-ਪਾਸ ਹੁੰਦੀ ਸੀ।
ਚੈਟ ਵਿੱਚ ਕੀ ਸੀ?
ਲੜਕੀ ਵੱਲੋਂ ਸ਼ੇਅਰ ਕੀਤੇ ਗਏ ਸਕਰੀਨਸ਼ਾਟ 'ਚ ਦੇਖਿਆ ਜਾ ਰਿਹਾ ਹੈ ਕਿ ਮੈਸੇਜ 'ਚ ਲੜਕੀਆਂ ਦੀ ਤਾਰੀਫ ਕੀਤੀ ਗਈ ਹੈ। ਲੜਕੀ ਦਾ ਕਹਿਣਾ ਹੈ ਕਿ ਬੁਆਏਫ੍ਰੈਂਡ ਸੈਕਸ ਵਰਕਰਾਂ ਨਾਲ ਵੀ ਗੱਲ ਕਰਦਾ ਸੀ। ਲੜਕੀ ਦੀ ਇਸ ਖੁਲਾਸੇ ਵਾਲੀ ਵੀਡੀਓ ਨੂੰ ਟਿਕਟੌਕ 'ਤੇ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਨਾਲ ਹੀ 25 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਨੂੰ ਲਾਇਕ ਵੀ ਕੀਤਾ ਹੈ। ਸਾਰੇ ਯੂਜ਼ਰਸ ਨੇ ਇਸ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਿਸੇ ਯੂਜ਼ਰ ਨੇ ਬੁਆਏਫ੍ਰੈਂਡ ਨੂੰ ਧੋਖੇਬਾਜ਼ ਕਿਹਾ ਹੈ ਤਾਂ ਕਿਸੇ ਨੇ ਕਿਹਾ ਕਿ ਲੜਕੀ ਨੂੰ ਉਸ ਦੀ ਖਬਰ ਲੈਣੀ ਚਾਹੀਦੀ ਹੈ।