ਪੜਚੋਲ ਕਰੋ

Punjab News: ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ

Sarpanch of Aam Aadmi Party: ਬਰਨਾਲਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੱਸ ਦੇਈਏ ਕਿ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਛੰਨਾ ਗੁਲਾਬ ਸਿੰਘ

Sarpanch of Aam Aadmi Party: ਬਰਨਾਲਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੱਸ ਦੇਈਏ ਕਿ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਛੰਨਾ ਗੁਲਾਬ ਸਿੰਘ ਦੇ ਸਰਪੰਚ ਸੁਖਜੀਤ ਸਿੰਘ ਦੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਲੋਕਾਂ ਤੇ ਹੀ ਕਤਲ ਦੇ ਦੋਸ਼ ਹਨ। ਮ੍ਰਿਤਕ ਸਰਪੰਚ ਸੁਖਜੀਤ ਸਿੰਘ ਪਿੰਡ ਵਿੱਚ ਚਿੱਟੇ ਦਾ ਨਸ਼ਾ ਬੰਦ ਕਰਦਾ ਸੀ, ਜਿਸ ਕਾਰਨ ਰੰਜਿਸ਼ ਕਾਰਨ ਉਸ ਦਾ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 40-50 ਹਮਲਾਵਰਾਂ ਨੇ ਘਰ ਵਿੱਚ ਆ ਕੇ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਹਵਾਈ ਫਾਇਰ ਵੀ ਕੀਤੇ।

ਇਸ ਹਮਲੇ ਵਿੱਚ ਮ੍ਰਿਤਕ ਸਰਪੰਚ ਤੋਂ ਇਲਾਵਾ ਮ੍ਰਿਤਕ ਦਾ ਪਿਤਾ ਅਤੇ ਸਾਥੀ ਵੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਸਰਪੰਚ ਆਮ ਆਦਮੀ ਪਾਰਟੀ ਨਾਲ ਸਬੰਧਤ ਸੀ। ਕਤਲ ਤੋਂ ਬਾਅਦ ਮ੍ਰਿਤਕ ਸਰਪੰਚ ਦੀ ਲਾਸ਼ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ, ਜਿੱਥੇ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਵੀ ਪੁੱਜੇ। ਸਰਕਾਰੀ ਹਸਪਤਾਲ ਬਰਨਾਲਾ ਵਿਖੇ ਪੁੱਜੇ ਮ੍ਰਿਤਕ ਸਰਪੰਚ ਸੁਖਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਲੋਕਾਂ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਰਪੰਚ ਦੀਆਂ ਚੋਣਾਂ ਨੂੰ ਲੈ ਕੇ ਵੀ ਉਕਤ ਵਿਅਕਤੀਆਂ ਦੀ ਉਨ੍ਹਾਂ ਨਾਲ ਰੰਜਿਸ਼ ਸੀ।

ਇਹ ਗੱਲ ਬਣੀ ਮੌਤ ਦੀ ਵਜ੍ਹਾ

ਲੋਕਾਂ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਸਰਪੰਚ ਨੇ ਪਿੰਡ ਦੇ ਕੁਝ ਲੋਕਾਂ ਨੂੰ ਨਸ਼ਾ ਛੱਡਣ ਤੋਂ ਇਨਕਾਰ ਕਰ ਦਿੱਤਾ ਤਾਂ ਕੁਝ ਸਮੇਂ ਬਾਅਦ ਨਸ਼ਾ ਤਸਕਰ ਆਪਣੇ ਕਈ ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਸਰਪੰਚ ਦੇ ਘਰ ਆ ਗਏ। ਜਿਸ ਤੋਂ ਬਾਅਦ ਸਰਪੰਚ ਤੇ ਉਸ ਦੇ ਸਾਥੀਆਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਮੌਜੂਦਾ ਸਰਪੰਚ ਸੁਖਜੀਤ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।

ਪੁਲਿਸ ਪ੍ਰਸ਼ਾਸਨ ਤੇ ਉੱਠੇ ਸਵਾਲ

ਇਸ ਤੋਂ ਇਲਾਵਾ ਸਰਪੰਚ ਸੁਖਜੀਤ ਸਿੰਘ ਦੇ ਪਿਤਾ ਅਮਰਜੀਤ ਸਿੰਘ ਸਮੇਤ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਸਰਪੰਚ ਸੁਖਜੀਤ ਸਿੰਘ ਆਮ ਆਦਮੀ ਪਾਰਟੀ ਦਾ ਪੁਰਾਣਾ ਸਮਰਥਕ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਸੀ ਪਰ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਮੌਕੇ ਤੋਂ ਭਜਾ ਕੇ ਲੈ ਗਈ। ਉਨ੍ਹਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਖਨੌਰੀ ਬਾਰਡਰ ’ਤੇ  ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Farmers Protest: ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Punjab Police: ਅਰਸ਼ ਡੱਲਾ ਦੇ 4 ਸਾਥੀ ਗ੍ਰਿਫਤਾਰ, 16 ਜਿੰਦਾ ਕਾਰਤੂਸਾਂ ਸਮੇਤ ਹਥਿਆਰ ਬਰਾਮਦ, ਮੋਹਾਲੀ ਗੋਲ਼ੀਕਾਂਡ ਨਾਲ ਜੁੜੇ ਤਾਰ
Punjab Police: ਅਰਸ਼ ਡੱਲਾ ਦੇ 4 ਸਾਥੀ ਗ੍ਰਿਫਤਾਰ, 16 ਜਿੰਦਾ ਕਾਰਤੂਸਾਂ ਸਮੇਤ ਹਥਿਆਰ ਬਰਾਮਦ, ਮੋਹਾਲੀ ਗੋਲ਼ੀਕਾਂਡ ਨਾਲ ਜੁੜੇ ਤਾਰ
Punjabi Singer Ranjit Bawa: ਰਣਜੀਤ ਬਾਵਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਲਲਕਾਰਿਆ, ਹਰ ਗੱਲ 'ਤੇ ਹਿੰਦੂ-ਸਿੱਖ ਦਾ ਮੁੱਦਾ ਠੀਕ ਨਹੀਂ...
ਰਣਜੀਤ ਬਾਵਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਲਲਕਾਰਿਆ, ਹਰ ਗੱਲ 'ਤੇ ਹਿੰਦੂ-ਸਿੱਖ ਦਾ ਮੁੱਦਾ ਠੀਕ ਨਹੀਂ...
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
Advertisement
ABP Premium

ਵੀਡੀਓਜ਼

ਆਪ ਦੇ ਗੜ੍ਹ 'ਚ ਵਿਰੋਧ ਪ੍ਰਦਰਸ਼ਨ, ਐਮ ਸੀ ਚੋਣਾਂ 'ਚ ਧੱਕੇਸ਼ਾਹੀ ਦਾ ਆਰੋਪ26 ਹਜਾਰ ਤੋਂ ਵੱਧ ਕੇਸਾਂ ਦਾ ਨਿਪਟਾਰਾ ਇੱਕੋਂ ਦਿਨਜਮੀਨੀ ਵਿਵਾਦ 'ਚ ਆਪ ਦੇ ਸਰਪੰਚ ਨੇ ਚਲਾਈਆਂ ਗੋਲੀਆਂ, 1 ਵਿਅਕਤੀ ਦੀ ਮੌਤਨੈਸ਼ਨਲ ਹਾਈਵੇ ਤੇ ਵਾਪਰਿਆ ਭਿਆਨਕ ਹਾਦਸਾ ਕਈ ਗੱਡੀਆਂ ਆਪਸ 'ਚ ਟਕਰਾਈਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਖਨੌਰੀ ਬਾਰਡਰ ’ਤੇ  ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Farmers Protest: ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Punjab Police: ਅਰਸ਼ ਡੱਲਾ ਦੇ 4 ਸਾਥੀ ਗ੍ਰਿਫਤਾਰ, 16 ਜਿੰਦਾ ਕਾਰਤੂਸਾਂ ਸਮੇਤ ਹਥਿਆਰ ਬਰਾਮਦ, ਮੋਹਾਲੀ ਗੋਲ਼ੀਕਾਂਡ ਨਾਲ ਜੁੜੇ ਤਾਰ
Punjab Police: ਅਰਸ਼ ਡੱਲਾ ਦੇ 4 ਸਾਥੀ ਗ੍ਰਿਫਤਾਰ, 16 ਜਿੰਦਾ ਕਾਰਤੂਸਾਂ ਸਮੇਤ ਹਥਿਆਰ ਬਰਾਮਦ, ਮੋਹਾਲੀ ਗੋਲ਼ੀਕਾਂਡ ਨਾਲ ਜੁੜੇ ਤਾਰ
Punjabi Singer Ranjit Bawa: ਰਣਜੀਤ ਬਾਵਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਲਲਕਾਰਿਆ, ਹਰ ਗੱਲ 'ਤੇ ਹਿੰਦੂ-ਸਿੱਖ ਦਾ ਮੁੱਦਾ ਠੀਕ ਨਹੀਂ...
ਰਣਜੀਤ ਬਾਵਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਲਲਕਾਰਿਆ, ਹਰ ਗੱਲ 'ਤੇ ਹਿੰਦੂ-ਸਿੱਖ ਦਾ ਮੁੱਦਾ ਠੀਕ ਨਹੀਂ...
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
Canada News: ਕੈਨੇਡਾ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ, ਡਿਟੇਲ ਭੇਜਣ ਦੇ ਹੁਕਮ, ਕਈਆਂ ਨੂੰ ਡਿਪੋਰਟ ਕਰਨ ਦੀ ਤਿਆਰੀ
ਕੈਨੇਡਾ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ, ਡਿਟੇਲ ਭੇਜਣ ਦੇ ਹੁਕਮ, ਕਈਆਂ ਨੂੰ ਡਿਪੋਰਟ ਕਰਨ ਦੀ ਤਿਆਰੀ
FASTag ਸਿਸਟਮ ਦਾ ਅੰਤ! ਜਾਣੋ ਹੁਣ ਕਿਵੇਂ ਕੱਟਿਆ ਜਾਵੇਗਾ ਟੋਲ ? ਸਰਕਾਰ ਨੇ ਚੁੱਕਿਆ ਇਹ ਕਦਮ
FASTag ਸਿਸਟਮ ਦਾ ਅੰਤ! ਜਾਣੋ ਹੁਣ ਕਿਵੇਂ ਕੱਟਿਆ ਜਾਵੇਗਾ ਟੋਲ ? ਸਰਕਾਰ ਨੇ ਚੁੱਕਿਆ ਇਹ ਕਦਮ
ਨਾ ਲੱਗੇਗੀ ਠੰਡ, ਨਾ ਹੋਵੇਗੀ ਜੇਬ ਢਿੱਲੀ, ਥੋੜੇ ਪੈਸਿਆਂ 'ਚ ਘਰ ਲੈ ਆਓ Tower Room Heater
ਨਾ ਲੱਗੇਗੀ ਠੰਡ, ਨਾ ਹੋਵੇਗੀ ਜੇਬ ਢਿੱਲੀ, ਥੋੜੇ ਪੈਸਿਆਂ 'ਚ ਘਰ ਲੈ ਆਓ Tower Room Heater
ਅੱਜ ਦੇਸ਼ ਭਰ 'ਚ ਕਿਸਾਨ ਕੱਢਣਗੇ ਟਰੈਕਟਰ ਮਾਰਚ, ਡੱਲੇਵਾਲ ਨੂੰ ਦੱਸਿਆ ਸਾਈਲੈਂਟ ਅਟੈਕ ਦਾ ਖਤਰਾ
ਅੱਜ ਦੇਸ਼ ਭਰ 'ਚ ਕਿਸਾਨ ਕੱਢਣਗੇ ਟਰੈਕਟਰ ਮਾਰਚ, ਡੱਲੇਵਾਲ ਨੂੰ ਦੱਸਿਆ ਸਾਈਲੈਂਟ ਅਟੈਕ ਦਾ ਖਤਰਾ
Embed widget