ਪੜਚੋਲ ਕਰੋ
Advertisement
ਇਸ ਪ੍ਰਾਈਵੇਟ ਹਸਪਤਾਲ 'ਚ ਮਰੀਜ਼ਾਂ ਦਾ ਪਤਾ ਲੈਣ ਜਾਣੋਂ ਵੀ ਝੱਕਦੇ ਲੋਕ, ਜਾਣੋਂ ਕਿਉਂ?
ਚੰਡੀਗੜ੍ਹ: ਗੁਜਰਾਤ ਦੀ ਰਾਜਧਾਨੀ ਵਿੱਚ ਹਸਪਤਾਲ ਨੇ ਅਨੋਖੀ ਫੀਸ ਵਸੂਲਣ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਮਰੀਜ਼ਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਹਸਪਤਾਲ ਵਿੱਚ ਮਰੀਜ਼ ਦਾ ਪਤਾ ਲੈਣ ਆਏ ਰਿਸ਼ਤੇਦਾਰਾਂ ਤੋਂ ਵਾਧੂ ਫੀਸ ਕੇ ਹਸਪਤਾਲ ਛੁੱਟੀ ਸਮੇਂ ਮਰੀਜ਼ਾਂ ਦਾ ਹੀ ਫਾਇਦਾ ਕਰ ਰਿਹਾ ਹੈ। ਇਸ ਨਾਲ ਹਸਪਤਾਲ ਵਿੱਚ ਭੀੜ ਦਾ ਮਾਹੌਲ ਵੀ ਨਹੀਂ ਬਣਦਾ।
ਅਹਿਮਦਾਬਾਦ ਦਾ ਇੱਕ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਦਾ ਹਾਲ ਚਾਲ ਜਾਣਨ ਵਾਲਿਆਂ ਦੀ ਭੀੜ ਨੂੰ ਕਾਬੂ ਕਰਨ ਲਈ ਹਸਪਤਾਲ ਦੇ ਪ੍ਰਬੰਧਕਾਂ ਨੇ ਮਰੀਜ਼ ਦੇ ਰਿਸ਼ਤੇਦਾਰਾਂ ਤੇ ਸ਼ੁਭਚਿੰਤਕਾਂ ਦੇ ਦਾਖਲੇ 'ਤੇ ਪੰਜਾਹ ਰੁਪਏ ਫ਼ੀਸ ਵਸੂਲ ਰਿਹਾ ਹੈ। ਜਦ ਮਰੀਜ਼ ਨੂੰ ਛੁੱਟੀ ਮਿਲਦੀ ਹੈ ਤਾਂ ਉਸ ਦੇ ਬਿੱਲ ਵਿੱਚੋਂ ਇਸ ਫੀਸ ਰਾਹੀਂ ਵਸੂਲੀ ਰਕਮ ਘਟਾ ਦਿੱਤੀ ਜਾਂਦੀ ਹੈ। ਇਹ ਦਾਅਵਾ ਮਸ਼ਹੂਰ ਕਾਰੋਬਾਰੀ ਹਰਸ਼ ਗੋਇੰਕਾ ਨੇ ਆਪਣੇ ਟਵੀਟ ਵਿੱਚ ਕੀਤਾ ਹੈ। ਇਸ ਤਰ੍ਹਾਂ ਕਰਨ ਨਾਲ ਹਸਪਤਾਲ ਵਿੱਚ ਉੱਪਰਲੇ ਮਨੋਂ ਮਰੀਜ਼ ਦਾ ਹਾਲ ਜਾਣਨ ਆਏ ਲੋਕਾਂ ਦੀ ਭੀੜ ਇਕੱਠੀ ਹੋਣੋਂ ਬੰਦ ਹੋ ਗਈ ਤੇ ਤੰਦਰੁਸਤ ਹੋਣ ਤੋਂ ਬਾਅਦ ਮਰੀਜ਼ ਨੂੰ ਬਿਲ ਵਿੱਚ ਰਾਹਤ ਪਾ ਕੇ ਕੁਝ ਖੁਸ਼ੀ ਵੀ ਮਿਲਣ ਲੱਗੀ। ਇਸ ਸਬੰਧੀ ਹਾਲੇ ਤਕ ਕੋਈ ਵਿਵਾਦ ਸਾਹਮਣੇ ਨਹੀਂ ਆਇਆ ਪਰ ਸੋਸ਼ਲ ਮੀਡੀਆ 'ਤੇ ਹਸਪਤਾਲ ਦੇ ਉਪਰਾਲੇ ਦੀ ਖ਼ੂਬ ਸ਼ਲਾਘਾ ਹੋ ਰਹੀ ਹੈ।A known hospital in Ahmedabad has started charging Rs50 from people coming to meet the patients. The collected amount is reduced from the respective patient’s bill. End result, people visiting have reduced, patients get rest, hospital administration has less stress. Good idea!
— Harsh Goenka (@hvgoenka) October 1, 2018
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਦੇਸ਼
ਪੰਜਾਬ
Advertisement