![ABP Premium](https://cdn.abplive.com/imagebank/Premium-ad-Icon.png)
ਮੁੰਡੇ ਦੇ ਵਿਆਹ ‘ਚ ਜੰਞ 'ਤੇ ਉਡਾਏ 35 ਲੱਖ ਰੁਪਏ, ਹੈਲੀਕਾਪਟਰ ‘ਤੇ ਹੋਈ ਲਾੜੇ ਦੀ ਐਂਟਰੀ
ਗੁਜਰਾਤ ਦੇ ਜਾਮਨਗਰ 'ਚ ਇਕ ਅਨੌਖਾ ਵਿਆਹ ਦੇਖਣ ਨੂੰ ਮਿਲਿਆ। ਇਸ ਵਿਆਹ ਨੂੰ ਵੇਖ ਕੇ ਸਭ ਦੇ ਹੋਸ਼ ਉੱਡ ਗਏ। ਪਿਤਾ ਨੇ ਲੱਖਾਂ ਰੁਪਏ ਆਪਣੇ ਪੁੱਤਰ ਦੇ ਵਿਆਹ ਵਿੱਚ ਲੱਖਾਂ ਰੁਪਏ ਵਹਾ ਦਿੱਤੇ। ਵਿਆਹ ਦੀ ਵੀਡੀਓ ਫੇਸਬੁੱਕ, ਟਵਿੱਟਰ ਤੇ ਟਿਕਟੋਕ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਹੀ ਹੈ। ਲਾੜੇ ਦੇ ਪਿਤਾ ਇੱਕ ਕਾਰੋਬਾਰੀ ਹਨ।
![ਮੁੰਡੇ ਦੇ ਵਿਆਹ ‘ਚ ਜੰਞ 'ਤੇ ਉਡਾਏ 35 ਲੱਖ ਰੁਪਏ, ਹੈਲੀਕਾਪਟਰ ‘ਤੇ ਹੋਈ ਲਾੜੇ ਦੀ ਐਂਟਰੀ gujarat-jamnagar-groom-arrives-in-helicopter-family-showers-money-video-viral- ਮੁੰਡੇ ਦੇ ਵਿਆਹ ‘ਚ ਜੰਞ 'ਤੇ ਉਡਾਏ 35 ਲੱਖ ਰੁਪਏ, ਹੈਲੀਕਾਪਟਰ ‘ਤੇ ਹੋਈ ਲਾੜੇ ਦੀ ਐਂਟਰੀ](https://static.abplive.com/wp-content/uploads/sites/5/2019/12/03204144/money.jpg?impolicy=abp_cdn&imwidth=1200&height=675)
ਗਾਂਧੀਨਗਰ: ਗੁਜਰਾਤ ਦੇ ਜਾਮਨਗਰ 'ਚ ਇਕ ਅਨੌਖਾ ਵਿਆਹ ਦੇਖਣ ਨੂੰ ਮਿਲਿਆ। ਇਸ ਵਿਆਹ ਨੂੰ ਵੇਖ ਕੇ ਸਭ ਦੇ ਹੋਸ਼ ਉੱਡ ਗਏ। ਪਿਤਾ ਨੇ ਲੱਖਾਂ ਰੁਪਏ ਆਪਣੇ ਪੁੱਤਰ ਦੇ ਵਿਆਹ ਵਿੱਚ ਲੱਖਾਂ ਰੁਪਏ ਵਹਾ ਦਿੱਤੇ। ਵਿਆਹ ਦੀ ਵੀਡੀਓ ਫੇਸਬੁੱਕ, ਟਵਿੱਟਰ ਤੇ ਟਿਕਟੋਕ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਹੀ ਹੈ। ਲਾੜੇ ਦੇ ਪਿਤਾ ਇੱਕ ਕਾਰੋਬਾਰੀ ਹਨ।
ਵਿਆਹ ਜਾਮਨਗਰ ਦੇ ਚੇਲਾ ਪਿੰਡ ਵਿੱਚ ਜਡੇਜਾ ਪਰਿਵਾਰ ਵਿੱਚ ਸ਼ਾਦੀ ਢੰਗ ਨਾਲ ਵਿਆਹ ਹੋਇਆ। ਲਾੜਾ ਰਿਸ਼ੀਰਾਜ ਜਡੇਜਾ ਪਿੰਡ ਕੁੰਡ ਤੋਂ ਹੈਲੀਕਾਪਟਰ ਰਾਹੀਂ ਲਾੜੀ ਲਿਆਉਣ ਲਈ ਚੇਲਾ ਪਿੰਡ ਪਹੁੰਚਿਆ।
ਲਾੜੇ ਨੂੰ ਹੈਲੀਕਾਪਟਰ ਤੋਂ ਹੇਠਾਂ ਆਉਂਦਿਆਂ ਵੇਖ ਕੇ ਲੜਕੀ ਪੱਖ ਦੇ ਲੋਕ ਹੈਰਾਨ ਰਹਿ ਗਏ। ਪਿੰਡ ਦੇ ਲੋਕਾਂ ਨੇ ਬਾਰ-ਬਾਰ ਹੈਲੀਕਾਪਟਰ ਵੇਖਣਾ ਸ਼ੁਰੂ ਕਰ ਦਿੱਤਾ। ਲਾੜੇ ਦੇ ਆਉਂਦਿਆਂ ਹੀ ਜੰਞ ਸਚਾਈ ਗਈ ਤੇ ਲਾੜੇ ਦੇ ਪਰਿਵਾਰ ਤੇ ਦੋਸਤਾਂ ਨੇ ਪੈਸੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ।
ਪਰਿਵਾਰ ਨੇ ਵਿਆਹ ਵਿੱਚ ਰੱਜ ਕੇ 100, 500 ਅਤੇ 2 ਹਜ਼ਾਰ ਦੇ ਨੋਟ ਉਡਾਏ। ਅੰਗ੍ਰੇਜ਼ੀ ਅਖਬਾਰ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਅਨੁਸਾਰ ਪਿੰਡ ਦੇ ਪਿੰਡ ਦੇ ਸਰਪੰਚ ਰਾਜਿੰਦਰ ਭਾਟੀ ਨੇ ਦੱਸਿਆ ਕਿ ਲਾੜੇ ਦੇ ਰਿਸ਼ਤੇਦਾਰਾਂ ਨੇ ਕਰੀਬ 35 ਲੱਖ ਰੁਪਏ ਉਡਾਏ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)